ਕੋਰੋਨਾ ਨਾਲ ਮਰੇ SMO ਦੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦਿਲ ਨੂੰ ਝੰਜੋੜ ਦੇਵੇਗੀ ਵਜ੍ਹਾ
Tuesday, Dec 22, 2020 - 10:24 AM (IST)
ਅੰਮਿ੍ਰਤਸਰ (ਦਲਜੀਤ): ਕੋਰੋਨਾ ਕਾਲ ’ਚ ਲੋਕਾਂ ਦੀ ਜਾਨ ਬਚਾਉਂਦੇ ਹੋਏ ਆਪਣੀ ਜਾਨ ਗਵਾਉਣ ਵਾਲੇ ਸਿਵਲ ਹਸਪਤਾਲ ਦੇ ਸਾਬਕਾ ਐੱਸ. ਐੱਮ. ਓ. ਡਾ. ਅਰੁਣ ਸ਼ਰਮਾ ਦੀ ਪਤਨੀ ਡਾ. ਸੋਨੀਆ ਸ਼ਰਮਾ ਨੇ ਸਿਹਤ ਵਿਭਾਗ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਲਾਭ ਨਾ ਦਿੱਤੇ ਜਾਣ ਕਾਰਣ ਸਲਫ਼ਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਡਾ. ਸੋਨੀਆ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਸੀ ਅਤੇ ਦੇਰ ਰਾਤ ਉਸ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਸਿਵਲ ਸਰਜਨ ਡਾ. ਆਰ. ਐੱਸ. ਸੇਠੀ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀ ਪ੍ਰਾਈਵੇਟ ਹਸਪਤਾਲ ’ਚ ਪਹੁੰਚ ਗਏ ਸਨ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਾ ਮੈਨੇਜਰ ਤੇ ਗ੍ਰੰਥੀ ਮੁਅੱਤਲ, ਜਾਣੋ ਕੀ ਹੈ ਮਾਮਲਾ
52 ਸਾਲਾ ਡਾ. ਸੋਨੀਆ ਨਗਰ ਨਿਗਮ ’ਚ ਮੈਡੀਕਲ ਅਧਿਕਾਰੀ ਵਜੋਂ ਕੰਮ ਕਰ ਰਹੇ ਸਨ। 30 ਅਗਸਤ ਨੂੰ ਉਸ ਦੇ ਪਤੀ ਡਾ. ਅਰੁਣ ਸ਼ਰਮਾ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੇ ਅੰਤਿਮ ਸੰਸਕਾਰ ’ਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਪਹੁੰਚੇ ਸਨ ਅਤੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਰਿਵਾਰ ਨਾਲ ਸੋਗ ਜ਼ਾਹਰ ਕੀਤਾ ਸੀ ਅਤੇ ਉਨ੍ਹਾਂ ਨੂੰ ਕੋਰੋਨਾ ਵਾਰੀਅਰਜ਼ ਕਿਹਾ ਗਿਆ ਸੀ। ਉਸ ਦੇ ਪਤੀ ਦੀ ਮੌਤ ਦੇ ਲਗਭਗ 4 ਮਹੀਨੇ ਬੀਤ ਚੁੱਕੇ ਹਨ ਪਰ ਪਰਿਵਾਰ ਨੂੰ ਨਾ ਤਾਂ ਕੋਈ ਵਿੱਤੀ ਸਹਾਇਤਾ ਮਿਲੀ ਅਤੇ ਨਾ ਹੀ ਕਿਸੇ ਮੈਂਬਰ ਨੂੰ ਨੌਕਰੀ। ਪਤੀ ਦੀ ਬੇਵਕਤੀ ਮੌਤ ਨਾਲ ਡਾ. ਸੋਨੀਆ ਬੇਹੱਦ ਪ੍ਰੇਸ਼ਾਨ ਸੀ। ਪਰਿਵਾਰ ਦੇ ਅਤਿ ਨਜ਼ਦੀਕੀ ਅਤੇ ਸਿਵਲ ਹਸਪਤਾਲ ਦੇ ਐਪਥੇਲੇਮਿਕ ਅਫ਼ਸਰ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਉਨ੍ਹਾਂ ਨੂੰ ਕਾਗਜ਼ੀ ਕੰਮ ’ਚ ਉਲਝਾ ਕੇ ਰੱਖਿਆ ਅਤੇ ਸ਼ਰਮਾ ਪਰਿਵਾਰ ਨੂੰ ਦਿੱਤਾ ਕੁਝ ਨਹੀਂ। ਡਾ. ਸੋਨੀਆ ਵਿਭਾਗ ਦੇ ਚੱਕਰ ਕੱਟ ਕੇ ਥੱਕ ਗਈ, ਜਿਸ ਕਾਰਣ ਅੱਜ ਇਹ ਕਦਮ ਉਨ੍ਹਾਂ ਵਲੋਂ ਚੁੱਕਿਆ ਗਿਆ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਪਟੀਸ਼ਨ ਦਾਇਰ ਕਰਕੇ ਅਦਾਲਤ ’ਚ ਪੇਸ਼ੀ ਤੋਂ ਮੰਗੀ ਛੋਟ
ਸਲਫ਼ਾਸ ਖਾਣ ਦੇ ਬਾਵਜੂਦ ਹਸਪਤਾਲ ਵਿਚ ਨਹੀ ਦਾਖ਼ਲ ਹੋਣਾ ਚਾਹੁੰਦੀ ਸੀ ਡਾ. ਸੋਨੀਆ
ਸਿਹਤ ਵਿਭਾਗ ਤੋਂ ਇੰਨਾ ਪਰੇਸ਼ਾਨ ਸੀ ਡਾ. ਸੋਨੀਆ ਕਿ ਉਹ ਆਪਣੇ ਪਤੀ ਦੇ ਲਾਭ ਲੈਣ ਲਈ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਡਾ. ਸੋਨੀਆ ਆਪਣੀ ਡਿਊਟੀ ਨਿਭਾ ਕੇ ਜਦੋਂ ਆਪਣੇ ਘਰ ਆਈ ਤਾਂ ਉਨ੍ਹਾਂ ਨੇ ਸਲਫ਼ਾਸ ਨਿਗਲ ਲਈ। ਉਸੇ ਦੌਰਾਨ ਉਨ੍ਹਾਂ ਨੂੰ ਇਕ ਉਲਟੀ ਆ ਗਈ ਜਦ ਉਸ ਨੂੰ ਡਰਾਈਵਰ ਵਲੋਂ ਪ੍ਰਾਈਵੇਟ ਹਸਪਤਾਲ ਵਿਚ ਲਿਜਾਣਾ ਚਾਹਿਆ ਤਾਂ ਉਹ ਕਹਿਣ ਲੱਗੇ ਕਿ ਉਹ ਹਸਪਤਾਲ ਨਹÄ ਜਾਣਾ ਚਾਹੁੰਦੀ। ਇਸ ਗੱਲ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਡਾ. ਸੋਨੀਆ ਮਾਨਸਿਕ ਤੌਰ ’ਤੇ ਕਿੰਨੀ ਪ੍ਰੇਸ਼ਾਨ ਸੀ।
