ਅੰਮ੍ਰਿਤਸਰ : ਗੁਰਦੀਪ ਪਹਿਲਵਾਨ ਕਤਲ ਕਾਂਡ ਮਾਮਲੇ ''ਚ ਇਕ ਹੋਰ ਗ੍ਰਿਫਤਾਰ
Wednesday, Jun 27, 2018 - 08:51 PM (IST)
ਅੰਮ੍ਰਿਤਸਰ— ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੇ ਕਤਲ ਮਾਮਲੇ 'ਚ ਰੇਕੀ ਕਰਨ ਵਾਲਾ ਇਕ ਹੋਰ ਮੁਲਜ਼ਮ ਕਾਰਤਿਕ ਉਰਫ ਘੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਕਾਰਤਿਕ ਨੂੰ ਰੇਲਵੇ ਸਟੇਸ਼ਨ ਤੋਂ ਦੁਰਗਿਆਣਾ ਮੰਦਰ ਵੱਲ ਆਉਂਦੇ ਸਮੇਂ ਕਾਬੂ ਕੀਤਾ ਗਿਆ।
ਪੁਲਸ ਅਧਿਕਾਰੀਆਂ ਮੁਤਾਬਕ ਕਾਰਤਿਕ ਨੇ ਗੁਰਦੀਪ ਪਹਿਲਵਾਨ ਦੇ ਕਤਲ ਤੋਂ ਪਹਿਲਾਂ ਉਸ ਦੀ 3-4 ਦਿਨ ਲਗਾਤਾਰ ਰੇਕੀ ਕੀਤੀ ਸੀ। ਉਸ ਨੇ ਹੀ ਕਾਤਲਾਂ ਨੂੰ ਦੱਸਿਆ ਸੀ ਕਿ ਗੁਰਦੀਪ ਇਸ ਅਖਾੜੇ 'ਚ ਇਕੱਲਾ ਆਉਂਦਾ ਹੈ। ਜਿਸ ਤੋਂ ਬਾਅਦ ਪਹਿਲਵਾਨ ਦੇ ਕਤਲ ਦੀ ਯੋਜਨਾ ਬਣਾਈ ਗਈ ਸੀ। ਕਾਰਤਿਕ ਅੰਮ੍ਰਿਤਸਰ ਦੀ ਹਰੀਜਨ ਕਾਲੋਨੀ ਦਾ ਰਹਿਣ ਵਾਲਾ ਹੈ। ਇਸ ਦਾ ਨਾਂ ਪੁਲਸ ਵਲੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗਏ ਜੱਗੂ ਭਗਵਾਨਪੁਰੀਆ, ਬੌਬੀ ਮਲੋਹਤਰਾ, ਸੋਨੂੰ ਕੰਗਲਾ ਤੇ ਅਵਨੀਤ ਸਿੰਘ ਉਰਫ ਸੋਨੂੰ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ। ਗੁਰਦੀਪ ਕਤਲ ਕਾਂਡ 'ਚ ਪੁਲਸ ਵਲੋਂ ਕੀਤੀ ਗਈ ਇਹ ਦੂਜੀ ਗ੍ਰਿਫਤਾਰੀ ਹੈ, ਜਦਕਿ ਇਸ ਮਾਮਲੇ 'ਚ ਸੋਨੂੰ ਵੋਟਾਂ ਨੂੰ ਪੁਲਸ ਨੇ ਚਾਰ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਸੀ, ਜਦਕਿ ਜੱਗੂ ਭਗਵਾਨਪੁਰੀਆ, ਬੌਬੀ ਮਲਹੋਤਰਾ ਤੇ ਸੋਨੂੰ ਕੰਗਲਾ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ 'ਚ ਨਜ਼ਰਬੰਦ ਸਨ, ਜਿਨ੍ਹਾਂ ਨੂੰ ਪੁਲਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛ-ਗਿੱਛ ਕੀਤੀ ਸੀ।
