ਆਰਥਿਕ ਮੰਦੀ ਦਾ ਅਸਰ, ਪਟਾਕਾ ਮਾਰਕੀਟ ''ਚ ਰੌਣਕ ਗਾਇਬ

11/13/2020 10:13:46 AM

ਅੰਮ੍ਰਿਤਸਰ (ਨੀਰਜ) : ਕੋਰੋਨਾ ਮਹਾਮਾਰੀ ਕਾਰਣ ਸੱਤ ਮਹੀਨਿਆਂ ਤੋਂ ਛਾਈ ਆਰਥਿਕ ਮੰਦੀ ਦਾ ਅਸਰ ਸਾਫ ਦੇਖਣ ਨੂੰ ਮਿਲ ਰਿਹਾ ਹੈ। ਲੱਖ ਮਿੰਨਤਾਂ ਕਰਨ ਤੋਂ ਬਾਅਦ ਨਿਊ ਅੰਮ੍ਰਿਤਸਰ ਵਿਚ 10 ਖੋਖਿਆਂ ਵਾਲੀ ਪਟਾਕਾ ਮਾਰਕੀਟ ਤਾਂ ਖੁੱਲ ਗਈ ਪਰ ਇੱਥੇ ਗਾਹਕਾਂ ਦੀ ਰੌਣਕ ਗਾਇਬ ਨਜ਼ਰ ਆਈ। ਇਕ ਦਿਨ ਪਟਾਕਾ ਮਾਰਕੀਟ ਖੁੱਲਣ ਦੇ ਬਾਵਜੂਦ ਇੱਥੇ ਤਿੰਨ ਤੋਂ ਪੰਜ ਫ਼ੀਸਦੀ ਪਟਾਕਿਆਂ ਦੀ ਵੀ ਸੇਲ ਨਹੀਂ ਹੋਈ ਅਤੇ ਪਟਾਕਾ ਵਪਾਰੀ ਕਦੇ ਆਪਣੀ ਕਿਸਮਤ ਤਾਂ ਕਦੇ ਕੋਰੋਨਾ ਨੂੰ ਕੋਸਦੇ ਨਜ਼ਰ ਆਏ।

ਇਹ ਵੀ ਪੜ੍ਹੋ : ਸ਼ੌਰਿਆ ਚੱਕਰ ਬਲਵਿੰਦਰ ਸੰਧੂ ਦੇ ਕਤਲ ਕੇਸ 'ਚ ਨਵਾਂ ਮੋੜ, ਪਰਿਵਾਰ ਪਹੁੰਚਿਆ ਹਾਈਕੋਰਟ

ਵਪਾਰੀਆਂ ਨੂੰ ਇਸ ਗੱਲ ਦਾ ਡਰ ਸਤਾਅ ਰਿਹਾ ਹੈ ਕਿ ਉਨ੍ਹਾਂ ਦੇ ਸਟਾਕ ਕੀਤੇ ਹੋਏ ਲੱਖਾਂ ਰੁਪਏ ਦੇ ਪਟਾਕੇ ਵਿਕਣਗੇ ਵੀ ਜਾਂ ਨਹੀਂ। ਪ੍ਰਸ਼ਾਸਨ ਨੂੰ ਇਕ ਲੱਖ ਰੁਪਏ ਸਰਕਾਰੀ ਫੀਸ ਭਰਨ ਅਤੇ ਕੁਝ ਭ੍ਰਿਸ਼ਟ ਅਧਿਕਾਰੀਆਂ ਦੀਆਂ ਵੰਗਾਰਾਂ ਸਹਿਣ ਤੋਂ ਬਾਅਦ ਵੀ ਵਪਾਰੀਆਂ ਨੂੰ ਆਰਥਿਕ ਮੁਨਾਫ਼ਾ ਮਿਲਣ ਦੀ ਉਮੀਦ ਨਜ਼ਰ ਨਹੀਂ ਆ ਰਹੀ ਹੈ। ਦਿ ਅੰਮ੍ਰਿਤਸਰ ਫਾਇਰ ਵਰਕਰਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪਟਾਕਾ ਵਪਾਰੀ ਹਰੀਸ਼ ਧਵਨ ਨੇ ਦੱਸਿਆ ਕਿ ਜ਼ਿੰਦਗੀ ਵਿਚ ਪਹਿਲੀ ਵਾਰ ਇਸ ਤਰ੍ਹਾਂ ਦੇ ਹਾਲਾਤ ਵੇਖੇ ਹਨ। ਪਹਿਲਾਂ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ ਅਤੇ ਹੁਣ ਕੋਰੋਨਾ ਉਨ੍ਹਾਂ ਨਾਲ ਧੱਕਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ, ਚੜ੍ਹਦੀ ਸਵੇਰ ਬੱਸ ਦੀ ਲਪੇਟ 'ਚ ਆਉਣ ਨਾਲ ਪਿਓ-ਪੁੱਤ ਦੀ ਮੌਤ

