ਔਜਲਾ ਨੇ ਸੰਸਦ ''ਚ ਚੁੱਕਿਆ ਕਿਸਾਨਾਂ ਅਤੇ ਪਾਣੀਆਂ ਦਾ ਮੁੱਦਾ

07/18/2019 5:23:20 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਤੋਂ ਐੱਮ.ਪੀ. ਗੁਰਜੀਤ ਸਿੰਘ ਔਜਲਾ ਨੇ ਕਿਸਾਨਾਂ ਤੇ ਪਾਣੀਆਂ ਦਾ ਮੁੱਦਾ ਸੰਸਦ 'ਚ ਚੁੱਕਿਆ । ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਖੇਤੀ ਕਰਕੇ ਦੇਸ਼ ਦੇ ਅਨਾਜ ਭੰਡਾਰ 'ਚ ਹਿੱਸਾ ਪਾਉਂਦਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਉਸ ਪੰਜਾਬ ਦਾ ਨੌਜਵਾਨ ਖੇਤੀ ਲਾਹੇਬੰਦ ਨਾ ਹੋਣ ਕਰਕੇ ਵਿਦੇਸ਼ਾਂ 'ਚ ਜਾ ਕੇ ਖੇਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੀ ਐਜੂਕੇਸ਼ਨ ਵੱਲ ਖਾਸ ਧਿਆਨ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਨੇ ਸਰੱਹਦੀ ਕਿਸਾਨਾਂ ਲਈ ਵਿਸ਼ੇਸ਼ ਬਜਟ ਦੀ ਵੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵਾਹੀ ਯੋਗ ਸੰਦਾਂ 'ਤੇ ਜੀ.ਐੱਸ.ਟੀ. ਮੁਆਫ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਐਗਰੀਕਲਚਰ ਯੂਨੀਵਰਸਿਟੀ ਬਣਾਉਣ ਦੀ ਵੀ ਮੰਗ ਕੀਤੀ।  

ਔਜਲਾ ਨੇ ਕਿਹਾ ਕਿ ਖੇਤੀ ਨੂੰ ਚੰਗਾ ਬਣਾਉਣ ਲਈ ਰਿਸਰਚ ਤੇ ਡਿਵੈਲਪਮੈਂਟ ਸੈਂਟਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਪਾਣੀਆਂ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਹਰਿਆਣਾ ਤੋਂ ਪੰਜਾਬ ਦੇ ਪਾਣੀ ਦਾ ਹੱਕਾ ਦਿਵਾਇਆ ਜਾਵੇ।


Baljeet Kaur

Content Editor

Related News