ਸਰਹੱਦ ਪਾਰ ਤੋਂ ਆਉਣ ਵਾਲੇ ਡਰੋਨ ’ਤੇ ਬਾਰਡਰ ਰੇਂਜ ਪੁਲਸ ਨੇ ਰੱਖੀ ਤਿੱਖੀ ਨਜ਼ਰ
Friday, Apr 09, 2021 - 11:16 AM (IST)
ਅੰਮ੍ਰਿਤਸਰ (ਇੰਦਰਜੀਤ) - ਅੰਮ੍ਰਿਤਸਰ ਬਾਰਡਰ ਰੇਂਜ ਦੇ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚੋਂ ਕਰਾਇਮ ਦੀ ਦਰ ਡਿੱਗਣ ਦੇ ਬਾਅਦ ਬਾਰਡਰ ਰੇਂਜ ਪੁਲਸ ਨੇ ਹੁਣ ਪਾਕਿ ਦੀ ਸਰਹੱਦ ਦੇ ਨਾਲ ਲੱਗਦੇ ਭਾਰਤੀ ਖੇਤਰਾਂ ਨੂੰ ਜ਼ਿਆਦਾ ਫੋਕਸ ਕਰਨ ਦੀ ਯੋਜਨਾ ਬਣਾਈ ਹੈ। ਫਿਲਹਾਲ ਅਜਿਹੀਆਂ ਗਤੀਵਿਧੀਆਂ ਤਾਂ ਘੱਟ ਦਿਖਾਈ ਦੇ ਰਹੀਆਂ ਹਨ ਪਰ ਗੁਆਂਢੀ ਦੇਸ਼ ਹਮੇਸ਼ਾ ਮੌਕੇ ਦੇ ਇੰਤਜ਼ਾਰ ’ਚ ਰਹਿੰਦਾ ਹੈ। ਗੁਆਂਢੀ ਦੇਸ਼ ਪਾਕਿ ਦੀ ਵਰਤਮਾਨ ਸਮੇਂ ’ਚ ਬਰਾਬਰ ਚੱਲ ਰਹੀ ਖ਼ਰਾਬ ਮਾਲੀ ਹਾਲਤ, ਅਪਰਾਧਿਕ ਗਤੀਵਿਧੀਆਂ ਦੇ ਨਾਲ-ਨਾਲ ਭਾਰਤ ਦੇ ਲਗਾਤਾਰ ਵਿਗੜਦੇ ਰਿਸ਼ਤਿਆਂ ਦੇ ਮੱਦੇਨਜ਼ਰ ਬਾਰਡਰ ਰੇਂਜ ਪੁਲਸ ਨੇ ਇਨ੍ਹਾਂ ਇਲਾਕਿਆਂ ’ਚ ਵਿਵਸਥਾ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਅਤੇ ਇਨ੍ਹਾਂ ਖੇਤਰਾਂ ਦੇ ਲੋਕਾਂ ’ਤੇ ਆਪਸੀ ਤਾਲਮੇਲ ਬਣਾਉਣ ਦਾ ਪਲਾਨ ਬਣਾਇਆ ਹੈ। ਇਨ੍ਹਾਂ ’ਚ ਮੁੱਖ ਤੌਰ ’ਤੇ ਬਾਰਡਰ ਰੇਂਜ ਪੁਲਸ ਵੱਲੋਂ ਪਾਕਿ ਦੀ ਸਰਹੱਦ ਤੋਂ ਪਾਰ ਆਉਣ ਵਾਲੇ ਡਰੋਨਾਂ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਸ਼ਰਮਨਾਕ: ਗੁਰਦੁਆਰੇ ਦੇ ਸੇਵਾਦਾਰ ਨੇ ਮਾਸੂਮ ਨਾਲ ਜਬਰ-ਜ਼ਿਨਾਹ ਕਰ ਬਣਾਈ ਵੀਡੀਓ, ਬਲੈਕਮੇਲ ਕਰ ਠੱਗੇ 5 ਲੱਖ
