ਵੱਖ-ਵੱਖ ਜਥੇਬੰਦੀਆਂ ਨੇ ਦਲ ਖ਼ਾਲਸਾ ਨੂੰ ਦਿੱਤਾ ਸਮਰਥਨ
Friday, Aug 14, 2020 - 03:31 PM (IST)
ਅੰਮ੍ਰਿਤਸਰ (ਅਨਜਾਣ) : ਦਲ ਖਾਲਸਾ ਵਲੋਂ 15 ਅਗਸਤ ਨੂੰ ਕਾਲਾ ਦਿਨ ਐਲਾਨਣ ਬਾਅਦ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੋਲੀ, ਬਹੁਜਨ ਕ੍ਰਾਂਤੀ ਮੋਰਚਾ, ਰਾਸ਼ਟਰੀ ਮੁਸਲਿਮ ਮੋਰਚਾ, ਅਕਾਲ ਫੈਡਰੇਸ਼ਨ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਾ ਵਲੋਂ ਵੀ ਸਮਰਥਨ ਮਿੱਲ ਚੁੱਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਤ ਯੂ.ਏ.ਪੀ.ਏ ਤੇ ਦੇਸ਼-ਧ੍ਰੋਹ ਵਰਗੇ ਕਾਲੇ ਕਾਨੂੰਨਾਂ ਦੀ ਘੱਟ-ਗਿਣਤੀਆਂ ਖ਼ਿਲਾਫ਼ ਦੁਰਵਰਤੋਂ, ਕਿਸਾਨ-ਵਿਰੋਧੀ ਖੇਤੀ ਆਰਡੀਨੈਂਸਾਂ ਅਤੇ ਭਾਰਤ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਤੋਂ ਮੁਨਕਰ ਹੋਣ ਵਿਰੁੱਧ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਰੋਹ-ਭਰਪੂਰ ਮੁਜ਼ਾਹਰੇ ਕੀਤੇ ਜਾਣਗੇ।
ਇਹ ਵੀ ਪੜ੍ਹੋਂ : ਕੋਰੋਨਾ ਵਾਇਰਸ ਦਾ ਨਵਾਂ ਲੱਛਣ ਹੈ ਹਿੱਚਕੀ, ਹੋ ਜਾਓ ਸਾਵਧਾਨ (ਵੀਡੀਓ)
ਉਨ੍ਹਾਂ ਕਿਹਾ ਕਿ ਪਹਿਲਾਂ ਟਾਡਾ, ਫਿਰ ਪੋਟਾ ਤੇ ਹੁਣ ਯੂ.ਏ.ਪੀ.ਏ ਵਰਗੇ ਕਾਲੇ ਤੇ ਕਠੌਰ ਕਾਨੂੰਨਾਂ ਰਾਹੀ ਸਿੱਖਾਂ ਦੀ ਲਿੱਖਣ ਅਤੇ ਬੋਲਣ ਦੇ ਹੱਕ ਨੂੰ ਦਬਾਇਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਰਮ-ਨਿਰਪੱਖਤਾ ਸਿਰਫ਼ ਨਾਮ ਦੀ ਹੈ ਅਸਲ 'ਚ ਭਾਰਤ ਨੂੰ ਹਿੰਦੂ ਰਾਸ਼ਟਰ 'ਚ ਬਦਲਣ ਦਾ ਸਫ਼ਰ ਪਹਿਲਾਂ ਕਾਂਗਰਸ ਤੇ ਹੁਣ ਭਾਜਪਾ ਦੀ ਹਕੂਮਤ ਥੱਲੇ ਬਾ-ਦਸਤੂਰ ਜਾਰੀ ਹੈ।
ਇਹ ਵੀ ਪੜ੍ਹੋਂ : 1947 ਦੀ ਵੰਡ 'ਚ ਇਸ ਗੁਰਸਿੱਖ ਨੇ ਗਵਾਏ ਪਰਿਵਾਰ ਦੇ 18 ਜੀਅ, ਦਾਸਤਾਨ ਸੁਣ ਕੰਬ ਜਾਵੇਗੀ ਰੂਹ (ਵੀਡੀਓ)
ਦਲ ਖਾਲਸਾ ਆਗੂ ਨੇ ਪੰਜਾਬ-ਹਿਤੈਸ਼ੀ, ਜਨਤਕ ਜਥੇਬੰਦੀਆਂ ਅਤੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ 15 ਅਗਸਤ ਨੂੰ ਉਨ੍ਹਾਂ ਦੇ ਕਾਰਜਕਰਤਾਵਾਂ ਨਾਲ ਸੜਕਾਂ 'ਤੇ ਉਤਰ ਕੇ ਕਾਲੇ ਕਾਨੂੰਨਾਂ ਅਤੇ ਮੋਦੀ ਸਰਕਾਰ ਦੀਆਂ ਫਾਸੀਵਾਦੀ ਨੀਤੀਆਂ ਖ਼ਿਲਾਫ਼ ਆਪਣੀ ਆਪਣੀ ਆਵਾਜ਼ ਬੁਲੰਦ ਕਰਨ। ਇਸੇ ਦੌਰਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਇਕ ਲਿੱਖਤੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਅਮਨ ਚੈਨ ਦੇ ਨਾਮ ਹੇਠ ਬਣਾਏ ਗਏ ਸਾਰੇ ਕਾਲੇ ਕਾਨੂੰਨ ਘੱਟ ਗਿਣਤੀ ਕੌਮਾਂ ਲਈ ਖਤਰੇ ਦੀ ਘੰਟੀ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਖਾਲਿਸਤਾਨ ਦੀ ਸ਼ਾਂਤਮਈ ਤਰੀਕੇ ਨਾਲ ਮੰਗ ਕਰਨੀ ਕਿਸੇ ਵੀ ਤਰ੍ਹਾਂ ਗਲਤ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਦੇਸ਼ ਦੇ ਵੱਖ ਵੱਖ ਸੂਬਿਆਂ ਅਤੇ ਖਾਸ ਕਰਕੇ ਪੰਜਾਬ 'ਚੋਂ ਸਿੱਖ ਨੌਜਵਾਨਾਂ ਨੂੰ
ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਤਹਿਤ ਮੁਕੱਦਮੇ ਦਰਜ ਕਰਕੇ ਜੇਲਾਂ 'ਚ ਸੁੱਟ ਦਿੱਤਾ ਗਿਆ। ਪੰਜੋਲੀ ਨੇ ਕਿਹਾ ਕਿ ਅੱਜ ਘੱਟ ਗਿਣਤੀ ਕੌਮਾਂ ਦੇ ਧਰਮ, ਬੋਲੀ, ਸੱਭਿਆਚਾਰ ਅਤੇ ਹੌਂਦ ਨੂੰ ਬਹੁਗਿਣਤੀ ਤੋਂ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋਂ : ਸਾਬਕਾ ਪੋਰਨ ਸਟਾਰ ਨੇ ਬੇਰੂਤ ਧਮਾਕਾ ਪੀੜਤਾਂ ਦੀ ਮਦਦ ਲਈ ਨਿਲਾਮੀ 'ਤੇ ਲਾਈ ਆਪਣੀ ਖ਼ਾਸ ਚੀਜ਼