ਅੰਮ੍ਰਿਤਸਰ ’ਚ ਕੋਰੋਨਾ ਦਾ ਕਹਿਰ: 1 ਪ੍ਰਿੰਸੀਪਲ, 10 ਸਿਹਤ ਕਰਮਚਾਰੀ, 2 ਦਿਨ ਦੀ ਬੱਚੀ ਸਣੇ 455 ਲੋਕ ਪਾਜ਼ੇਟਿਵ

01/12/2022 10:25:08 AM

ਅੰਮ੍ਰਿਤਸਰ (ਦਲਜੀਤ) - ਕੋਰੋਨਾ ਦੀ ਰਫ਼ਤਾਰ ਜ਼ਿਲ੍ਹੇ ’ਚ ਤੇਜ਼ੀ ਨਾਲ ਵੱਧ ਰਹੀ ਹੈ। ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ, 10 ਸਿਹਤ ਕਰਮਚਾਰੀ, 2 ਦਿਨ ਪਹਿਲਾਂ ਨਵਜੰਮੀ ਬੱਚੀ ਸਮੇਤ 455 ਕੇਸ ਬੁੱਧਵਾਰ ਨੂੰ ਪਾਜ਼ੇਟਿਵ ਆਏ ਹਨ, ਉਥੇ ਹੀ 70 ਫੀਸਦੀ ਮਰੀਜ਼ਾਂ ਦੀ ਉਮਰ 30 ਤੋਂ ਘੱਟ ਹੈ। ਇਸ ਦੇ ਇਲਾਵਾ 10 ਸਿਹਤ ਕਰਮਚਾਰੀ ਵੀ ਇਸ ਵਾਇਰਸ ਦੀ ਲਪੇਟ ’ਚ ਆਏ ਹਨ। ਕੁਲ ਮਿਲਾ ਕੇ 357 ਇਨਫ਼ੈਕਟਿਡ ਸ਼ਹਿਰੀ ਅਤੇ 98 ਦਿਹਾਤੀ ਇਲਾਕਿਆਂ ਨਾਲ ਸਬੰਧਤ ਹਨ। ਇਸ ਤੋਂ ਸਾਫ਼ ਹੈ ਕਿ ਸ਼ਹਿਰਾਂ ’ਚ ਕੋਰੋਨਾ ਹਦਾਇਤਾਂ ਦਾ ਕਿਸੇ ਵੀ ਪੱਧਰ ’ਤੇ ਪਾਲਣ ਨਹੀਂ ਹੋ ਰਿਹਾ। ਜਨਵਰੀ 2022 ਦੇ ਪਹਿਲੇ 11 ਦਿਨਾਂ ’ਚ 1932 ਮਰੀਜ਼ ਰਿਪੋਰਟ ਹੋ ਚੁੱਕੇ ਹਨ, ਜਦੋਂਕਿ ਇਕ ਦੀ ਮੌਤ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ - ਵਿਆਹ ਕਰਵਾ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਦੁਖਦ ਖ਼ਬਰ ਨੇ ਘਰ ’ਚ ਪੁਆਏ ਵੈਣ

ਜਾਣਕਾਰੀ ਅਨੁਸਾਰ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਨੂੰ ਵੇਖਦੇ ਹੋਏ ਪ੍ਰਸ਼ਾਸਨ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਖਿੱਚ ਗਈਆਂ ਹਨ। ਪ੍ਰਸ਼ਾਸਨ ਵਲੋਂ ਨਿੱਤ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਪਰ ਲੋਕ ਹਨ ਉਹ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ। ਸਿਵਲ ਹਸਪਤਾਲ ’ਚ ਕਾਰਜਸ਼ੀਲ 3 ਲੈਬ ਟੈਕਨੀਸ਼ੀਅਨ ਕੋਰੋਨਾ ਇਨਫ਼ੈਕਟਿਡ ਆਏ ਹਨ। ਇਨ੍ਹਾਂ ’ਚ ਰਾਜੇਸ਼ ਸ਼ਰਮਾ ਵੀ ਸ਼ਾਮਲ ਹੈ। ਰਾਜੇਸ਼ ਸ਼ਰਮਾ ਨੇ ਕੋਰੋਨਾ ਕਾਲ ’ਚ ਬਿਨਾਂ ਛੁੱਟੀ ਲਏ ਕੰਮ ਕੀਤਾ ਹੈ। ਇਸ ਦੇ ਨਾਲ ਹੀ ਸਿਵਲ ਹਸਪਤਾਲ ਦੀ ਲੈਬ ਬੰਦ ਕਰ ਦਿੱਤੀ ਗਈ ਹੈ। ਇੱਥੇ ਕਿਸੇ ਤਰ੍ਹਾਂ ਦੇ ਖੂਨ ਅਤੇ ਪੇਸ਼ਾਬ ਦੀ ਜਾਂਚ ਨਹੀਂ ਹੋਵੇਗੀ, ਨਾ ਹੀ ਡੋਪ ਟੈਸਟ ਹੋਣਗੇ। ਉੱਧਰ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਬੂਸਟਰ ਡੋਜ਼ ਲਗਾਈ ਜਾ ਰਹੀ ਹੈ। ਇਸ ਦੇ ਇਲਾਵਾ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ।

ਪੜ੍ਹੋ ਇਹ ਵੀ ਖ਼ਬਰ - ਪਤੰਗ ਲੁੱਟਦੇ ਸਮੇਂ ਵਾਪਰੀ ਅਣਹੋਣੀ ਨੇ ਘਰ ’ਚ ਪੁਆਏ ਵੈਣ, 11 ਸਾਲਾ ਬੱਚੇ ਦੀ ਪਾਣੀ ’ਚ ਡੁੱਬਣ ਨਾਲ ਮੌਤ

ਇੰਗਲੈਂਡ ਤੋਂ ਆਏ 2 ਯਾਤਰੀ ਨਿਕਲੇ ਕੋਰੋਨਾ ਪਾਜ਼ੇਟਿਵ
ਇੰਗਲੈਂਡ ਤੋਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜੇ 2 ਯਾਤਰੀ ਕੋਰੋਨਾ ਇਨਫ਼ੈਕਟਿਡ ਮਿਲੇ। ਇਸ ਜਹਾਜ਼ ’ਚ ਕੁਲ 190 ਯਾਤਰੀ ਸਵਾਰ ਸਨ। ਇਨ੍ਹਾਂ ’ਚ 2 ਬੱਚਿਆਂ ਨੂੰ ਛੱਡ ਕੇ ਬਾਕੀ 188 ਦੇ ਸੈਂਪਲ ਲਈ ਗਏ ਸਨ। ਇਨਫ਼ੈਕਟਿਡ ਨੂੰ ਹਸਪਤਾਲ ’ਚ ਆਈਸੋਲੇਟ ਕੀਤਾ ਜਾ ਰਿਹਾ ਹੈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਣ ਵੀ ਕੋਰੋਨਾ ਦੀ ਲਪੇਟ ’ਚ ਹਨ।

ਪੜ੍ਹੋ ਇਹ ਵੀ ਖ਼ਬਰ - ਪਤੰਗ ਲੁੱਟਦੇ ਸਮੇਂ ਵਾਪਰੀ ਅਣਹੋਣੀ ਨੇ ਘਰ ’ਚ ਪੁਆਏ ਵੈਣ, 11 ਸਾਲਾ ਬੱਚੇ ਦੀ ਪਾਣੀ ’ਚ ਡੁੱਬਣ ਨਾਲ ਮੌਤ

230 ਕੇਂਦਰਾਂ ’ਤੇ 17223
ਜ਼ਿਲ੍ਹੇ ਦੇ 230 ਟੀਕਾਕਰਨ ਕੇਂਦਰਾਂ ’ਚ 17223 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਗਈ। ਇਨ੍ਹਾਂ ’ਚ 15 ਤੋਂ 18 ਉਮਰ ਵਰਗ ਦੇ 662 ਕਿਸ਼ੋਰ ਵੀ ਸ਼ਾਮਲ ਹਨ। ਹੁਣ ਤੱਕ 2333048 ਡੋਜ ਲੱਗ ਚੁੱਕੀ ਹਨ। ਇਨ੍ਹਾਂ ’ਚ 825728 ਲੋਕਾਂ ਨੂੰ ਦੋਵੇਂ ਡੋਜ ਲੱਗ ਚੁੱਕੀ ਹੈ।

ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਵਾਰਦਾਤ: ਘਰ ਦੇ ਗੁਜ਼ਾਰੇ ਲਈ ਨੌਕਰੀ ਕਰਨਾ ਚਾਹੁੰਦੀ ਸੀ ਪਤਨੀ, ਪਤੀ ਨੇ ਗਲ ਘੁੱਟ ਕੀਤਾ ਕਤਲ


rajwinder kaur

Content Editor

Related News