ਕੜਾਕੇ ਦੀ ਪੈ ਰਹੀ ਗਰਮੀ ਚ ਕੋਰੋਨਾ ਦੇ ਵੀ ਨਿਕਲੇ ਪਸੀਨੇ, ਦੂਜੀ ਲਹਿਰ ਦੌਰਾਨ ਸਭ ਤੋਂ ਘੱਟ ਅੰਕੜੇ ਆਏ ਸਾਹਮਣੇ

06/15/2021 10:08:10 AM

ਅੰਮ੍ਰਿਤਸਰ (ਜ.ਬ, ਦਲਜੀਤ) - ਅਖੀਰ 72 ਦਿਨਾਂ ਬਾਅਦ 50-60 ਵਿੱਚ ਕੋਰੋਨਾ ਪਾਜ਼ੇਟਿਵ ਮਾਮਲੇ ਨਿਕਲ ਕੇ ਸਾਹਮਣੇ ਆਏ ਹਨ, ਭਾਵ ਪਿਛਲੇ 24 ਘੰਟਿਆਂ ਵਿੱਚ ਸੋਮਵਾਰ ਨੂੰ ਕੁਲ 55 ਕੋਰੋਨਾ ਇੰਨਫੈਕਸਨ ਦੇ ਮਾਮਲੇ ਮਿਲੇ ਹਨ। ਦੂਜੀ ਲਹਿਰ ਦੌਰਾਨ ਇਹ ਹੁਣ ਤੱਕ ਦੇ ਸਭ ਤੋਂ ਘੱਟ ਅੰਕੜੇ ਹਨ, ਜੋ ਇਕ ਖੁਸ਼ੀ ਵਾਲੀ ਗੱਲ ਹੈ। ਵਰਤਮਾਨ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਐਕਵਿਟ ਕੇਸ 1597 ਹੋ ਚੁੱਕੇ ਹਨ। ਰਾਜ ਵਿੱਚ ਹੁਣ ਇਨਫੈਕਸਨ ਦਰ ਘੱਟ ਕੇ 1. 78 ਫ਼ੀਸਦੀ ਰਹਿ ਗਈ ਹੈ। ਇਹ ਸਭ ਲੋਕਾਂ ਦੀ ਇੱਛਾ ਸ਼ਕਤੀ ਅਤੇ ਜਾਗਰੂਕ ਹੋਣ ਨਾਲ ਹੀ ਸੰਭਵ ਹੋ ਪਾਇਆ ਹੈ।

ਪੜ੍ਹੋ ਇਹ ਵੀ ਖ਼ਬਰ - ਸ਼ਰਾਬ ਲਈ ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਪਤਨੀ ਅਤੇ ਧੀ ਨੂੰ ਉਤਾਰਿਆ ਮੌਤ ਦੇ ਘਾਟ

ਦੂਜੀ ਅਤੇ ਸਭ ਤੋਂ ਸੁਖਦ ਗੱਲ ਇਹ ਹੈ ਕਿ ਬੀਤੇ ਕਈ ਦਿਨਾਂ ਤੋਂ ਮੌਤਾਂ ਦੇ ਅੰਕੜੇ ਕਾਫ਼ੀ ਚਿੰਤਾ ਦਾ ਵਿਸ਼ਾ ਬਣੇ ਹੋਏ ਸਨ। ਪਹਿਲਾਂ ਇਸ ਦੀ ਐਵਰੇਜ ਗਿਣਤੀ 10 ਤੋਂ ਘੱਟ ਨਹੀਂ ਹੋ ਰਹੀ ਸੀ ਅਤੇ ਫਿਰ ਬਾਅਦ ਵਿੱਚ ਇਸ ਦੀ ਐਵਰੇਜ 5 ਤੋਂ ਘੱਟ ਨਹੀਂ ਹੋ ਰਹੀ ਸੀ ਪਰ ਸੋਮਵਾਰ ਨੂੰ ਕੋਰੋਨਾ ਕਾਰਨ 2 ਲੋਕਾਂ ਦੀ ਮੌਤ ਰਿਪੋਰਟ ਹੋਈ ਸਾਹਮਣੇ ਆਈ ਹੈ। ਇਸ ਤੋਂ ਹੁਣ ਕੁਝ ਰਾਹਤ ਦੀ ਉਮੀਦ ਉੱਠੀ ਹੈ। ਮੌਤਾਂ ਦੇ ਅੰਕੜਿਆਂ ਵਿੱਚ ਗਿਰਾਵਟ ਆਉਣਾ ਇਕ ਚੰਗਾ ਸੰਕੇਤ ਹੈ। ਇਸ ਤੋਂ ਲੋਕਾਂ ਦੀ ਇੱਛਾ ਸ਼ਕਤੀ ਨੂੰ ਹੋਰ ਬਲ ਮਿਲੇਗਾ, ਇਹ ਬਿਲਕੁੱਲ ਤੈਅ ਹੈ।

