ਕਰਫ਼ਿਊ ਅਤੇ ਤਾਲਾਬੰਦੀ ''ਚ ਵੀ ਨਸ਼ੇ ਦੀ ਸਮੱਗਲਿੰਗ ਜਾਰੀ, ਪਾਕਿ ਤੋਂ ਇੰਝ ਆ ਰਿਹੈ ਚਿੱਟਾ

Tuesday, Sep 08, 2020 - 10:40 AM (IST)

ਕਰਫ਼ਿਊ ਅਤੇ ਤਾਲਾਬੰਦੀ ''ਚ ਵੀ ਨਸ਼ੇ ਦੀ ਸਮੱਗਲਿੰਗ ਜਾਰੀ, ਪਾਕਿ ਤੋਂ ਇੰਝ ਆ ਰਿਹੈ ਚਿੱਟਾ

ਅੰਮ੍ਰਿਤਸਰ (ਨੀਰਜ) : ਇਕ ਪਾਸੇ ਪੰਜਾਬ ਸਰਕਾਰ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ 'ਚ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ 'ਤੇ ਕਾਬੂ ਪਾਇਆ ਜਾ ਚੁੱਕਾ ਹੈ ਪਰ ਇਹ ਦਾਅਵਾ ਬਿਲਕੁਲ ਖੋਖਲਾ ਸਾਬਤ ਨਜ਼ਰ ਆ ਰਿਹਾ ਹੈ। ਅਸਲੀਅਤ ਇਹ ਹੈ ਕਿ ਕਰਫ਼ਿਊ ਅਤੇ ਲਾਕਡਾਊਨ ਦੀ ਸਥਿਤੀ 'ਚ ਬਾਰਡਰ ਪਾਰੋਂ ਹੈਰੋਇਨ ਦੀ ਸਮੱਗਲਿੰਗ ਜਾਰੀ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕਰਨ ਦੀ ਪੂਰੀ ਸਾਜਿਸ਼ ਕੀਤੀ ਜਾ ਰਹੀ ਹੈ। ਹਾਲ ਹੀ 'ਚ ਇੱਕ ਬੀ. ਓ. ਪੀ. ਵਲੋਂ ਬੀ. ਐੱਸ. ਐੱਫ. ਵਲੋਂ ਜ਼ਬਤ ਕੀਤੀ ਗਈ 9.63 ਕਿੱਲੋ ਹੈਰੋਇਨ ਨੂੰ ਪਾਕਿਸਤਾਨੀ ਸਮੱਗਲਰਾਂ ਨੇ ਜ਼ੁਰਾਬਾਂ 'ਚ ਭਰ ਕੇ ਫੈਂਸਿੰਗ ਦੇ ਪਾਰੋਂ ਭਾਰਤੀ ਸਰਹੱਦ ਅੰਦਰ ਸੁੱਟਿਆ ਪਰ ਬੀ. ਐੱਸ. ਐੱਫ. ਦੀ ਮੁਸਤੈਦੀ ਨਾਲ ਇਹ ਖੇਪ ਫੜ ਲਈ ਗਈ ਹੈ।

