ਕੁਦਰਤੀ ਫੁੱਲਾਂ ਨਾਲ ਮਹਿਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ (ਤਸਵੀਰਾਂ)
Monday, Dec 09, 2019 - 04:35 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰੰਗ-ਬਿਰੰਗੇ ਕੁਦਰਤੀ ਫੁੱਲਾਂ ਨਾਲ ਮਹਿਕ ਰਹੀ ਹੈ। ਜਾਣਕਾਰੀ ਮੁਤਾਬਕ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ 'ਚ ਫੁੱਲਾਂ, ਪੌਦਿਆਂ ਤੇ ਰੰਗੋਲੀ ਦੀ ਤਿੰਨ ਦਿਨਾਂ ਪ੍ਰਦਰਸ਼ਨੀ ਲਗਾਈ ਗਈ ਹੈ।
ਇਸ ਪ੍ਰਦਰਸ਼ਨੀ ਵਿਚ ਪੰਜਾਬ ਭਰ ਤੋਂ ਆਏ ਬਾਗਵਾਨੀ ਦੇ ਮਾਹਰਾਂ ਨੇ ਸ਼ਿਰਕਤ ਕੀਤੀ। ਇਹ ਪ੍ਰਦਰਸ਼ਨੀ ਖਾਸ ਤੌਰ 'ਤੇ ਵਾਤਾਵਰਣ ਪ੍ਰੇਮੀਆਂ ਲਈ ਆਕਰਸ਼ਨ ਦਾ ਕੇਂਦਰ ਬਣੀ ਹੋਈ ਹੈ।
ਇਸ ਮੌਕੇ ਫੁੱਲਾਂ ਤੋਂ ਇਲਾਵਾ ਰੰਗੋਲੀ ਪ੍ਰਦਰਸ਼ਨੀ ਤੇ ਪ੍ਰਤੀਯੋਗਿਤਾ ਵੀ ਕਰਵਾਈ ਗਈ, ਜਿਸ 'ਚ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਉੱਚੇਚੇ ਤੌਰ 'ਤੇ ਇਸ ਪ੍ਰਦਰਸ਼ਨੀ 'ਚ ਹਿੱਸਾ ਲਿਆ।
ਇਥੇ ਦੱਸ ਦੇਈਏ ਕਿ ਬੀਤੇ ਸਾਲ ਤੋਂ ਇੱਥੇ ਪੰਜਾਬ ਤੇ ਹੋਰ ਸੂਬਿਆਂ ਤੋਂ ਫੁੱਲਾਂ ਦੇ ਕਾਸ਼ਤਕਾਰਾਂ ਨੂੰ ਬੁਲਾਇਆ ਜਾਂਦਾ ਹੈ, ਜਿਸ 'ਚ ਲੋਕਾਂ ਨੂੰ ਫੁੱਲਾਂ ਤੇ ਪੌਦਿਆਂ ਦੀ ਸਾਂਭ-ਸੰਭਾਲ ਬਾਰੇ ਜਾਗਰੂਕ ਕੀਤਾ ਜਾਂਦਾ ਹੈ।