ਜਲੰਧਰ ਅਤੇ ਲੁਧਿਆਣਾ ਵਰਗੇ ਜ਼ਿਲਿਆਂ ਵਿਚ ਪਟਾਕਿਆਂ ਦੀ ਮਾਰਕੀਟ ਇਕ ਹਫ਼ਤੇ ਤੋਂ ਖੁੱਲੀ ਹੈ ਪਰ ਅੰਮ੍ਰਿਤਸਰ ਵਿਚ ਸਿਰਫ ਦੋ ਦਿਨ ਲਈ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਜਦੋਂ ਕਿ ਜਲੰਧਰ ਅਤੇ ਲੁਧਿਆਣਾ ਅੰਮ੍ਰਿਤਸਰ ਤੋਂ ਜ਼ਿਆਦਾ ਪ੍ਰਦੂਸ਼ਿਤ ਹਨ। ਹੁਣ ਤਾਂ ਰੱਬ ਅੱਗੇ ਹੀ ਅਰਦਾਸ ਕੀਤੀ ਜਾ ਸਕਦੀ ਹੈ ਕਿ ਵਪਾਰੀਆਂ ਦੇ ਪਟਾਕੇ ਵਿਕ ਜਾਣ ਅਤੇ ਕਿਸੇ ਦਾ ਨੁਕਸਾਨ ਨਾ ਹੋਵੇ।

ਇਹ ਵੀ ਪੜ੍ਹੋ : 62 ਦਿਨ ਤੋਂ ਕੋਮਾ 'ਚ ਸੀ ਨੌਜਵਾਨ, ਚਿਕਨ ਦਾ ਨਾਮ ਸੁਣਦੇ ਹੀ ਆ ਗਿਆ ਹੋਸ਼

ਸਖਤੀ ਦੇ ਬਾਵਜੂਦ ਮਾਰਕੀਟ 'ਚ ਵਿਕ ਰਹੀ ਹੈ ਮਿਲਾਵਟੀ ਮਿਠਾਈ 
ਨਵ-ਨਿਯੁਕਤ ਜ਼ਿਲਾ ਸਿਹਤ ਅਫਸਰ ਦੀ ਨਿਯੁਕਤੀ ਤੋਂ ਬਾਅਦ ਮਿਲਾਵਟੀ ਸਾਮਾਨ ਵੇਚਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸਦੇ ਬਾਵਜੂਦ ਸੁਲਤਾਨਵਿੰਡ ਰੋਡ, ਤਰਨਤਾਰਨ ਰੋਡ ਅਤੇ ਕੁਝ ਪਾਸ਼ ਇਲਾਕਿਆਂ ਵਿਚ ਮਿਲਾਵਟੀ ਮਠਿਆਈ ਵੇਚੀ ਜਾ ਰਹੀ ਹੈ । ਇੰਨ੍ਹਾਂ ਹੀ ਨਹੀਂ ਸਰਕਾਰ ਦੇ ਨਿਰਦੇਸ਼ ਹਨ ਕਿ ਮਠਿਆਈ 'ਤੇ ਐਕਸਪਾਇਰੀ ਡੇਟ ਜ਼ਰੂਰ ਲਿਖੀ ਜਾਵੇ ਪਰ ਜ਼ਿਆਦਾਤਰ ਦੁਕਾਨਾਂ 'ਤੇ ਐਕਸਪਾਇਰੀ ਡੇਟ ਨਹੀਂ ਲਿਖੀ ਜਾ ਰਹੀ ਹੈ ।


Baljeet Kaur

Content Editor

Related News