ਇਹ ਵੀ ਪੜ੍ਹੋ : ਇਸ਼ਕ ’ਚ ਅੰਨ੍ਹੀ ਹੋਈ ਦੋ ਬੱਚਿਆਂ ਦੀ ਮਾਂ, 7 ਮਹੀਨੇ ਪਹਿਲਾਂ ਵਿਆਹੇ ਆਸ਼ਕ ਸਮੇਤ ਚੁੱਕਿਆ ਖ਼ੌਫ਼ਨਾਕ ਕਦਮ
ਪੰਜਾਬ ਸਰਕਾਰ ਦੇ ਦਾਅਵੇ ਝੂਠੇ, ਰੱਜ ਕੇ ਵਿਭਾਗ ਨੂੰ ਕੋਸ ਰਹੇ ਨੇ ਲੋਕ
ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਵਾਰੀ ਵਿਚ ਮਾਰੇ ਗਏ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਕਰਮਚਾਰੀਆਂ ਨੂੰ ਕੋਰੋਨਾ ਵਾਰੀਅਰਜ਼ ਕਹਿੰਦੇ ਹੋਏ ਉਨ੍ਹਾਂ ਦੇ ਪਰਿਵਾਰ ਨੂੰ ਵਿਸ਼ੇਸ਼ ਲਾਭ ਜਲਦ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਡਾ. ਅਰੁਣ ਸ਼ਰਮਾ ਦੀ ਮੌਤ ਨੂੰ 4 ਮਹੀਨੇ ਬੀਤ ਗਏ ਹਨ। ਅਜੇ ਤੱਕ ਉਸ ਦੇ ਪਰਿਵਾਰ ਨੂੰ ਕੋਈ ਵੀ ਲਾਭ ਨਹÄ ਮਿਲਿਆ ਹੈ, ਜਿਸ ਕਾਰਣ ਉਨ੍ਹਾਂ ਦੇ ਪਰਿਵਾਰ ਵਿਚ ਭਾਰੀ ਮਾਯੂਸੀ ਪਾਈ ਜਾ ਰਹੀ ਹੈ। ਅਫ਼ਸੋਸ ਦੀ ਗੱਲ ਹੈ ਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਹੋਣ ਦੇ ਬਾਵਜੂਦ ਉਕਤ ਵਿਭਾਗ ਵਲੋਂ ਹੀ ਇਸ ਮਾਮਲੇ ਦਾ ਹੱਲ ਅਜੇ ਤੱਕ ਨਹÄ ਨਿਕਲ ਸਕਿਆ ਹੈ। ਵਿਭਾਗ ਆਪਣੇ ਹੀ ਕਰਮਚਾਰੀਆਂ ਦੇ ਪਰਿਵਾਰ ਨੂੰ ਲਾਭ ਨਹÄ ਦੇ ਰਿਹਾ, ਬਾਕੀ ਕਿਸੇ ਨੂੰ ਕੀ ਲਾਭ ਦੇਵੇਗਾ। ਉਥੇ ਹੀ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਇਲਾਵਾ ਆਮ ਲੋਕ ਵੀ ਸਿਹਤ ਵਿਭਾਗ ਦੀ ਇਸ ਕਾਰਵਾਈ ਨੂੰ ਕੋਸ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਇਨ੍ਹਾਂ ਨਿਕੰਮਾ ਹੋ ਗਿਆ ਹੈ ਕਿ ਉਹ ਆਪਣੇ ਹੀ ਅਧਿਕਾਰੀਆਂ ਦੀ ਸ਼ਹਾਦਤ ਨੂੰ ਭੁੱਲ ਗਿਆ ਹੈ ਅਤੇ ਉਸ ਦੇ ਲਾਭ ਦਿਵਾਉਣ ਵਿਚ ਆਨਾਕਾਨੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪਿੰਡ ਰੁਖਾਲਾ ਦੀ ਧੀ ਵਿਰਨਜੀਤ ਕੌਰ ਨੇ ਗੱਡੇ ਝੰਡੇ, ਦਿੱਲੀ ’ਚ ਬਣੀ ਜੱਜ