ਇਹ ਵੀ ਪੜ੍ਹੋ : ਜਲਾਦ ਨੂੰਹ ਦੀ ਦਰਿੰਦਗੀ, ਸੱਸ ਦਾ ਕੀਤਾ ਅਜਿਹਾ ਹਾਲ ਕੇ ਵੇਖ ਕੰਬ ਜਾਵੇਗੀ ਰੂਹ

ਜਾਣਕਾਰੀ ਅਨੁਸਾਰ ਹੈਰੋਇਨ ਦੀ ਖੇਪ ਨੂੰ ਦੂਰ ਤੱਕ ਸੁੱਟਣ ਲਈ ਪਾਕਿਸਤਾਨੀ ਸਮੱਗਲਰ ਵਿਸ਼ੇਸ਼ ਕਿਸਮ ਦੀਆਂ ਜ਼ੁਰਾਬਾਂ ਨੂੰ ਤਿਆਰ ਕਰਵਾਉਂਦੇ ਹਨ ਜੋ ਆਮ ਜ਼ੁਰਾਬਾਂ ਨਾਲੋਂ ਕਾਫ਼ੀ ਲੰਮੀਆਂ ਹੁੰਦੀਆਂ ਹਨ ਅਤੇ ਇਨ੍ਹਾਂ 'ਚ ਲਚਕ ਵੀ ਜ਼ਿਆਦਾ ਹੁੰਦੀ ਹੈ। ਇਨ੍ਹਾਂ ਜ਼ੁਰਾਬਾਂ 'ਚ ਹੈਰੋਇਨ ਦੀ ਖੇਪ ਨੂੰ 100 ਤੋਂ 150 ਫੁੱਟ ਤੱਕ ਸੁੱਟਣ ਲਈ ਸਮੱਗਲਰ ਖਾਸ ਤੌਰ 'ਤੇ ਐਥਲੀਟ ਕਿਸਮ ਦੇ ਵਿਅਕਤੀਆਂ ਨੂੰ ਕਿਰਾਏ 'ਤੇ ਲੈਂਦੇ ਹਨ ਅਤੇ ਇਸ ਦੇ ਲਈ ਬਾਕਾਇਦਾ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਵ੍ਹਟਸਐਪ ਕਾਲ ਰਾਹੀਂ ਭਾਰਤੀ ਇਲਾਕੇ 'ਚ ਬੈਠੇ ਸਮੱਗਲਰਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਅਤੇ ਬੀ. ਐੱਸ. ਐੱਫ. ਨੂੰ ਚਕਮਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਸਿਰਫ਼ ਅੰਮ੍ਰਿਤਸਰ ਤੋਂ ਭਾਰਤ-ਪਾਕਿਸਤਾਨ ਬਾਰਡਰ 'ਤੇ ਹੀ ਨਹੀਂ ਸਗੋਂ ਹੋਰ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ 'ਚ ਵੀ ਹੋ ਰਹੀਆਂ ਹਨ। ਦੂਜੇ ਪਾਸੇ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹੇ ਦੇ ਨਾਮੀ ਸਮੱਗਲਰਾਂ ਦੀ ਗ੍ਰਿਫ਼ਤਾਰੀ ਹੋਣ ਦੇ ਬਾਅਦ ਵੀ ਆਖ਼ਿਰਕਾਰ ਹੈਰੋਇਨ ਸਮੱਗਲਿੰਗ ਕੌਣ ਕਰ ਰਿਹਾ ਹੈ ਅਤੇ ਕਿਵੇਂ ਕਰਵਾ ਰਿਹਾ ਹੈ ਜਦੋਂ ਕਿ ਬਾਰਡਰ ਸਮੇਤ ਪੂਰੇ ਜ਼ਿਲ੍ਹੇ 'ਚ ਇਸ ਸਮੇਂ ਰਾਤ ਦਾ ਕਰਫ਼ਿਊ ਲਾਗੂ ਹੈ ਅਤੇ ਹਰ ਪਾਸੇ ਨਾਕਾਬੰਦੀ ਜਾਰੀ ਹੈ।

ਇਹ ਵੀ ਪੜ੍ਹੋ :  ਸੱਚਖੰਡ ਦੇ ਹਜ਼ੂਰੀ ਰਾਗੀ ਸਿੰਘਾਂ ਤੇ ਮੁੱਖ ਗ੍ਰੰਥੀ ਦਾ ਵਿਵਾਦ ਹੋਇਆ ਖ਼ਤਮ, ਜਾਣੋ ਕਿਵੇਂ

