ਬਾਹਰੀ ਉਮੀਦਵਾਰ ਕਹਿਣ ਵਾਲਿਆਂ ਨੂੰ ਹਰਦੀਪ ਪੁਰੀ ਨੇ ਦਿੱਤਾ ਕਰਾਰਾ ਜਵਾਬ

Thursday, Apr 25, 2019 - 05:02 PM (IST)

ਬਾਹਰੀ ਉਮੀਦਵਾਰ ਕਹਿਣ ਵਾਲਿਆਂ ਨੂੰ ਹਰਦੀਪ ਪੁਰੀ ਨੇ ਦਿੱਤਾ ਕਰਾਰਾ ਜਵਾਬ

ਅੰਮ੍ਰਿਤਸਰ (ਸੁਮਿਤ ਖੰਨਾ) : ਕੈਪਟਨ ਵਲੋਂ ਉਮੀਦਵਾਰਾਂ ਨੂੰ ਜਿਉਣ ਲਈ ਮੰਤਰੀਆਂ ਤੇ ਵਿਧਾਇਕਾਂ ਦੀ ਜਿੰਮੇਵਾਰੀ ਤੈਅ ਕਰਨ ਵਾਲੇ ਫੁਰਮਾਨ ਨੂੰ ਭਾਜਪਾ ਨੇ ਕੈਪਟਨ ਦਾ ਡਰ ਦੱਸਿਆ ਹੈ। ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਰਾਹੁਲ ਗਾਂਧੀ ਕੋਲ 13 ਸੀਟਾਂ ਦੀ ਜਿੰਮੇਵਾਰੀ ਚੁੱਕਣ ਮਗਰੋਂ ਕੈਪਟਨ ਹੁਣ ਨਰਵਸ ਹੋ ਗਿਆ ਜਾਪਦਾ ਹੈ। ਇਸਦੇ ਨਾਲ ਹੀ ਹਰਦੀਪ ਪੁਰੀ ਨੇ ਅੰਮ੍ਰਿਤਸਰ ਦੇ ਲੋਕਾਂ ਲਈ ਹਮੇਸ਼ਾ ਹਾਜ਼ਰ ਰਹਿਣ ਤੇ ਗੁਰੂ ਨਗਰੀ ਦਾ ਪੂਰਨ ਵਿਕਾਸ ਕਰਵਾਉਣ ਦੀ ਗੱਲ ਕਹੀ ਤੇ ਬਾਹਰੀ ਉਮੀਦਵਾਰ ਕਹਿਣ ਵਾਲਿਆਂ ਨੂੰ ਜਵਾਬ ਵੀ ਦਿੱਤਾ।  

ਹਰਦੀਪ ਪੁਰੀ ਨੇ ਜਲਦੀ ਹੀ ਅੰਮ੍ਰਿਤਸਰ ਲਈ ਵਿਜ਼ਨ ਚਾਰਟ ਰੱਖਣ ਦੀ ਗੱਲ ਕੀਤੀ ਤੇ ਹਲਕਾ ਵਾਸੀਆਂ ਨੂੰ ਬਾਹਰੀ ਤੇ ਅੰਦਰੂਨੀ ਉਮੀਦਵਾਰ ਦੇ ਚੱਕਰ 'ਚ ਨਾ ਪੈਣ ਦੀ ਸਲਾਹ ਦਿੱਤੀ , ਕਿਉਂਕਿ ਇਥੋਂ ਦੇ ਪਿਛਲੇ ਐੱਮ. ਪੀ. ਨੇ ਕੁਝ ਵੀ ਨਹੀਂ ਕੀਤਾ।


author

Baljeet Kaur

Content Editor

Related News