ਗ੍ਰਹਿ ਮੰਤਰੀ 22 ਨੂੰ ਕਰਨਗੇ ਅੰਮ੍ਰਿਤਸਰ ਦਾ ਦੌਰਾ

01/21/2019 12:38:19 PM

ਅੰਮ੍ਰਿਤਸਰ (ਨੀਰਜ) : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ 22 ਜਨਵਰੀ ਨੂੰ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਬੀ. ਐੱਸ. ਐੱਫ. ਜਵਾਨਾਂ ਲਈ ਬਣਾਏ ਜਾਣ ਵਾਲੇ ਕੁਆਰਟਰਾਂ ਤੇ ਆਫਿਸਰਜ਼ ਮੈੱਸ ਦਾ ਉਦਘਾਟਨ ਕਰਨਗੇ, ਹਾਲਾਂਕਿ ਇਹ ਪ੍ਰੋਗਰਾਮ ਇਕ ਮਹੀਨਾ ਪਹਿਲਾਂ ਵੀ ਰੱਖਿਆ ਗਿਆ ਸੀ ਪਰ ਰੱਦ ਹੋ ਗਿਆ ਸੀ। ਇਸ ਤੋਂ ਇਲਾਵਾ ਜੁਆਇੰਟ ਚੈੱਕ ਪੋਸਟ ਅਟਾਰੀ 'ਚ ਕਰੋੜਾਂ ਦੀ ਲਾਗਤ ਨਾਲ ਤਿਆਰ ਹੋ ਚੁੱਕੀ ਟੂਰਿਸਟ ਗੈਲਰੀ ਦਾ ਵੀ ਉਦਘਾਟਨ ਰਾਜਨਾਥ ਸਿੰਘ ਵਲੋਂ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਪਾਕਿਸਤਾਨੀ ਸਰਹੱਦ ਤੋਂ ਸਿੱਧੀ ਦੇਸ਼ ਦੀ ਪਹਿਲੀ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਬੀ. ਐੱਸ. ਐੱਫ. ਵੱਲੋਂ ਸੁਰੱਖਿਆ ਲਈ 4 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਲਗਭਗ 400 ਜਵਾਨ ਤੇ ਅਧਿਕਾਰੀ ਦਿਨ-ਰਾਤ ਡਿਊਟੀ ਦਿੰਦੇ ਹਨ ਪਰ ਇਨ੍ਹਾਂ ਦੇ ਰਹਿਣ ਲਈ ਆਈ. ਸੀ. ਪੀ. 'ਚ ਸਮਰੱਥ ਸਥਾਨ ਨਹੀਂ ਹੈ। ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ 33 ਕਰੋੜ ਦੀ ਲਾਗਤ ਨਾਲ ਬੀ. ਐੱਸ. ਐੱਫ. ਜਵਾਨਾਂ ਲਈ ਮੈੱਸ, ਕੁਆਰਟਰ ਆਦਿ ਤਿਆਰ ਕੀਤੇ ਜਾਣਗੇ, ਜਦੋਂ ਕਿ ਰੀਟ੍ਰੀਟ ਸੈਰਾਮਨੀ ਵਾਲੀ ਥਾਂ 'ਤੇ 55 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਟੂਰਿਸਟ ਗੈਲਰੀ ਪਹਿਲਾਂ ਹੀ ਦਰਸ਼ਕਾਂ ਲਈ ਖੋਲ੍ਹੀ ਜਾ ਚੁੱਕੀ ਹੈ ਤੇ ਇਸ ਦਾ ਰਸਮੀ ਉਦਘਾਟਨ ਹੋਣਾ ਬਾਕੀ ਹੈ। ਇਸ ਗੈਲਰੀ ਵਿਚ 25 ਤੋਂ 40 ਹਜ਼ਾਰ ਤੱਕ ਟੂਰਿਸਟ ਬੈਠ ਸਕਦੇ ਹਨ ਤੇ ਬੀ. ਐੱਸ. ਐੱਫ. ਤੇ ਪਾਕਿ ਰੇਂਜਰਸ ਵਿਚ ਹੋਣ ਵਾਲੀ ਪਰੇਡ ਦੇਖ ਸਕਦੇ ਹਨ।


Baljeet Kaur

Content Editor

Related News