ਜੇਲਾਂ ਤੋਂ ਨੈੱਟਵਰਕ ਚਲਾ ਰਹੇ ਸਮੱਗਲਰ
ਹੈਰੋਇਨ ਸਮੱਗਲਿੰਗ ਦੇ ਮਾਮਲੇ 'ਚ ਨਾ ਸਿਰਫ਼ ਕੇਂਦਰ ਸਰਕਾਰ ਸਗੋਂ ਰਾਜ ਸਰਕਾਰ ਦੀ ਸੁਰੱਖਿਆ ਏਜੰਸੀਆਂ ਦੀ ਹੀ ਰਿਪੋਰਟ ਅਨੁਸਾਰ ਪਿਛਲੇ ਲੰਬੇ ਸਮਾਂ ਤੋਂ ਵੱਡੇ ਹੈਰੋਇਨ ਸਮੱਗਲਰ ਜੇਲ ਦੇ ਅੰਦਰੋਂ ਹੀ ਆਪਣਾ ਨੈੱਟਵਰਕ ਚਲਾ ਰਹੇ ਹਨ ਅਤੇ ਗ੍ਰਿਫਤਾਰ ਹੋਣ ਤੋਂ ਬਾਅਦ ਵੀ ਚਿੱਟੇ ਦੀ ਸਮੱਗਲਿੰਗ ਕਰਦੇ ਰਹਿੰਦੇ ਹਨ। ਇਨ੍ਹਾਂ ਵੱਡੇ ਸਮੱਗਲਰਾਂ ਦੇ ਸਲੀਪਰ ਸੈੱਲਸ ਸੁਰੱਖਿਆ ਏਜੰਸੀਆਂ ਦੇ ਗ੍ਰਿਫ਼ਤ 'ਚ ਨਹੀਂ ਆਉਂਦੇ ਅਤੇ ਸੁਰੱਖਿਆ ਏਜੰਸੀਆਂ ਵੀ ਵੱਡੇ ਸਮੱਗਲਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੇਸ ਨੂੰ ਅੱਗੇ ਨਹੀਂ ਵਧਾਉਂਦੀਆਂ। ਆਏ ਦਿਨ ਅੰਮ੍ਰਿਤਸਰ ਜੇਲ ਸਮੇਤ ਹੋਰ ਜੇਲਾਂ 'ਚ ਮੋਬਾਇਲ ਫੜੇ ਜਾਣ ਦੇ ਮਾਮਲੇ ਆਉਣਾ ਇਸ ਦਾ ਪ੍ਰਤੱਖ ਪ੍ਰਮਾਣ ਹਨ ਕਿ ਜੇਲਾਂ ਤੋਂ ਦੇਸ਼-ਧਰੋਹੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜੇਲਾਂ 'ਚ ਸੀ. ਆਈ. ਐੱਸ. ਐੱਫ. ਦੀ ਨਿਯੁਕਤੀ ਦਾ ਸਖ਼ਤ ਵਿਰੋਧ ਕੀਤਾ ਜਾਂਦਾ ਰਿਹਾ ਹੈ ਅਤੇ ਜੇਲਾਂ 'ਚ ਜੈਮਰ ਲਾਉਣ ਦੇ ਕੰਮ 'ਚ ਵੀ ਰੁਕਾਵਟ ਪਾਈ ਜਾਂਦੀ ਹੈ ਤਾਂਕਿ ਜੇਲਾਂ ਦੇ ਅੰਦਰੋਂ ਮੋਬਾਇਲ ਫੋਨ ਰਾਹੀਂ ਸਮੱਗਲਰਾਂ ਦਾ ਆਪਸ 'ਚ ਸੰਪਰਕ ਬਣਿਆ ਰਹੇ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਦੇ ਚਸ਼ਮਦੀਦ ਗਵਾਹ ਨਾਲ ਦਰਿੰਦਗੀ, ਦੋਸ਼ੀਆਂ ਨੇ ਬੰਦੀ ਬਣਾ ਅੱਖਾਂ 'ਚ ਪਾਇਆ ਤੇਜ਼ਾਬ

ਜੱਦੀ ਜਾਇਦਾਦ ਤੋਂ ਇਲਾਵਾ ਬੇਨਾਮੀ ਜਾਇਦਾਦਾਂ ਨੂੰ ਜ਼ਬਤ ਨਹੀਂ ਕਰ ਸਕਦੀਆਂ ਸੁਰੱਖਿਆ ਏਜੰਸੀਆਂ
ਕੈਪਟਨ ਸਰਕਾਰ ਦੇ ਸੱਤਾ 'ਚ ਆਉਣ ਦੇ ਬਾਅਦ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹੇ ਤੋਂ ਇਲਾਵਾ ਹੋਰ ਸਰਹੱਦੀ ਜ਼ਿਲ੍ਹਿਆਂ ਦੇ ਸਮੱਗਲਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ ਪਰ ਇਸ ਮਾਮਲੇ 'ਚ ਵੀ ਸਮੱਗਲਰਾਂ ਦੀਆਂ ਜੱਦੀ ਜਾਇਦਾਦਾਂ ਨੂੰ ਹੀ ਜ਼ਬਤ ਕੀਤਾ ਜਾਂਦਾ ਹੈ ਅਤੇ ਸਮੱਗਲਰਾਂ ਵਲੋਂ ਦੇਸ਼ ਦੇ ਹੋਰ ਸੂਬਿਆਂ 'ਚ ਬਣਾਈਆਂ ਗਈਆਂ ਬੇਨਾਮੀ ਜਾਇਦਾਦਾਂ ਨੂੰ ਜ਼ਬਤ ਨਹੀਂ ਕੀਤਾ ਜਾਂਦਾ ਹੈ ਕਿਉਂਕਿ ਇਨ੍ਹਾਂ ਬਾਰੇ ਸੁਰੱਖਿਆ ਏਜੰਸੀਆਂ ਨੂੰ ਜ਼ਿਆਦਾ ਜਾਣਕਾਰੀ ਹੀ ਨਹੀਂ ਮਿਲਦੀ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਸਮੱਗਲਿੰਗ ਕਰਣ ਵਾਲਿਆਂ ਦੀ ਚੱਲ-ਅਚਲ ਜਾਇਦਾਦ ਨੂੰ ਸਰਕਾਰ ਕੁਰਕ ਕਰ ਲੈਂਦੀ ਹੈ ਤਾਂ ਅਜਿਹੇ ਲੋਕ ਦੁਬਾਰਾ ਹੈਰੋਇਨ ਸਮੱਗਲਿੰਗ ਕਰਣ ਦੀ ਨਹੀਂ ਸੋਚ ਸੱਕਦੇ ਪਰ ਲਾਚਾਰ ਸਰਕਾਰੀ ਵਿਵਸਥਾ ਦਾ ਅਜਿਹੇ ਸਮੱਗਲਰ ਫਾਇਦਾ ਚੁੱਕਦੇ ਹਨ ਅਤੇ ਕੁੱਝ ਮਾਮਲਿਆਂ 'ਚ ਰਾਜਨੀਤਕ ਛਤਰ-ਛਾਇਆ ਜਾਂ ਫਿਰ ਪੁਲਸੀਆ ਮਿਲੀ-ਭੁਗਤ ਵੀ ਰੁਕਾਵਟ ਖੜੀ ਕਰਦੀ ਹੈ।