ਡਾ. ਸੋਨੀਆ ਵੱਲੋਂ ਚੁੱਕੇ ਗਏ ਕਦਮ ਤੋਂ ਬੱਚੇ ਦੁਖੀ
ਬਟਾਲਾ ਰੋਡ ਸਥਿਤ ਵਿਜੇ ਨਗਰ ’ਚ ਰਹਿਣ ਵਾਲੀ ਡਾ. ਸੋਨੀਆ ਦੇ 2 ਬੱਚੇ ਹਨ, ਇਨ੍ਹਾਂ ’ਚੋਂ ਇਕ ਪੁੱਤਰ ਡਾ. ਵਿਕਰਮ ਅਤੇ ਧੀ ਡਾ ਸਮਾਇਲੀ ਹੈ। ਪਿਤਾ ਦੀ ਮੌਤ ਦੇ ਬਾਅਦ ਦੋਵੇਂ ਗਹਿਰੇ ਸਦਮੇ ’ਚ ਸਨ। ਹੁਣ ਮਾਂ ਵੱਲੋਂ ਚੁੱਕੇ ਗਏ ਇਸ ਕਦਮ ਤੋਂ ਉਹ ਬਹੁਤ ਦੁਖੀ ਹਨ। ਇਸ ਸਬੰਧੀ ਸਿਵਲ ਸਰਜਨ ਡਾ. ਰਵਿੰਦਰ ਸਿੰਘ ਸੇਠੀ ਨੇ ਦੱਸਿਆ ਕਿ ਡਾ. ਅਰੁਣ ਸ਼ਰਮਾ ਦੀ ਪ੍ਰੇਸ਼ਾਨੀ ਅਤੇ ਹੋਰ ਵਿੱਤੀ ਲਾਭ ਸਬੰਧੀ ਫਾਈਲਾਂ ਕਲੀਅਰ ਹੋ ਕੇ ਮੁੱਖ ਦਫ਼ਤਰ ਜਾ ਚੁੱਕੀਆਂ ਸਨ ਅਤੇ ਜਲਦ ਹੀ ਇਸ ਦਾ ਲਾਭ ਪਰਿਵਾਰ ਨੂੰ ਮਿਲਣ ਵਾਲਾ ਸੀ। ਇਸ ਤੋਂ ਪਹਿਲਾਂ ਵਿਭਾਗ ਵੱਲੋਂ 50 ਲੱਖ ਰੁਪਏ ਪਰਿਵਾਰ ਨੂੰ ਦਿੱਤੇ ਜਾ ਚੁੱਕੇ ਹਨ। ਪਰਿਵਾਰ ਨਾਲ ਸਿਹਤ ਵਿਭਾਗ ਨੂੰ ਪੂਰੀ ਹਮਦਰਦੀ ਹੈ।
ਡਾ. ਅਰੁਣ ਨੇ ਜ਼ਿੰਦਾਦਿਲੀ ਨਾਲ ਕੀਤਾ ਸੀ ਕੋਰੋਨਾ ਦਾ ਮੁਕਾਬਲਾ
54 ਸਾਲਾ ਅਰੁਣ ਸ਼ਰਮਾ ਨੇ ਬੜੀ ਜ਼ਿੰਦਾਦਿਲੀ ਨਾਲ ਇਸ ਵਾਇਰਸ ਦਾ ਮੁਕਾਬਲਾ ਕੀਤਾ। ਹਸਪਤਾਲ ਵਿਚ ਇਲਾਜ ਅਧੀਨ ਰਹਿੰਦੇ ਹੋਏ ਉਨ੍ਹਾਂ ਨੇ ਇਕ ਵੀਡੀਓ ਜਾਰੀ ਕੀਤਾ ਸੀ, ਜਿਸ ਵਿਚ ਉਹ ਨੱਚਦੇ-ਗਾਉਂਦੇ ਦਿਖਾਈ ਦੇ ਰਹੇ ਸਨ। ਉਹ ਬੇਹੱਦ ਮਿਲਣਸਾਰ ਅਤੇ ਇਮਾਨਦਾਰ ਡਾਕਟਰ ਅਤੇ ਹਸਪਤਾਲ ਪ੍ਰਸ਼ਾਸਕ ਸਨ। ਜਲਦ ਹੀ ਡਾ. ਅਰੁਣ ਸ਼ਰਮਾ ਤਰੱਕੀ ਹਾਸਲ ਕਰ ਕੇ ਵਿਭਾਗ ਦੇ ਡਿਪਟੀ ਡਾਇਰੈਕਟਰ ਬਣਨ ਵਾਲੇ ਸਨ ।