ਅੰਮ੍ਰਿਤਸਰ ''ਚ ਗੈਂਗਸਟਰ ਨੇ ਚਲਾਈਆਂ ਸ਼ਰੇਆਮ ਗੋਲੀਆਂ

Wednesday, Apr 10, 2019 - 10:28 AM (IST)

ਅੰਮ੍ਰਿਤਸਰ ''ਚ ਗੈਂਗਸਟਰ ਨੇ ਚਲਾਈਆਂ ਸ਼ਰੇਆਮ ਗੋਲੀਆਂ

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਚ ਚਾਹੇ ਚੋਣ ਜਾਬਤਾ ਲਾਗੂ ਹੈ ਪਰ ਦਹਿਸ਼ਤਗਰਦਾ ਦਾ ਇਸ 'ਤੇ ਕੋਈ ਅਸਰ ਨਹੀਂ ਹੈ। ਅੰਮ੍ਰਿਤਸਰ 'ਚ ਇਕ ਵਾਰ ਫਿਰ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਘਟਨਾ ਅੰਮ੍ਰਿਤਸਰ ਦੇ ਫਤਿਹਪੁਰਾ ਇਲਾਕੇ ਦੀ ਹੈ, ਜਿੱਥੇ ਗੈਂਗਸਟਰ ਅੰਗਰੇਜ਼ ਸਿੰਘ ਨੇ ਇਲਾਕੇ 'ਚ ਸ਼ਰੇਆਮ ਫਾਇਰਿੰਗ ਕੀਤੀ।

ਜਾਣਕਾਰੀ ਮੁਤਾਬਕ ਅੰਗਰੇਜ਼ ਦੀ ਇਲਾਕੇ ਦੇ ਵਸਨੀਕ ਪਰਮਜੀਤ ਸਿੰਘ ਉਰਫ ਵਿੱਕੀ ਨਾਲ ਪੁਰਾਣੀ ਰੰਜਿਸ਼ ਸੀ। ਅੰਗਰੇਜ਼ ਆਪਣੇ ਇਕ ਸਾਥੀ ਨਾਲ ਉਸਦੇ ਘਰ ਪੁੱਜ ਕੇ ਉਸਨੂੰ ਲਲਕਾਰਨ ਲਗ ਪਿਆ। ਵਿੱਕੀ ਇਸ ਦੌਰਾਨ ਘਰ 'ਚ ਮੌਜੂਦ ਸੀ। ਅੰਗਰੇਜ ਪਿਸਤੌਲ ਲਿਹਰਾਉਂਦੇ ਹੋਏ ਹਵਾਈ ਫਾਇਰ ਕਰਦਾ ਹੋਇਆ ਉੱਥੋਂ ਫਰਾਰਾ ਹੋ ਗਿਆ। ਸਾਰੀ ਘਟਨਾ ਗਲੀ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਚ ਕੈਦ ਹੋ ਗਈ। ਪੁਲਸ ਨੇ ਵਿੱਕੀ ਦੇ ਬਿਆਨਾਂ 'ਤੇ ਗੈਂਗਸਟਰ ਅੰਗਰੇਜ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 

ਦੱਸ ਦੇਈਏ ਕਿ ਅੰਗਰੇਜ਼ ਅੰਮ੍ਰਿਤਸਰ ਦਾ ਇਕ ਖਤਰਨਾਕ ਗੈਂਗਟਸਰ ਹੈ। ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਅੰਗਰੇਜ਼ ਪੁਲਸ ਰਿਕਾਰਡ 'ਚ ਭਗੌੜਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੁਲਸ ਉਸ ਤਕ ਪਹੁੰਚ ਨਹੀਂ ਸਕੀ ਹੈ ਅਤੇ ਉਹ ਲਗਾਤਾਰ ਆਪਣੇ ਖਤਰਨਾਕ ਇਰਾਦਿਆਂ ਨੂੰ ਅੰਜਾਮ ਦੇ ਰਿਹਾ ਹੈ।


author

Baljeet Kaur

Content Editor

Related News