ਇਹ ਵੀ ਪੜ੍ਹੋ : ਕਮਰੇ 'ਚ ਚੂਹਾ ਵੇਖ ਭੜਕੀ ਪਤਨੀ ਦੀ ਹੈਵਾਨੀਅਤ, ਦੰਦਾਂ ਨਾਲ ਕੱਟ ਸੁੱਟਿਆ ਪਤੀ ਦਾ ਗੁਪਤ ਅੰਗ

ਕੁਝ ਨਾਮੀ ਸਮੱਗਲਰ ਜੋ ਇਸ ਸਮੇਂ ਗ੍ਰਿਫਤਾਰ ਹੋ ਚੁੱਕੇ ਹਨ ਪਰ ਫਿਰ ਵੀ ਸਮੱਗਲਿੰਗ ਦੀ ਖੇਡ ਜਾਰੀ ਹੈ।
ਬਲਵਿੰਦਰ ਸਿੰਘ ਉਰਫ ਬਿੱਲਾ ਸਰਪੰਚ ਹਵੇਲੀਆਂ : ਅੰਮ੍ਰਿਤਸਰ ਅਤੇ ਤਰਨਤਾਰਨ ਦੀ ਹੱਦ 'ਚ ਪੈਂਦੇ ਪਿੰਡ ਹਵੇਲੀਆਂ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਉਰਫ ਬਿੱਲਾ ਸਰਪੰਚ ਹਵੇਲੀਆਂ ਪਿਛਲੇ 25 ਸਾਲਾਂ ਤੋਂ ਹੈਰੋਇਨ ਅਤੇ ਸੋਨੇ ਦੀ ਸਮੱਗਲਿੰਗ ਦਾ ਕਿੰਗ ਰਿਹਾ ਹੈ ਅਤੇ ਇਸ ਸਮੱਗਲਰ ਨੇ ਰਣਜੀਤ ਸਿੰਘ ਚੀਤੇ ਵਰਗੇ ਸਮੱਗਲਰਾਂ ਨੂੰ ਟ੍ਰੇਨਿੰਗ ਦਿੱਤੀ ਇਕੱਲੇ ਕਸਟਮ ਵਿਭਾਗ ਦੇ ਹੀ ਬਿੱਲਾ ਸਮੱਗਲਰ ਦੇ ਖਿਲਾਫ 2000 ਤੋਂ ਜ਼ਿਆਦਾ ਸੋਨੇ ਦੇ ਬਿਸਕੁਟਾਂ ਦੇ ਕੇਸ ਚੱਲ ਰਹੇ ਹਨ। ਇਸ ਸਮੱਗਲਰ ਨੇ ਮੋਹਾਲੀ 'ਚ ਆਪਣਾ ਇੱਕ ਆਲੀਸ਼ਾਨ ਫ਼ਾਰਮ ਹਾਊਸ ਬਣਾਇਆ ਹੋਇਆ ਸੀ ਅਤੇ ਇਸ ਨੂੰ ਪਿਛਲੇ ਸਾਲ ਹੀ ਐੱਸ. ਟੀ. ਐੱਫ਼. ਦੀ ਟੀਮ ਵੱਲੋਂ ਪੰਜ ਕਿੱਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਪਰ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕਿਆਂ 'ਚ ਹੈਰੋਇਨ ਸਮੱਗਲਿੰਗ ਜਾਰੀ ਹੈ।

ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ, 5 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬੇਰਹਿਮੀ ਨਾਲ ਕਤਲ

ਰਣਜੀਤ ਸਿੰਘ ਉਰਫ ਚੀਤਾ : ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਕਸਟਮ ਵਿਭਾਗ ਵੱਲੋਂ ਜ਼ਬਤ ਕੀਤੀ ਗਈ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਕਿਸ ਦੇ ਮਾਮਲੇ 'ਚ ਲਗਭਗ 10 ਮਹੀਨੇ ਬਾਅਦ ਐੱਨ. ਆਈ. ਏ. ਗ੍ਰਿਫ਼ਤਾਰ ਕੀਤਾ ਗਿਆ ਰਣਜੀਤ ਸਿੰਘ ਉਰਫ ਚੀਤਾ ਆਪਣੇ ਉਸਤਾਦ ਬਲਵਿੰਦਰ ਸਿੰਘ ਉਰਫ ਬਿੱਲਾ ਸਰਪੰਚ ਤੋਂ ਵੀ ਅੱਗੇ ਨਿਕਲ ਗਿਆ ਅਤੇ ਇਸ ਸਮੇਂ ਦੇਸ਼ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਮੰਗਵਾਉਣ ਵਾਲਾ ਹੈਰੋਇਨ ਸਮੱਗਲਰ ਹੈ। ਇਸ ਦੇ ਹੋਰ ਭਰਾ ਵੀ ਹੈਰੋਇਨ ਸਮੱਗਲਿੰਗ ਦੇ ਮਾਮਲੇ 'ਚ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਇਸ ਦੀ ਕਰੋੜਾਂ ਰੁਪਇਆਂ ਦੀ ਬੇਨਾਮੀ ਜਾਇਦਾਦ ਦੀ ਐੱਨ. ਆਈ. ਏ. ਤਲਾਸ਼ ਕਰ ਰਹੀ ਹੈ ਇਸ ਦੇ ਅੰਮ੍ਰਿਤਸਰ ਆਸ-ਪਾਸ ਦੇ ਇਲਾਕੇ 'ਚ ਦਰਜਨਾਂ ਦੇ ਹਿਸਾਬ ਨਾਲ ਸਲੀਪਰ ਸੈੱਲ ਹਨ ਜੋ ਅਜੇ ਤੱਕ ਫੜੇ ਨਹੀਂ ਗਏ ਹਨ ਚੀਤੇ ਦੀ ਗ੍ਰਿਫਤਾਰੀ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਹੁਣ ਹੈਰੋਇਨ ਦੀ ਸਮੱਗਲਿੰਗ 'ਤੇ ਲਗਾਮ ਲੱਗ ਜਾਵੇਗੀ ਪਰ ਕਫਰਿਊ ਦੇ ਦਿਨਾਂ 'ਚ ਵੀ ਹੈਰੋਇਨ ਦੀ ਸਮੱਗਲਿੰਗ ਜਾਰੀ ਹੈ।

ਇਹ ਵੀ ਪੜ੍ਹੋ : ਕੋਰੋਨਾ ਜਾਂਚ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵੱਡੀ ਰਾਹਤ, ਜਾਰੀ ਕੀਤੇ ਨਵੇਂ ਆਦੇਸ਼