ਸਰਹੱਦੀ ਇਲਾਕਿਆਂ ’ਚ ਅੰਮ੍ਰਿਤਸਰ ਦਿਹਾਤੀ ਦੇ ਅਜਨਾਲਾ ਖੇਤਰ ਤੋਂ ਲੈ ਕੇ ਬਟਾਲਾ, ਗੁਰਦਾਸਪੁਰ, ਪਠਾਨਕੋਟ, ਦੀਨਾਨਗਰ ਆਦਿ ਇਲਾਕੇ ਹਨ, ਜਿਨ੍ਹਾਂ ’ਚ ਪਾਕਿ ਦੀ ਸਰਹੱਦ ਦੇ ਨਾਲ ਘੱਟ ਦੂਰੀ ਹੈ, ਉੱਥੇ ਜ਼ਿਆਦਾਤਰ ਪਾਕਿ ਵੱਲੋਂ ਭੇਜੇ ਗਏ ਡਰੋਨ ਅਕਸਰ ਵੇਖੇ ਜਾਂਦੇ ਹਨ। ਜਿੱਥੇ ਤੱਕ ਡਰੋਨ ਦਾ ਪ੍ਰਸ਼ਨ ਹੈ ਤਾਂ ਇਹ ਛੋਟਾ ਉਡਣ ਵਾਲਾ ਯੰਤਰ ਕਿਸੇ ਰਾਡਾਰ ਦੀ ਰੇਂਜ ’ਚ ਨਹੀਂ ਆਉਂਦਾ। ਰਾਡਾਰ ਦੀ ਰੇਂਜ ’ਚ ਆਉਣ ਲਈ ਘੱਟ ਤੋਂ ਘੱਟ ਉਚਾਈ 300 ਮੀਟਰ ਹੋਣੀ ਚਾਹੀਦੀ ਹੈ ਪਰ ਜ਼ਿਆਦਾਤਰ ਵੇਖਿਆ ਜਾਂਦਾ ਹੈ ਕਿ ਰਾਡਾਰ ਇੰਨੀ ਘੱਟ ਉਚਾਈ ਤੋਂ ਆਉਂਦੇ ਹਨ, ਜਿਸਦਾ ਕੋਈ ਸਿਗਨਲ ਨਹੀਂ ਮਿਲਦਾ। ਬਾਰਡਰ ਰੇਂਜ ਪੁਲਸ ਇਸ ਗੱਲ ਨੂੰ ਮੰਨ ਕੇ ਚੱਲਦੀ ਹੈ ਕਿ ਜੇਕਰ ਰਾਡਾਰ ਦੀਆਂ ਉਡਾਣਾਂ ’ਤੇ ਤੁਰੰਤ ਐਕਸ਼ਨ ਲੈਣਾ ਹੋਵੇ ਤਾਂ ਪੁਲਸ ਅਤੇ ਸੁਰੱਖਿਆ ਬਲਾਂ ਤੋਂ ਕਿਤੇ ਜ਼ਿਆਦਾ ਪੇਂਡੂ ਖੇਤਰ ਦੇ ਲੋਕ ਕਾਰਗਰ ਸਾਬਤ ਹੋ ਸਕਦੇ ਹਨ ਪਰ ਲੋੜ ਇਸ ਗੱਲ ਦੀ ਹੈ ਕਿ ਇਨ੍ਹਾਂ ’ਚ ਆਪਸੀ ਤਾਲਮੇਲ ਦੇ ਇਲਾਵਾ ਸੁਰੱਖਿਆ ਬਲਾਂ ਦੇ ਨਾਲ ਵੀ ਨਜ਼ਦੀਕੀ ਅਤੇ ਬਰਾਬਰ ਸੰਪਰਕ ਜ਼ਰੂਰੀ ਹੈ।
ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ
