ਸ੍ਰੀ ਹਰਿਮੰਦਰ ਸਾਹਿਬ ਤੇ ਰੇਲਵੇ ਸਟੇਸ਼ਨ ਤੋਂ ਬਾਅਦ ਕਰ ਭਵਨ ''ਚ ਗਾਰਡਨ ਸਥਾਪਿਤ

01/19/2019 1:11:46 PM

ਅੰਮ੍ਰਿਤਸਰ (ਨੀਰਜ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰਾਲੇ  ਦੇ ਨਿਰਦੇਸ਼ਾਂ ਅਨੁਸਾਰ ਕਰ ਵਿਭਾਗ ਵਾਤਾਵਰਣ ਸੁਰੱਖਿਆ 'ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਕੜੀ 'ਚ ਗੁਰੂ ਨਗਰੀ 'ਚ ਹਰਿਆਲੀ ਵਧਾਉਣ ਤੇ ਸੁੰਦਰੀਕਰਨ ਦੇ ਮਕਸਦ ਨਾਲ ਸ੍ਰੀ ਹਰਿਮੰਦਰ ਸਾਹਿਬ ਤੇ ਰੇਲਵੇ ਸਟੇਸ਼ਨ ਤੋਂ ਬਾਅਦ ਕਰ ਭਵਨ 'ਚ ਵਰਟੀਕਲ ਗਾਰਡਨ ਸਥਾਪਿਤ ਕੀਤਾ ਗਿਆ, ਜਿਸ ਦਾ ਰਸਮੀ ਉਦਘਾਟਨ ਮੁੱਖ ਕਰ ਅਧਿਕਾਰੀ ਉੱਤਰ-ਪੱਛਮ ਖੇਤਰ ਵਿਨੇ ਕੁਮਾਰ ਝਾਅ ਵੱਲੋਂ ਕੀਤਾ ਗਿਆ।
PunjabKesari
ਇਸ ਸਬੰਧੀ ਜਾਣਕਾਰੀ ਦਿੰਦਿਆਂ ਝਾਅ ਨੇ ਦੱਸਿਆ ਕਿ ਵਰਟੀਕਲ ਗਾਰਡਨ ਵਾਤਾਵਰਣ ਸੁਰੱਖਿਆ 'ਚ ਇਕ ਮਹੱਤਵਪੂਰਨ ਕਦਮ ਹੈ। ਵਿਭਾਗ ਵੱਲੋਂ ਕੀਤੀ ਗਈ ਇਹ ਸਾਰਥਿਕ ਕੋਸ਼ਿਸ਼ ਗੁਰੂ ਨਗਰੀ ਦੇ ਵਾਸੀਆਂ ਨੂੰ ਪ੍ਰੇਰਿਤ ਕਰੇਗੀ। ਇਸ ਤੋਂ ਪਹਿਲਾਂ ਵਿਭਾਗ  ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੇ ਦਫਤਰ ਕਰ ਵਿਭਾਗ ਲੁਧਿਆਣਾ ਸਮੇਤ ਵੱਖ-ਵੱਖ ਸਕੂਲਾਂ 'ਚ 175 ਵਰਟੀਕਲ ਗਾਰਡਨ ਸਥਾਪਿਤ ਕੀਤੇ ਜਾ ਚੁੱਕੇ ਹਨ ਤੇ ਆਉਣ ਵਾਲੇ ਦਿਨਾਂ 'ਚ ਵਿਭਾਗ ਸ੍ਰੀ ਦਮਦਮਾ ਸਾਹਿਬ ਬਠਿੰਡਾ, ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਰੇਲਵੇ ਸਟੇਸ਼ਨ, ਕਰ ਭਵਨ ਚੰਡੀਗੜ੍ਹ, ਸਕੂਲਾਂ ਤੇ ਜੇਲਾਂ ਵਿਚ ਵੀ ਵਰਟੀਕਲ ਗਾਰਡਨ ਸਥਾਪਿਤ ਕਰੇਗਾ।
PunjabKesari
ਉਨ੍ਹਾਂ ਦੱਸਿਆ ਕਿ ਵਰਟੀਕਲ ਗਾਰਡਨ ਜਾਂ ਲਿਵਿੰਗ ਵਾਲਸ ਹਰਿਆਲੀ ਵਧਾਉਣ ਲਈ ਕੀਤੇ ਗਏ ਪ੍ਰਯੋਗਾਂ 'ਚੋਂ ਇਕ ਹੈ, ਜਿਸ ਨਾਲ ਘੱਟ ਸਥਾਨ 'ਤੇ ਗਾਰਡਨ ਲਾਇਆ ਜਾ ਸਕਦਾ ਹੈ। ਇਸ ਨਾਲ ਦੀਵਾਰਾਂ ਦੀ ਖੂਬਸੂਰਤੀ ਵੱਧਦੀ ਹੈ, ਗਰਮੀ ਤੇ ਧੂੜ ਤੋਂ ਬਚਾਅ ਹੁੰਦਾ ਹੈ ਅਤੇ ਪ੍ਰਦੂਸ਼ਣ ਘੱਟ ਹੁੰਦਾ ਹੈ। ਇਸ ਨਾਲ ਜਿਥੇ ਪਾਣੀ ਦੀਆਂ ਖਾਲੀ ਪਲਾਸਟਿਕ ਦੀਆਂ ਬੋਤਲਾਂ ਦਾ ਸਦਉਪਯੋਗ ਹੋਇਆ ਹੈ, ਉਥੇ ਹੀ 92 ਫ਼ੀਸਦੀ ਪਾਣੀ ਦੀ ਵੀ ਬੱਚਤ ਹੋਈ ਹੈ।
PunjabKesari
ਇਸ ਮੌਕੇ ਪ੍ਰਿੰਸੀਪਲ ਕਮਿਸ਼ਨਰ ਐੱਸ. ਕੇ ਰਸਤੋਗੀ, ਪ੍ਰਿੰਸੀਪਲ ਕਮਿਸ਼ਨਰ ਲੁਧਿਆਣਾ ਪ੍ਰਨੀਤ ਸਚਦੇਵ, ਵਧੀਕ ਕਮਿਸ਼ਨਰ ਲੁਧਿਆਣਾ ਰੋਹਿਤ ਮਹਿਰਾ, ਜੁਆਇੰਟ ਕਮਿਸ਼ਨਰ ਉਮੇਸ਼ ਚੰਦਰਾ ਤੇ ਰਤਿੰਦਰ ਕੌਰ, ਅਰਵਿੰਦ ਕੁਮਾਰ ਤੇ ਐਡਵੋਕੇਟ ਪੀ. ਸੀ. ਸ਼ਰਮਾ ਸਮੇਤ ਇਨਕਮ ਟੈਕਸ ਬਾਰ ਐਸੋਸੀਏਸ਼ਨ ਦੇ ਅਹੁਦੇਦਾਰ ਮੌਜੂਦ ਸਨ।


Baljeet Kaur

Content Editor

Related News