46.82 ਲੱਖ ਦਾ ਗਬਨ ਕਰਨ ਵਾਲੇ ਬੈਂਕ ਕਲਰਕ ''ਤੇ ਕੇਸ ਦਰਜ

Sunday, Jun 17, 2018 - 01:00 PM (IST)

46.82 ਲੱਖ ਦਾ ਗਬਨ ਕਰਨ ਵਾਲੇ ਬੈਂਕ ਕਲਰਕ ''ਤੇ ਕੇਸ ਦਰਜ

ਅੰਮ੍ਰਿਤਸਰ (ਸੰਜੀਵ) : ਕੋਆਪ੍ਰੇਟਿਵ ਬੈਂਕ ਦੀ ਅਜਨਾਲਾ ਸ਼ਾਖਾ 'ਚ ਲੱਖਾਂ ਰੁਪਏ ਦਾ ਗਬਨ ਕਰਨ ਦੇ ਦੋਸ਼ 'ਚ ਕਲਰਕ ਸਿਕੰਦਰ ਸਿੰਘ ਵਾਸੀ ਇੰਦਰਾ ਕਾਲੋਨੀ ਮਜੀਠਾ ਰੋਡ ਵਿਰੁੱਧ ਧੋਖਾਦੇਹੀ ਦਾ ਕੇਸ ਦਰਜ ਕੀਤਾ ਗਿਆ ਹੈ। ਬ੍ਰਾਂਚ ਮੈਨੇਜਰ ਸੁਰੇਸ਼ ਕੁਮਾਰ ਦੀ ਸ਼ਿਕਾਇਤ 'ਤੇ ਦਰਜ ਕੀਤੇ ਗਏ ਮਾਮਲੇ 'ਚ ਉਨ੍ਹਾਂ ਦਾ ਕਹਿਣਾ ਹੈ ਕਿ ਬੈਂਕ ਦਾ ਕਲਰਕ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰ ਕੇ ਲੋਕਾਂ ਦੀ ਐੱਫ.ਡੀ. ਤੋੜ ਕੇ ਉਨ੍ਹਾਂ ਦਾ ਕੈਸ਼ ਕੱਢਵਾ ਲੈਂਦਾ ਸੀ, ਜਦੋਂ ਐੱਫ. ਡੀ. ਧਾਰਕ ਆਪਣੇ ਪੈਸੇ ਲੈਣ ਲਈ ਬੈਂਕ ਆਇਆ ਤਾਂ ਉਕਤ ਕਲਰਕ ਵਲੋਂ ਕੀਤਾ ਗਿਆ ਪੂਰਾ ਮਾਮਲਾ ਸਾਹਮਣੇ ਆ ਗਿਆ, ਜਿਸ 'ਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਜਾਂਚ ਦੌਰਾਨ ਦੋਸ਼ੀ ਵਿਰੁੱਧ ਕੇਸ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।  


Related News