ਨਾਬਾਲਗ ਕੁੜੀ ਨਾਲ ਅਸ਼ਲੀਲ ਹਰਕਤਾਂ ਵਾਲੇ ''ਤੇ ਮਾਮਲਾ ਦਰਜ
Friday, Jul 04, 2025 - 12:52 PM (IST)

ਅੰਮ੍ਰਿਤਸਰ (ਸੰਜੀਵ)- ਸਾਮਾਨ ਲੈਣ ਬਾਜ਼ਾਰ ਜਾ ਰਹੀ ਨਾਬਾਲਗਾ ਨੂੰ ਵਿਚਕਾਰ ਰਸਤੇ ’ਚ ਰੋਕ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਵਿਚ ਥਾਣਾ ਅਜਨਾਲਾ ਦੀ ਪੁਲਸ ਨੇ ਮੰਗਾ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ। ਕੋਮਲ (ਕਾਲਪਨਿਕ ਨਾਮ) ਨੇ ਦੱਸਿਆ ਕਿ ਉਹ ਸਰਕਾਰੀ ਸਕੂਲ 'ਚ ਪੜ੍ਹਦੀ ਹੈ। ਮੁਲਜ਼ਮ ਅਕਸਰ ਉਸ ਨੂੰ ਸਕੂਲ ਜਾਂਦੇ ਸਮੇਂ ਤੰਗ ਕਰਦਾ ਸੀ ਅਤੇ ਉਸ ਦਾ ਰਸਤਾ ਰੋਕਦਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
ਉਹ ਉਸ ਨੂੰ ਦੋਸਤੀ ਕਰਨ ਲਈ ਦਬਾਅ ਪਾਉਂਦਾ ਸੀ, ਕਈ ਵਾਰ ਸਮਝਾਉਣ ਦੇ ਬਾਵਜੂਦ ਮੁਲਜ਼ਮ ਆਪਣੀਆਂ ਹਰਕਤਾਂ ਤੋਂ ਨਹੀਂ ਹੱਟਦਾ ਸੀ। ਪਿਛਲੇ ਦਿਨ ਉਹ ਕਰਿਆਨੇ ਦੀ ਦੁਕਾਨ ’ਤੇ ਸਾਮਾਨ ਖਰੀਦਣ ਜਾ ਰਹੀ ਸੀ ਤਾਂ ਮੁਲਜ਼ਮ ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ ਅਤੇ ਉਸ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਇਸ ਦੌਰਾਨ ਮੁਲਜ਼ਮ ਨੇ ਉਸ ਦੀ ਕਮੀਜ਼ ਦਾ ਕਾਲਰ ਖਿੱਚ ਲਿਆ ਅਤੇ ਪਾੜ ਦਿੱਤਾ, ਜਦੋਂ ਉਸ ਨੇ ਰੌਲਾ ਪਾਇਆ ਤਾਂ ਉਸ ਦੀ ਮਾਂ ਮੌਕੇ ’ਤੇ ਆ ਗਈ ਅਤੇ ਮੁਲਜ਼ਮ ਉੱਥੋਂ ਫਰਾਰ ਹੋ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮਿੰਨੀ ਗੋਆ 'ਤੇ ਮੱਚ ਗਈ ਹਫ਼ੜਾ-ਦਫ਼ੜੀ, ਅਚਾਨਕ ਕਿਸ਼ਤੀ ਨੂੰ ਲੱਗੀ ਅੱਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8