ਨਸ਼ਾ ਕਰਨ ਲਈ ਕਮਰਾ ਨਾ ਦੇਣ ''ਤੇ ਹੋਟਲ ਮਾਲਕ ''ਤੇ ਹਮਲਾ

Wednesday, Jan 22, 2020 - 03:29 PM (IST)

ਨਸ਼ਾ ਕਰਨ ਲਈ ਕਮਰਾ ਨਾ ਦੇਣ ''ਤੇ ਹੋਟਲ ਮਾਲਕ ''ਤੇ ਹਮਲਾ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਇਕ ਨਿੱਜੀ ਹੋਟਲ ਨਸ਼ਾ ਕਰਨ ਲਈ ਨੌਜਵਾਨਾਂ ਨੂੰ ਕਮਰਾ ਨਾ ਦੇਣਾ ਹੋਟਲ ਮਾਲਕ ਨੂੰ ਮਹਿੰਗਾ ਪੈ ਗਿਆ। ਹੋਟਲ ਮਾਲਕ ਅਤੇ ਸਟਾਫ ਨੇ ਨੌਜਵਾਨਾਂ ਨੂੰ ਜਦੋਂ ਅੰਦਰ ਦਾਖਲ ਹੋਣ ਤੋਂ ਮਨ੍ਹਾ ਕੀਤਾ ਤਾਂ ਉਹ ਹੱਥੋਪਾਈ 'ਤੇ ਉੱਤਰ ਆਏ। ਇਸ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਹੋਟਲ ਮਾਲ ਅਮਿਤ ਬੇਰੀ ਨੇ ਦੱਸਿਆ ਕਿ 10 ਦੇ ਕਰੀਬ ਨੌਜਵਾਨਾਂ ਨੇ ਉਨ੍ਹਾਂ ਤੋਂ ਕਮਰਾ ਮੰਗਿਆ, ਜਿਸ ਅੰਦਰ ਬੈਠ ਤੇ ਉਹ ਨਸ਼ਾ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਕਮਰਾ ਦੇਣ ਤੋਂ ਮਨ੍ਹਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੇ ਹੋਟਲ ਸਟਾਫ ਨਾਲ ਹੱਥੋਪਾਈ ਕੀਤੀ ਤੇ ਉਥੇ ਮੌਜੂਦ ਹੋਟਲ 'ਚ ਕੰਮ ਕਰਨ ਵਾਲੀ ਕੁੜੀ ਨਾਲ ਵੀ ਬਦਤਮੀਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਉਥੇ ਜਾਂਦੇ ਸਮੇਂ ਉਕਤ ਨੌਜਵਾਨਾਂ ਨੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ।


author

Baljeet Kaur

Content Editor

Related News