ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼
Tuesday, Jan 15, 2019 - 01:27 PM (IST)

ਅੰਮ੍ਰਿਤਸਰ (ਸੁਮਿਤ)— ਅੰਮ੍ਰਿਤਸਰ ਦੀ ਸਿਹਤ ਵਿਭਾਗ ਟੀਮ ਨੇ ਪੁਲਸ ਦੀ ਮਦਦ ਨਾਲ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਘਿਓ ਵਿਚ ਮਿਲਾਵਟ ਕਰਕੇ ਉਸ ਨੂੰ ਸ਼ੁੱਧ ਦੇਸੀ ਘਿਓ ਦੇ ਨਾਂ 'ਤੇ ਵੇਚਿਆ ਜਾਂਦਾ ਸੀ।
ਅੰਮ੍ਰਿਤਸਰ ਪੁਲਸ ਅਤੇ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਵੱਡੇ ਪੈਮਾਨੇ 'ਤੇ ਘਿਓ ਵਿਚ ਮਿਲਾਵਟ ਕਰਕੇ ਉਸ ਨੂੰ ਵੇਚਿਆ ਜਾਂਦਾ ਹੈ, ਜਿਸ ਤੋਂ ਬਾਅਦ ਪੁਲਸ ਅਤੇ ਸਿਹਤ ਵਿਭਾਗ ਨੇ ਦਬਿਸ਼ ਕੀਤੀ। ਇਸ ਦੌਰਾਨ ਮੌਕੇ ਤੋਂ 70 ਕੁਇੰਟਲ ਦੇਸੀ ਨਕਲੀ ਘਿਓ ਬਰਾਮਦ ਕੀਤਾ ਗਿਆ। ਸਿਹਤ ਵਿਭਾਗ ਮੁਤਾਬਕ ਇਸ ਘਿਓ ਨੂੰ ਖਾਣ ਨਾਲ ਮੌਤ ਵੀ ਹੋ ਸਕਦੀ ਹੈ, ਕਿਉਂਕਿ ਇਹ ਬਹੁਤ ਜ਼ਹਿਰੀਲਾ ਹੈ। ਉਥੇ ਹੀ ਪੁਲਸ ਨੇ ਫੈਕਟਰੀ ਮਾਲਕ ਵਿਰੁੱਧ ਐਫ.ਆਈ.ਆਰ. ਦਰਜ ਕਰ ਲਈ ਹੈ।