ਪੜ੍ਹੋ ਇਹ ਵੀ ਖ਼ਬਰ - ਧੀ ਦੇ ਪ੍ਰੇਮ ਸਬੰਧਾਂ 'ਚ ਮਾਂ ਦੇ ਰਹੀ ਸੀ ਸਾਥ, ਪਿਓ ਨੇ ਦੋਵਾਂ ਨੂੰ ਦਿੱਤਾ ਨਹਿਰ 'ਚ ਧੱਕਾ

ਰਿਕਵਕੀ ਰੇਟ ਵਧਣ ਨਾਲ ਜਾਗੀ ਉਮੀਦ ਦੀ ਕਿਰਨ
ਦੱਸ ਦੇਈਏ ਕਿ ਪਾਜ਼ੇਟਿਵ ਮਾਮਲਿਆਂ ਵਿੱਚ ਬੀਤੇ ਕੁਝ ਦਿਨਾਂ ਤੋਂ ਗਿਰਾਵਟ ਆਉਣ ਦੀ ਉਮੀਦ ਦੀ ਇਕ ਕਿਰਨ ਜਾਗੀ ਹੈ। ਸੋਮਵਾਰ ਨੂੰ ਸਾਹਮਣੇ ਆਏ ਕੁਲ 55 ਮਾਮਲਿਆਂ ਵਿੱਚ 29 ਮਾਮਲੇ ਕੰਮਿਊਨਿਟੀ ਨਾਲ ਜੁੜੇ ਹੋਏ ਹਨ ਅਤੇ 26 ਮਾਮਲੇ ਸੰਪਰਕ ਕਾਰਨ ਸਾਹਮਣੇ ਆਏ ਹਨ। ਸੁਖਦ ਸਮਾਚਾਰ ਇਹ ਹੈ ਕਿ ਅੱਜ ਜੋ ਲੋਕ ਰਿਕਵਰ ਹੋਏ ਹਨ, ਉਹ ਸਾਹਮਣੇ ਆਏ 55 ਮਾਮਲਿਆਂ ਵਿੱਚ 3 ਗੁਣਾ ਜ਼ਿਆਦਾ ਹਨ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ 144 ਲੋਕਾਂ ਨੇ ਆਪਣੇ ਆਤਮ ਵਿਸ਼ਵਾਸ਼ ਨਾਲ ਕੋਰੋਨਾ ਨੂੰ ਮਾਤ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

ਲੋਕਾਂ ਵਿੱਚ ਬੈਠ ਚੁੱਕੀ ਸੀ ਦਹਿਸ਼ਤ
ਦੱਸ ਦੇਈਏ ਕਿ ਕੋਰੋਨਾ ਦਾ ਇਹ ਸੈਕਿੰਡ ਵੇਰੀਅਟ ਮਰੀਜ਼ ਨੂੰ ਇਸ ਹੱਦ ਤੱਕ ਪੰਹੁਚਾ ਦਿੰਦਾ ਹੈ ਕਿ ਮਰੀਜ਼ਾਂ ਨੂੰ ਜਲਦੀ ਹੀ ਜ਼ਿੰਦਗੀ ਅਤੇ ਮੌਤ ਵਿੱਚ ਦੀ ਲੜਾਈ ਲੜਣੀ ਪੈ ਜਾਂਦੀ ਹੈ। ਸ਼ਹਿਰ ਵਿੱਚ ਬੀਤੇ ਦਿਨਾਂ ਵਿੱਚ ਹਾਲਾਤ ਇੰਨੀ ਨਾਜ਼ੁਕ ਸਥਿਤੀ ਵਿੱਚ ਪਹੁੰਚ ਚੁੱਕੇ ਸਨ ਕਿ ਲੋਕਾਂ ਦੇ ਮਨਾਂ ਵਿੱਚ ਇਸ ਪ੍ਰਤੀ ਦਹਿਸ਼ਤ ਘਰ ਕਰ ਚੁੱਕੀ ਸੀ।

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, 19 ਸਾਲਾ ਨੌਜਵਾਨ ਦੀ ਹੋਈ ਮੌਤ (ਤਸਵੀਰਾਂ)


rajwinder kaur

Content Editor

Related News