ਕੋਰਟ ਮੈਰਿਜ ਕਰਵਾਉਣੀ ਨੌਜਵਾਨ ਨੂੰ ਪਈ ਮਹਿੰਗੀ, ਕੁੜੀ ਦੇ ਪਰਿਵਾਰ ਨੇ ਕੀਤਾ ਅਜਿਹਾ ਕੰਮ ਉੱਡ ਜਾਣਗੇ ਹੋਸ਼

Tuesday, Jun 24, 2025 - 05:55 PM (IST)

ਕੋਰਟ ਮੈਰਿਜ ਕਰਵਾਉਣੀ ਨੌਜਵਾਨ ਨੂੰ ਪਈ ਮਹਿੰਗੀ, ਕੁੜੀ ਦੇ ਪਰਿਵਾਰ ਨੇ ਕੀਤਾ ਅਜਿਹਾ ਕੰਮ ਉੱਡ ਜਾਣਗੇ ਹੋਸ਼

ਅੰਮ੍ਰਿਤਸਰ- ਅੰਮ੍ਰਿਤਸਰ ਦੇ ਮਜੀਠਾ ਹਲਕੇ ਅਧੀਨ ਪੈਂਦੇ ਪਿੰਡ ਲੁਧੜ 'ਚ ਡੇਢ ਸਾਲ ਪਹਿਲਾਂ ਹੋਈ ਕੋਰਟ ਮੈਰਿਜ ਇਕ ਨੌਜਵਾਨ ਲਈ ਮੁਸੀਬਤ ਦਾ ਕਾਰਨ ਬਣ ਗਈ। ਕੁਲਦੀਪ ਸਿੰਘ ਨਾਂ ਦੇ ਨੌਜਵਾਨ ਨੇ ਡੇਢ ਸਾਲ ਪਹਿਲਾਂ ਇੱਕ ਲੜਕੀ ਨਾਲ ਅਦਾਲਤੀ ਵਿਆਹ ਕੀਤਾ ਸੀ, ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵੱਲੋਂ ਉਸ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ- ਪੰਜਾਬੀਓ ਖਿੱਚ ਲਓ ਤਿਆਰੀ, 25, 26, 27,28, ਤੇ 29 ਤਰੀਕਾਂ ਨੂੰ ਲੈ ਕੇ ਹੋਇਆ ਵੱਡਾ ਐਲਾਨ

ਹਾਲ ਹੀ ਵਿੱਚ, ਦੇਰ ਰਾਤ ਕੁਲਦੀਪ ਦੇ ਘਰ 'ਚ ਸੋ ਰਹੇ ਪਰਿਵਾਰਕ ਮੈਂਬਰਾਂ 'ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਘਰ ਵਿਚ ਮੌਜੂਦ ਇੱਕ 6 ਸਾਲਾ ਬੱਚਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਬੱਚੇ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ।

ਇਹ ਵੀ ਪੜ੍ਹੋ-  ਪੰਜਾਬ ਦੀਆਂ ਗਰਭਵਤੀ ਔਰਤਾਂ ਹੁਣ ਨਾ ਘਬਰਾਉਣ, ਸਰਕਾਰ ਨੇ ਕੀਤੀ ਵੱਡੀ ਸ਼ੁਰੂਆਤ

ਇਸ ਵਾਅਕਏ ਤੋਂ ਬਾਅਦ ਪੀੜਤ ਪਰਿਵਾਰ ਦੇ ਹੱਕ ਵਿੱਚ ਵਾਲਮੀਕੀ ਜਥੇਬੰਦੀਆਂ ਮੈਦਾਨ 'ਚ ਆ ਗਈਆਂ। ਉਨ੍ਹਾਂ ਮਜੀਠਾ ਥਾਣੇ ਪਹੁੰਚ ਕੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ। ਜਥੇਬੰਦੀਆਂ ਦੇ ਆਗੂਆਂ ਨੇ ਮੀਡੀਆ ਸਾਹਮਣੇ ਕਿਹਾ ਕਿ ਇਹ ਹਮਲਾ ਨੈਤਿਕਤਾ ਅਤੇ ਕਾਨੂੰਨ ਦੋਹਾਂ ਉਤੇ ਸਵਾਲ ਚੁੱਕਦਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਉਹ ਚੁੱਪ ਨਹੀਂ ਬੈਠਣਗੇ।

ਇਹ ਵੀ ਪੜ੍ਹੋ-  ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨੂੰ 15 ਦਿਨਾਂ 'ਚ ਪੱਖ ਰੱਖਣ ਦੇ ਹੁਕਮ

ਇਸ ਸੰਬੰਧੀ ਮਜੀਠਾ ਥਾਣੇ ਦੇ ਇੰਚਾਰਜ ਕਰਮਪਾਲ ਸਿੰਘ ਨੇ ਦੱਸਿਆ ਕਿ, “ਪਿੰਡ ਲੁਧੜ ਤੋਂ ਹਮਲੇ ਦੀ ਸ਼ਿਕਾਇਤ ਮਿਲੀ ਹੈ। ਜਾਂਚ ਜਾਰੀ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ਖ਼ਿਲਾਫ ਕਾਨੂੰਨੀ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ।”

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News