ਅੰਮ੍ਰਿਤਸਰ ਤੋਂ ਲੰਡਨ ਦੀ ਫਲਾਈਟ ਨਾ ਚਲਾ ਕੇ ਸਰਕਾਰ ਨੇ ਗੁਰੂ ਨਗਰੀ ਨਾਲ ਕੀਤਾ ਧੱਕਾ : ਔਜਲਾ

Wednesday, Mar 20, 2019 - 10:57 AM (IST)

ਅੰਮ੍ਰਿਤਸਰ ਤੋਂ ਲੰਡਨ ਦੀ ਫਲਾਈਟ ਨਾ ਚਲਾ ਕੇ ਸਰਕਾਰ ਨੇ ਗੁਰੂ ਨਗਰੀ ਨਾਲ ਕੀਤਾ ਧੱਕਾ : ਔਜਲਾ

ਅੰਮ੍ਰਿਤਸਰ (ਅਨਜਾਣ) : ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਨਣ ਉਪਰੰਤ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਿਆ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪਾਰਲੀਮੈਂਟਰੀ ਕੰਪੇਨ ਜੋ ਲੰਡਨ 'ਚ ਚਲਾਈ ਸੀ ਉਸ ਸਬੰਧੀ ਅੰਮ੍ਰਿਤਸਰ ਵਿਕਾਸ ਮੰਚ ਨਾਲ ਮੀਟਿੰਗ ਹੋਈ ਹੈ। ਵਿਕਾਸ ਮੰਚ ਦੇ ਨਾਲ ਮੈਂ ਵੀ ਲੰਡਨ ਗਿਆ ਸੀ ਤੇ ਉੱਥੇ ਗੁਰੂ ਨਗਰੀ ਅੰਮ੍ਰਿਤਸਰ ਤੋਂ ਲੰਡਨ ਤੱਕ ਫਲਾਈਟ ਸ਼ੁਰੂ ਕਰਨ ਬਾਰੇ ਗੱਲਬਾਤ ਹੋਈ ਸੀ ਪਰ ਕੇਂਦਰ ਸਰਕਾਰ ਨੇ ਅੰਮ੍ਰਿਤਸਰ ਦੀ ਬਜਾਏ ਬੈਂਗਲੂਰ ਤੋਂ ਇਹ ਫਲਾਈਟ ਸ਼ੁਰੂ ਕਰਕੇ ਸਾਡੇ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ। ਅਗਰ ਦੁਬਾਰਾ ਮੌਕਾ ਮਿਲਿਆ ਤਾਂ ਇਸ ਮਾਮਲੇ ਬਾਰੇ ਸੰਘਰਸ਼ ਕਰਕੇ ਇਹ ਫਲਾਈਟ ਸ਼ੁਰੂ ਕਰਵਾਈ ਜਾਵੇਗੀ।


author

Baljeet Kaur

Content Editor

Related News