ਅੰਮ੍ਰਿਤਸਰ ਤੋਂ ਹੋਰ ਅੰਤਰਰਾਸ਼ਟਰੀ ਫਲਾਈਟਾਂ ਸ਼ੁਰੂ ਕੀਤੀਆਂ ਜਾਣਗੀਆਂ : ਕੇਂਦਰੀ ਮੰਤਰੀ ਪੁਰੀ
Tuesday, Aug 27, 2019 - 07:21 PM (IST)
ਅੰਮਿ੍ਰਤਸਰ,(ਛੀਨਾ) : ਕੇਂਦਰੀ ਹਵਾਬਾਜ਼ੀ, ਸ਼ਹਿਰੀ ਵਿਕਾਸ ਤੇ ਇੰਡਸਟਰੀਅਲ ਐਂਡ ਕਾਮਰਸ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਅਕਾਲੀ ਦਲ ਬਾਦਲ ਵਪਾਰ ਵਿੰਗ ਮਾਝਾ ਜ਼ੋਨ ਦੇ ਪ੍ਰਧਾਨ ਰਾਜਿੰਦਰ ਸਿੰਘ ਮਰਵਾਹਾ ਦੀ ਅਗਵਾਈ ਹੇਠ ਇਕ ਵਫਦ ਮਿਲਿਆ। ਜਿਸ ਨੇ ਗੁਰੂ ਨਗਰੀ ਦੇ ਕਈ ਅਹਿਮ ਮਸਲੇ ਉਉਠਾਉਣ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਚੀਫ ਖਾਲਸਾ ਦੀਵਾਨ ਵਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਈ ਜਾਣ ਵਾਲੀ ਸਿੱਖ ਐਜੂਕੇਸ਼ਨਲ ਕਾਨਫਰੰਸ ’ਚ ਸ਼ਾਮਿਲ ਹੋਣ ਲਈ ਸੱਦਾ-ਪੱਤਰ ਵੀ ਦਿੱਤਾ।
ਇਸ ਦੌਰਾਨ ਮਰਵਾਹਾ ਨੇ ਅੰਮਿ੍ਰਤਸਰ ਹਵਾਈ ਅੱਡੇ ਤੋਂ ਕਈ ਦੇਸ਼ਾਂ ਨੂੰ ਨਵੀਆਂ ਇੰਟਰਨੈਸ਼ਨਲ ਫਲਾਈਟਾਂ ਸ਼ੁੁਰੂ ਕਰਨ ’ਤੇ ਕੇਂਦਰੀ ਮੰਤਰੀ ਪੁਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੰਮਿ੍ਰਤਸਰ ਦੇ ਲੋਕਾਂ ਨੂੰ ਤੁਹਾਡੇ ਤੋਂ ਹੋਰ ਵੀ ਬਹੁਤ ਸਾਰੀਆਂ ਆਸਾਂ ਹਨ। ਸ. ਮਰਵਾਹਾ ਨੇ ਫੌਜ ਦੇ ਡੰਪ ਬਾਰੇ ਗੱਲ ਕਰਦਿਆਂ ਕਿਹਾ ਕਿ ਵੱਲਾ ਸਬਜ਼ੀ ਮੰਡੀ ਨੇੜੇ ਫੌਜ ਦਾ ਡੰਪ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰ ਕੇ ਇਹ ਡੰਪ ਕਿਧਰੇ ਹਰ ਜਗ੍ਹਾ ਸ਼ਿਫਟ ਕੀਤਾ ਜਾਣਾ ਚਾਹੀਦਾ ਹੈ। ਉਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਮੈਡੀਕਲ ਕਰਵਾਉਣ ਲਈ ਲੁਧਿਆਣਾ ਜਾਂ ਚੰਡੀਗੜ੍ਹ ਨੂੰ ਜਾਣਾ ਪੈਂਦਾ ਹੈ। ਲੋਕਾਂ ਦੀ ਸਹੂਲਤ ਲਈ ਇਕ ਸੈਂਟਰ ਗੁਰੂ ਨਗਰੀ ’ਚ ਵੀ ਖੋਲਿ੍ਹਆ ਜਾਵੇ, ਜਿਥੇ ਲੋਕ ਆਪਣੀ ਸਿਹਤ ਦਾ ਆਸਾਨੀ ਨਾਲ ਚੈਕਅਪ ਕਰਵਾ ਸਕਣ। ਸ. ਮਰਵਾਹਾ ਨੇ ਅੰਮਿ੍ਰਤਸਰ ਨੂੰ ਸਪੋਰਟਸ ਹੱਬ ਬਣਾਉਣ ਸਮੇਤ ਇੰਡਸਟਰੀਅਲ ਦੇ ਵੀ ਕਈ ਮਸਲੇ ਉਉਠਾਏ। ਕੇਂਦਰੀ ਮੰਤਰੀ ਪੁਰੀ ਨੇ ਸਾਰੇ ਮਸਲੇ ਬੜੇ ਹੀ ਧਿਆਨ ਨਾਲ ਸੁਣਨ ਉਉਪਰੰਤ ਭਰੋਸਾ ਦਿੱਤਾ ਕਿ ਅੰਮਿ੍ਰਤਸਰ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ, ਸਭ ਮਸਲੇ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅੰਮਿ੍ਰਤਸਰ ਏਅਰਪੋਰਟ ਤੋਂ ਕੁੱਝ ਹੋਰ ਵੀ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਸਮੇਂ ਪ੍ਰਵੀਨ ਗੁਪਤਾ, ਜਸਪਾਲ ਸਿੰਘ ਮਰਵਾਹਾ ਆਦਿ ਆਗੂ ਹਾਜ਼ਰ ਸਨ।