ਅਮਨਦੀਪ ਸਿੰਘ ਉਰਫ ਸਰਪੰਚ : 40 ਕਿੱਲੋ ਹੈਰੋਇਨ ਅਤੇ ਵੱਡੀਆਂ ਵੱਡੀਆਂ ਖੇਪਾਂ ਕੱਢਣ ਦੇ ਮਾਮਲੇ 'ਚ ਤਰਨਤਾਰਨ ਦੇ ਕਸਬੇ ਸਰਹਾਲੀ ਦੇ ਪਿੰਡ ਠੱਠੇ ਦੇ ਸਾਬਕਾ ਸਰਪੰਚ ਅਮਨਦੀਪ ਸਿੰਘ ਅਤੇ ਉਸ ਦੇ ਹੋਰ ਰਿਸ਼ਤੇਦਾਰ ਡੀ. ਆਰ. ਆਈ. ਸਮੇਤ ਹੋਰ ਸੁਰੱਖਿਆ ਏਜੰਸੀਆਂ ਨੂੰ ਲੋੜੀਂਦੇ ਰਹੇ ਹਨ ਪਰ ਕਾਂਗਰਸ ਸਰਕਾਰ ਸੱਤਾ 'ਚ ਆਉਣ ਦੇ ਸ਼ੁਰੂਆਤੀ ਦਿਨਾਂ 'ਚ ਅਮਨਦੀਪ ਨੂੰ ਗ੍ਰਿਫਤਾਰ ਕੀਤਾ ਗਿਆ। ਲੱਗਭੱਗ 12 ਸਾਲਾਂ ਤੱਕ ਅਮਨਦੀਪ ਕਿਸੇ ਵੀ ਸੁਰੱਖਿਆ ਏਜੰਸੀ ਦੀ ਗ੍ਰਿਫਤ 'ਚ ਨਹੀਂ ਆ ਪਾਇਆ। ਅਮਨਦੀਪ ਸਿੰਘ ਜੋ ਕਿ ਹੈਰੋਇਨ ਸਮਗਲਿੰਗ ਦੇ ਮਾਮਲੇ 'ਚ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜਪੁਰ ਸੈਕਟਰ ਦਾ ਇੱਕ ਬਹੁਤ ਖਿਡਾਰੀ ਮੰਨਿਆ ਜਾਂਦਾ ਹੈ। ਅਮਨਦੀਪ ਸਿੰਘ ਨੇ ਵੀ ਵੱਖ - ਵੱਖ ਨਾਵਾਂ ਵਲੋਂ ਕਰੋੜਾਂ ਰੁਪਇਆਂ ਦੀ ਜਾਇਦਾਦ ਬਣਾਈ ਹੋਈ ਹੈ ਜਿਸ ਦੀ ਅਜੇ ਤੱਕ ਜਾਂਚ ਜਾਰੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ 'ਤੇ ਰਾਜਸਥਾਨ 'ਚ ਵੀ ਹੈਰੋਇਨ ਸਮਗਲਿੰਗ ਦਾ ਪਰਚਾ ਦਰਜ ਹੈ ਫਿਲਹਾਲ ਅਮਨਦੀਪ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਅੰਮ੍ਰਿਤਸਰ ਅਤੇ ਆਸਪਾਸ ਦੇ ਇਲਾਕਿਆਂ 'ਚ ਹੈਰੋਇਨ ਦੀ ਸਮੱਗਲਿੰਗ ਜਾਰੀ ਹੈ।

ਇਹ ਵੀ ਪੜ੍ਹੋ :  SGPC ਨੇ ਮੰਗੀ ਮੁਆਫ਼ੀ, ਕਿਹਾ ਨਹੀਂ ਖੁਰਦ-ਬੁਰਦ ਹੋਏ ਸਰੂਪ, ਮੁਲਾਜ਼ਮਾਂ ਨੇ ਲਾਲਚ 'ਚ ਕੀਤੀ ਹੇਰਾ-ਫਾਰੀ

ਰਣਜੀਤ ਸਿੰਘ ਉਰਫ ਰਾਣਾ ਉਰਫ ਪੁਲਸੀਆ : ਸਰਹੱਦੀ ਕਸਬਾ ਅਟਾਰੀ ਨਾਲ ਲੱਗਦੇ ਪਿੰਡ ਮੋਦੇ ਦਾ ਰਹਿਣ ਵਾਲਾ ਰਣਜੀਤ ਸਿੰਘ ਰਾਣਾ ਕਦੇ ਪੰਜਾਬ ਪੁਲਸ 'ਚ ਸਬ-ਇੰਸਪੈਕਟਰ ਸੀ ਪਰ ਹੈਰੋਇਨ ਸਮੱਗਲਿੰਗ 'ਚ ਸ਼ਾਮਲ ਹੋ ਗਿਆ। ਇਹ ਸਮੱਗਲਰ ਵੀ ਡੀ. ਆਰ. ਆਈ. ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਲੰਮੇਂ ਸਮੇਂ ਤੱਕ ਚਕਮਾ ਦਿੰਦਾ ਰਿਹਾ ਹੈ ਪਰ ਬਾਅਦ 'ਚ ਅਜਨਾਲਾ ਥਾਣੇ 'ਚ ਇਸ ਨੇ ਸਰੰਡਰ ਕਰ ਦਿੱਤਾ। ਇੰਟਰਨੈਸ਼ਨਲ ਰੇਲ ਕਾਰਗੋ 'ਚ ਡੀ. ਆਰ. ਆਈ. ਵੱਲੋਂ ਫੜੀ ਗਈ 22 ਕਿਲੋ ਹੈਰੋਇਨ ਦੇ ਮਾਮਲੇ 'ਚ ਵੀ ਇਹੀ ਕਿੰਗਪਿਨ ਰਿਹਾ ਹੈ ਪਰ ਇਸ ਦੀ ਗ੍ਰਿਫਤਾਰੀ ਕੀਤੇ ਜਾਣ ਤੋਂ ਬਾਅਦ ਵੀ ਭਿੰਡੀਸੈਦਾਂ ਪੁਲਸ ਵੱਲੋਂ ਜੇਲ ਅੰਦਰੋਂ ਨੈੱਟਵਰਕ ਚਲਾ ਰਹੇ ਰਣਜੀਤ ਸਿੰਘ ਰਾਣਾ ਖਿਲਾਫ ਪਰਚਾ ਦਰਜ ਕੀਤਾ ਗਿਆ ਕਿਉਂਕਿ ਰਾਣਾ ਦੇ ਗੁਰਗਿਆਂ ਨੂੰ ਜਦੋਂ ਹੈਰੋਇਨ ਸਮੱਗਲਿੰਗ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਤਾਂ ਸੱਚਾਈ ਸਾਹਮਣੇ ਆ ਗਈ ਕਿ ਜੇਲ ਅੰਦਰੋਂ ਰਾਣਾ ਹੀ ਸਮੱਗਲਿੰਗ ਕਰਵਾ ਰਿਹਾ ਹੈ ਫਿਲਹਾਲ ਕਰਫਿਊ ਅਤੇ ਕੋਰੋਨਾ ਮਹਾਮਾਰੀ 'ਚ ਵੀ ਸਮੱਗਲਿੰਗ ਜਾਰੀ ਹੈ।

ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਨੇ ਉਜਾੜਿਆ ਇਕ ਹੋਰ ਹੱਸਦਾ-ਖੇਡਦਾ ਪਰਿਵਾਰ, 4 ਧੀਆਂ ਦੇ ਪਿਓ ਦੀ ਮੌਤ

ਖੜੀ ਫਸਲ ਦੀ ਆੜ ਲੈਂਦੇ ਹਨ ਸਮੱਗਲਰ : ਪਠਾਨਕੋਟ ਅਤੇ ਦੀਨਾਨਗਰ 'ਚ ਅੱਤਵਾਦੀ ਹਮਲਿਆਂ ਤੋਂ ਬਾਅਦ ਬੀ. ਐੱਸ. ਐੱਫ. ਵੱਲੋਂ ਸਾਰੇ ਸੰਵੇਦਨਸ਼ੀਲ ਬੀ. ਓ. ਪੀ. ਅਤੇ ਹੋਰ ਸਰਹੱਦੀ ਖੇਤਰਾਂ 'ਚ ਸਖ਼ਤ ਚੌਕਸੀ ਵਰਤੀ ਜਾ ਰਹੀ ਹੈ ਪਰ ਫੈਂਸਿੰਗ ਦੇ ਦੋਵਾਂ ਪਾਸੇ ਖੜੀ ਕਣਕ ਜਾਂ ਝੋਨੇ ਦੀ ਫਸਲ ਵੀ ਬਾਰਡਰ 'ਤੇ ਗਸ਼ਤ ਕਰਣ ਵਾਲੇ ਜਵਾਨਾਂ ਲਈ ਚੁਣੌਤੀ ਬਣੀ ਰਹਿੰਦੀ ਹੈ ਕਿਉਂਕਿ ਇਸ ਖੜੀ ਫਸਲ ਦੀ ਆੜ 'ਚ ਪਾਕਿਸਤਾਨ ਅਤੇ ਭਾਰਤ 'ਚ ਕੰਮ ਕਰਣ ਵਾਲੇ ਸਮੱਗਲਰ ਹੈਰੋਇਨ ਦੀ ਖੇਪ ਨੂੰ ਇਧਰ ਉੱਧਰ ਕਰਣ ਦੀ ਕੋਸ਼ਿਸ਼ ਕਰਦੇ ਹਨ ਪਰ ਬੀ. ਐੱਸ. ਐੱਫ. ਦੇ ਜਾਂਬਾਜ ਸਮੱਗਲਰਾਂ ਦੇ ਇਰਾਦਿਆਂ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਰਹੇ ਹਨ। ਇਸ ਸਮੇਂ ਵੀ ਫੈਂਸਿੰਗ ਦੇ ਦੋਵਾਂ ਪਾਸੇ ਝੋਨੇ ਦੀ ਫਸਲ ਖੜੀ ਹੈ ਜੋ ਅਜੇ ਤੱਕ ਪੂਰੀ ਤਿਆਰ ਤਾਂ ਨਹੀਂ ਪਰ ਸਮੱਗਲਰਾਂ ਨੂੰ ਆੜ ਦੇਣ ਲਈ ਕਾਫ਼ੀ ਹੈ।

