ਸਾਢੇ ਅੱਠ ਫੁੱਟ ਲੰਬੀ ਦਾੜ੍ਹੀ ਵਾਲੇ ਗੁਰਸਿੱਖ ਨੇ ਰੱਖਿਆ ਕੇਸਾਂ ਦੀ ਦਾਤ ਦਾ ਮਾਣ

Monday, Oct 29, 2018 - 12:49 PM (IST)

ਸਾਢੇ ਅੱਠ ਫੁੱਟ ਲੰਬੀ ਦਾੜ੍ਹੀ ਵਾਲੇ ਗੁਰਸਿੱਖ ਨੇ ਰੱਖਿਆ ਕੇਸਾਂ ਦੀ ਦਾਤ ਦਾ ਮਾਣ

ਅੰਮ੍ਰਿਤਸਰ (ਅਣਜਾਣ) : ਗਿੰਨੀਜ਼ ਬੁੱਕ ਵਿਚ ਸਭ ਨੇ ਬਹੁਤ ਹੀ ਰਿਕਾਰਡ ਵੇਖੇ ਹੋਣਗੇ ਪਰ ਆਪਣੇ-ਆਪ ਵਿਚ ਵਿਲੱਖਣ ਪਛਾਣ ਬਣਾਉਣ ਵਾਲੇ ਕੀਰਤਨੀਏ ਸਿੰਘ ਭਾਈ ਸਰਵਣ ਸਿੰਘ ਨੇ ਆਪਣੇ ਲੰਬੇ ਸਾਢੇ ਅੱਠ ਫੁੱਟ ਦਾੜ੍ਹੀ ਨੂੰ ਪ੍ਰਕਾਸ਼ ਕਰ ਕੇ ਤੇ ਗਿੰਨੀਜ਼ ਬੁੱਕ ਵਿਚ ਨਾਮ ਦਰਜ ਕਰਵਾਉਣ ਉਪਰੰਤ ਦੇਸ਼-ਵਿਦੇਸ਼ ਵਿਚ ਵਸਦੇ ਸਿੱਖਾਂ ਦਾ ਮਾਣ ਵਧਾਇਆ ਹੈ। ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਮਾ ਸਮਾਂ ਬਤੌਰ ਰਾਗੀ ਸਿੰਘ ਵੱਲੋਂ ਕੀਰਤਨ ਦੀ ਸੇਵਾ ਕਰ ਚੁੱਕੇ ਤੇ ਹੁਣ ਕੈਨੇਡਾ ਦੇ ਵੈਨਕੁਵਰ ਸ਼ਹਿਰ ਵਿਚ ਕੀਰਤਨ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਗੁਰਬਾਣੀ ਕੀਰਤਨ ਸਿਖਾਉਣ ਦੀ ਸੇਵਾ ਨਿਭਾ ਰਹੇ ਭਾਈ ਸਰਵਣ ਸਿੰਘ ਰਾਗੀ ਵੱਲੋਂ ਕੁਝ ਚੋਣਵੇਂ ਪੱਤਰਕਾਰਾਂ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। 

ਭਾਈ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਨਮੋਲ ਦਾਤ ਉਨ੍ਹਾਂ ਨੂੰ ਖਾਨਦਾਨੀ ਵਿਰਸੇ ਵਿਚੋਂ ਹੀ ਮਿਲੀ ਹੈ। ਉਨ੍ਹਾਂ ਦੇ ਪਿਤਾ ਅਤੇ ਭਰਾਵਾਂ ਦਾ ਦਾੜ੍ਹੀ ਵੀ ਇਸੇ ਤਰ੍ਹਾਂ ਲੰਮੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਸ ਤੋਂ ਸੇਧ ਲੈ ਕੇ ਤੇ ਪਤਿਤਪੁਣੇ ਵੱਲੋਂ ਮੂੰਹ ਮੋੜ ਕੇ ਸਾਬਤ ਸੂਰਤ ਕੇਸਾਂ ਧਾਰੀ ਹੋਣਾ ਚਾਹੀਦਾ ਹੈ।


Related News