ਜਗਬਾਣੀ ਨਾਲ ਇਕ ਵਿਸ਼ੇਸ਼ ਗੱਲਬਾਤ ’ਚ ਆਈ. ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਜੇਕਰ ਸੁਰੱਖਿਆ ਬਲਾਂ ਨਾਲ ਆਮ ਲੋਕਾਂ ’ਚ ਜਾਣਕਾਰੀ ਦਾ ਅਦਾਨ ਪ੍ਰਦਾਨ ਹੋਣਾ ਸ਼ੁਰੂ ਹੋ ਜਾਵੇ ਤਾਂ ਇਸ ’ਚ ਕਾਫ਼ੀ ਫ਼ਾਇਦਾ ਹੋ ਸਕਦਾ ਹੈ। ਸਰਹੱਦੀ ਖੇਤਰਾਂ ’ਚ ਵਿਵਸਥਾ ਨੂੰ ਮਜ਼ਬੂਤ ਬਣਾਉਣ ’ਚ ਆਮ ਲੋਕ ਇਕ ਬਹੁਤ ਮਜ਼ਬੂਤ ਕੜੀ ਸਾਬਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬਾਰਡਰ ਰੇਂਜ, ਜਿਸ ’ਚ ਅੰਮ੍ਰਿਤਸਰ ਦਿਹਾਤੀ , ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਪੁਲਸ ਜ਼ਿਲ੍ਹੇ ਸ਼ਾਮਲ ਹਨ, ਜੋ ਸਰਹੱਦੀ ਇਲਾਕਿਆਂ ’ਚ ਪੂਰੀ ਤਰ੍ਹਾਂ ਇਕ ਚੇਨ ਦੀ ਤਰ੍ਹਾਂ ਕੰਮ ਕਰ ਰਹੇ ਹਨ, ਉੱਥੇ ਹੀ ਪੁਲਸ ਦਾ ਬੀ. ਐੱਸ. ਐੱਫ., ਸੀ. ਆਰ. ਪੀ. ਅਤੇ ਹੋਰ ਸੁਰੱਖਿਆ ਏਜੰਸੀਆਂ ਨਾਲ ਪੂਰੀ ਤਰ੍ਹਾਂ ਨਾਲ ਤਾਲਮੇਲ ਹੈ ਅਤੇ ਸੰਪਰਕ ’ਚ ਹਨ। ਇਨ੍ਹਾਂ ’ਚ ਹੋਣ ਵਾਲੀ ਮੀਟਿੰਗ ਹੋਰ ਜ਼ਿਆਦਾ ਵਧਾਈ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਸ਼ਰਮਨਾਕ: ਪਠਾਨਕੋਟ 'ਚ ਪੁਲਸ ਮੁਲਾਜ਼ਮ ਨੇ ਨਾਬਾਲਿਗ ਬੱਚੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ (ਵੀਡੀਓ)
ਬਾਰਡਰ ਰੇਂਜ ’ਚ ਬਣੇਗਾ ਮਜ਼ਬੂਤ ਸਿਵਲ ਡਿਫੈਂਸ ਅਤੇ ਵਾਰਡਨ ਸਰਵਿਸ
ਆਈ. ਜੀ. ਬਾਰਡਰ ਰੇਂਜ ਪਰਮਾਰ ਨੇ ਦੱਸਿਆ ਕਿ ਬਾਰਡਰ ਰੇਂਜ ਦੇ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ’ਚ ਮਜ਼ਬੂਤ ਸਿਵਲ ਡਿਫੈਂਸ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਵਿਭਾਗ ਜੋ ਹੋਮਗਾਰਡ ਨਾਲ ਸਬੰਧਤ ਇਕ ਵਿੰਗ ਹੈ। ਇਨ੍ਹਾਂ ਦੇ ਜਵਾਨਾਂ ਦੀਆਂ ਗਤੀਵਿਧੀਆਂ ਅਤੇ ਸੇਵਾਵਾਂ ਤਾਂ ਹਮੇਸ਼ਾ ਜਾਰੀ ਰਹਿੰਦੀਆਂ ਹਨ, ਉੱਥੇ ਇਕੋ ਜਿਹੇ ਕੁਦਰਤੀ ਆਫ਼ਤਾਂ ਦੇ ਸਮੇਂ ’ਚ ਕੰਮ ਕਰਨ ਵਾਲੇ ਹਜ਼ਾਰਾਂ ਦੀ ਗਿਣਤੀ ’ਚ ਆਮ ਲੋਕਾਂ ਵਿਚੋਂ ਲਏ ਗਏ, ਲੋਕ ਜਿਨ੍ਹਾਂ ਨੂੰ ਸਿਵਲ ਡਿਫੈਂਸ ਵਾਰਡਨ ਕਿਹਾ ਜਾਂਦਾ ਹੈ, ਵੀ ਪੁਲਸ ਲਈ ਕਾਫ਼ੀ ਮਹੱਤਵਪੂਰਨ ਹਨ।
ਪੜ੍ਹੋ ਇਹ ਵੀ ਖਬਰ - ਪੁੱਤਰ ਦੀ ਲਾਲਸਾ ’ਚ ਅੰਨ੍ਹਾ ਹੋਇਆ ‘ਸਹੁਰਾ’ ਪਰਿਵਾਰ, ਨੂੰਹ ਨੂੰ ਜ਼ਹਿਰ ਦੇ ਕੇ ਦਿੱਤੀ ਦਰਦਨਾਕ ਮੌਤ
ਸਿੰਘ ਨੇ ਦੱਸਿਆ ਕਿ ਸਿਵਲ ਡਿਫੈਂਸ ਦੇ ਵਿਭਾਗੀ ਅਧਿਕਾਰੀਆਂ ਨਾਲ ਵਾਰਡਨ ਸਰਵਿਸ ਦੇ ਲੋਕ ਪੂਰੀ ਤਰ੍ਹਾਂ ਨਾਲ ਭੇਤੀ ਹੁੰਦੇ ਹਨ ਅਤੇ ਸੁਰੱਖਿਆ ਬਲਾਂ ਨੂੰ ਸੰਕਟਕਾਲ ’ਚ ਵਿਆਪਕ ਸੂਚਨਾ ਅਤੇ ਜਾਣਕਾਰੀ ਦਿੰਦੇ ਹਨ। ਸੁਰੱਖਿਆ ਬਲਾਂ ਨੂੰ ਇਲਾਕੇ ਦੀ ਜਾਣਕਾਰੀ ਹੋਣ ਕਾਰਣ ਉਨ੍ਹਾਂ ਨੂੰ ਪੂਰੀ ਤਰ੍ਹਾਂ ਗਾਈਡ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਿਵਲ ਡਿਫੈਂਸ ਵਾਰਡਨ ਸਰਵਿਸ ’ਚ ਪੁਲਸ ਚੌਕੀ ਤੋਂ ਲੈ ਕੇ ਥਾਣਿਆਂ ਅਤੇ ਪੂਰੇ ਜ਼ਿਲ੍ਹੇ ਪੱਧਰ ਤੱਕ ਜਾਣਕਾਰੀ ਹੁੰਦੀ ਹੈ ਤੇ ਇਨ੍ਹਾਂ ’ਚ ਉਸੇ ਤਰ੍ਹਾਂ ਦੇ ਮੁਤਾਬਕ ਸੈਕਟਰ-ਵਾਰਡਨ, ਪੋਸਟ-ਵਾਰਡਨ ਡਵੀਜ਼ਨਲ ਵਾਰਡਨ ਅਤੇ ਅੱਗੇ ਚਲਦੇ-ਚਲਦੇ ਚੀਫ ਵਾਰਡਨ ਤੱਕ ਦੇ ਰੈਂਕ ਹਨ। ਇਨ੍ਹਾਂ ਲੋਕਾਂ ਨੂੰ ਡਿਜਾਸਟਰ ਮੈਨੇਜਮੇਂਟ ਦੀ ਪੂਰੀ ਤਰ੍ਹਾਂ ਤੋਂ ਜਾਣਕਾਰੀ ਹੁੰਦੀ ਹੈ, ਜਿਸ ’ਚ ਫਾਇਰ ਸਰਵਿਸ, ਰੇਸਕਿਊ ਸਰਵਿਸ ਤੋਂ ਲੈ ਕੇ ਖੱਡਾ ਪੁਟਣਾ ਆਦਿ ਕਈ ਟ੍ਰੇਨਿੰਗ ਦੇ ਕੈਂਪ ਇਨ੍ਹਾਂ ਲਈ ਲਾਏ ਜਾਂਦੇ ਹਨ। ਆਈ. ਜੀ. ਬਾਰਡਰ ਰੇਂਜ ਪਰਮਾਰ ਨੇ ਪੁਲਸ ਨੂੰ ਦਿੰਦੇ ਹੋਏ ਸੁਨੇਹਾ ’ਚ ਇਹ ਵੀ ਕਿਹਾ ਕਿ ਸ਼ਾਂਤੀ ਦੇ ਸਮੇਂ ਲੜਾਈ ਦੀ ਤਿਆਰੀ ਕਰਨ ਵਾਲੀ ਫੌਜ ਹਮੇਸ਼ਾ ਜਿੱਤਦੀ ਹੈ ।
ਪੜ੍ਹੋ ਇਹ ਵੀ ਖਬਰ - ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ
ਇਕ ਮਿੰਟ ’ਚ ਪੁੱਜੇਗੀ ਹਾਈਕਮਾਨ ਤੱਕ ਰਿਪੋਰਟ
ਬਾਰਡਰ ਰੇਂਜ ਪੁਲਸ ਦੀ ਯੋਜਨਾ ਮੁਤਾਬਕ ਜ਼ਮੀਨੀ ਪੱਧਰ ਤੋਂ ਉਪਰਲੇ ਅਧਿਕਾਰੀਆਂ ਤੱਕ ਜਾਣ ਵਾਲੀ ਅਪਰਾਧ ਸਬੰਧੀ ਸੂਚਨਾ ਸਿਰਫ ਇਕ ਮਿੰਟ ’ਚ ਪਹੁੰਚ ਜਾਵੇਗੀ। ਇਸ ’ਚ ਆਮ ਲੋਕ ’ਚ ਚੁਣੇ ਗਏ। ਲੋਕਾਂ ਨੂੰ ਸਬੰਧਤ ਅਧਿਕਾਰੀ ਤੱਕ ਮੈਸੇਜ ਅਤੇ ਫੋਨ ਦੇ ਮਾਧਿਅਮ ਰਾਹੀਂ ਸੂਚਨਾ ਦਿੱਤੀ ਜਾਵੇਗੀ, ਜੋ ਉਨ੍ਹਾਂ ਦੇ ਨਜ਼ਦੀਕੀ ਸੰਪਰਕ ’ਚ ਹੋਵੇਗਾ। ਇਸ ਉਪਰੰਤ ਉਸ ਅਧਿਕਾਰੀ ਵੱਲੋਂ ਪੁਲਸ ਕੰਟਰੋਲ ਅਤੇ ਉੱਚ ਅਧਿਕਾਰੀਆਂ ਨੂੰ ਇਸਦੀ ਜਾਣਕਾਰੀ ਦਿੱਤੀ ਜਾਵੇਗੀ। ਜਦੋਂ ਕਿ ਇਸਦੇ ਨਾਲ ਹੀ ਉੱਚ ਅਧਿਕਾਰੀਆਂ ਵੱਲੋਂ ਪੁਲਸ ਦੇ ਇਲਾਵਾ ਹੋਰ ਬਲਾਂ ਅਤੇ ਸੁਰੱਖਿਆ ਏਜੰਸੀਆਂ ਤੱਕ ਇਸਨੂੰ ਬਰੀਫ਼ ਕੀਤਾ ਜਾਵੇਗਾ। ਇਸ ਤਰ੍ਹਾਂ ਆਮ ਲੋਕ ਦੀ ਸੂਚਨਾ ਸਿਰਫ਼ ਇਕ ਮਿੰਟ ’ਚ ਪੂਰੀ ਬਾਰਡਰ ਰੇਂਜ ਦੇ ਅੰਦਰ ਜਾਣੂ ਕਰਵਾ ਦਿੱਤੀ ਜਾਵੇਗੀ ।
ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