ਇਹ ਵੀ ਪੜ੍ਹੋ : ਧੀ ਦੀ ਖਾਤਰ ਮਾਂ ਨੇ ਕਰਾਇਆ ਦੂਜਾ ਵਿਆਹ, ਹੈਰਾਨੀ ਤਾਂ ਉਦੋਂ ਹੋਈ ਜਦੋਂ ਮਤਰੇਏ ਪਿਓ ਨੇ ਕਰ ਦਿੱਤਾ ਕਾਰਾ

ਬੀ. ਐੱਸ. ਐੱਫ. ਨੂੰ ਚਕਮਾ ਦੇਣ ਲਈ ਅਪਣਾਉਂਦੇ ਹਨ ਵੱਖ-ਵੱਖ ਹੱਥਕੰਡੇ 
ਆਮ ਤੌਰ 'ਤੇ ਹੈਰੋਇਨ ਸਮੱਗਲਿੰਗ ਦੇ ਮਾਮਲਿਆਂ 'ਚ ਜਿਆਦਾਤਰ ਸਮੱਗਲਰ ਪਲਾਸਟਿਕ ਪਾਇਪ ਰਾਹੀਂ ਹੀ ਹੈਰੋਇਨ ਦੀ ਖੇਪ ਨੂੰ ਫੈਂਸਿੰਗ ਤੋਂ ਪਾਰ ਭੇਜਦੇ ਰਹੇ ਹਨ ਪਰ ਹੁਣ ਇਸ ਪੁਰਾਣੇ ਤਰੀਕੇ ਤੋਂ ਇਲਾਵਾ ਵੱਖ-ਵੱਖ ਹੱਥਕੰਡੇ ਸਮੱਗਲਰਾਂ ਵੱਲੋਂ ਅਪਣਾਏ ਜਾ ਰਹੇ ਹਨ। ਬੀ. ਓ. ਪੀ. ਫਤਾਹਪੁਰ 'ਚ ਤਾਰ ਤੋਂ ਪਾਰ ਖੇਤੀ ਕਰਣ ਵਾਲੇ ਕਿਸਾਨ ਸੋਨੂੰ ਅਤੇ ਉਸਦੇ ਸਾਥੀ ਰਾਂਝਾ ਨੇ ਇੱਕ ਬੇਰੀ ਦੇ ਦਰਖਤ ਦੇ ਹੇਠਾਂ ਦੱਬੀ ਹੋਈ ਚਾਰ ਕਿੱਲੋ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਕੇਸ 'ਚ ਪਾਕਿਸਤਾਨੀ ਸਮੱਗਲਰਾਂ ਨੇ ਰਾਤ ਦੇ ਸਮੇਂ 'ਚ ਬੇਰੀ ਦੇ ਦਰਖਤ ਦੇ ਹੇਠਾਂ ਹੈਰੋਇਨ ਨੂੰ ਲੁੱਕਾ ਦਿੱਤਾ ਸੀ ਅਤੇ ਦਿਨ ਦੇ ਸਮੇਂ ਸੋਨੂੰ ਅਤੇ ਰਾਂਝਾ ਖੇਤੀ ਦੇ ਬਹਾਨੇ ਨਾਲ ਖੇਪ ਕੱਢਣੇ ਗਏ ਪਰ ਫੜੇ ਗਏ। ਕਿਸਾਨ ਦੇ ਵੇਸ਼ 'ਚ ਸਮੱਗਲਰ ਦਿਲਬਾਗ ਸਿੰਘ ਅਤੇ ਉਸਦੇ ਪ੍ਰਵਾਸੀ ਨੌਕਰ ਨੂੰ ਟਰੈਕਟਰ 'ਚ ਲੁਕਾ ਕੇ ਹੈਰੋਇਨ ਲਿਆਂਦਿਆਂ ਰੰਗੇ ਹੱਥੀਂ ਬੀ. ਐੱਸ. ਐੱਫ. ਨੇ ਗ੍ਰਿਫਤਾਰ ਕੀਤਾ। ਇੱਕ ਕਿਸਾਨ ਤਾਂ ਬੈਲ-ਗੱਡੀ ਦੇ ਪਹੀਆਂ 'ਚ ਹੈਰੋਇਨ ਦੀ ਖੇਪ ਲੁਕਾ ਕੇ ਲਿਆਂਦਾ ਫੜਿਆ ਗਿਆ।


author

Baljeet Kaur

Content Editor

Related News