ਅੰਮ੍ਰਿਤਸਰ : ‘ਕੋਰੋਨਾ ਦੇ ਮਾਮਲਿਆਂ ’ਚ ਆਈ ਗਿਰਾਵਟ ਪਰ ਮੌਤ ਦਰ ’ਚ ਹੋ ਰਿਹੈ ਵਾਧਾ’
Tuesday, May 25, 2021 - 11:47 AM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) - ਕੋਰੋਨਾ ਮਾਮਲਿਆਂ ’ਚ ਭਾਵੇਂ ਗਿਰਾਵਟ ਆਈ ਹੋਵੇ ਪਰ ਅਜੇ ਵੀ ਚਿੰਤਾ ਦਾ ਵਿਸ਼ਾ ਹੈ ਕਿ ਕੋਰੋਨਾ ਨਾਲ ਮਰਨ ਵਾਲਿਆਂ ਦੀ ਮੌਤ ਦਰ ਲਗਾਤਾਰ ਵੱਧ ਰਹੀ ਹੈ। ਸੋਮਵਾਰ ਨੂੰ 37 ਸਾਲਾ ਦੋਵਾਂ ਨੌਜਵਾਨ ਸਮੇਤ 13 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 340 ਨਵੇਂ ਇਨਫੈਕਟਿਡ ਰਿਪੋਰਟ ਹੋਏ ਹਨ। ਰਾਹਤ ਭਰੀ ਗੱਲ ਇਹ ਹੈ ਕਿ 24 ਘੰਟਿਆਂ ’ਚ 398 ਲੋਕ ਤੰਦਰੁਸਤ ਹੋਏ ਹਨ। ਜਾਣਕਾਰੀ ਅਨੁਸਾਰ ਕੋਰੋਨਾ ਦੇ ਬੀਤੇ ਕੁਝ ਦਿਨਾਂ ’ਚ ਮਾਮਲਿਆਂ ’ਚ ਗਿਰਾਵਟ ਆਈ ਹੈ ਪਰ ਮੌਤ ਦਰ ਵੱਧ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਘੱਟ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਮਿੰਨੀ ਲਾਕਡਾਊਨ ’ਚ ਸਖ਼ਤੀ ਨਹੀਂ ਕੀਤੀ ਜਾ ਰਹੀ ਹੈ, ਜਿਸ ਕਾਰਨ ਮੌਤ ਦਰ ਵੱਧ ਰਹੀ ਹੈ। ਹੁਣ ਤਾਂ ਵਾਇਰਸ ਨੌਜਵਾਨਾਂ ਨੂੰ ਆਪਣੀ ਲਪੇਟ ’ਚ ਲੈ ਰਿਹਾ ਹੈ।
ਪੜ੍ਹੋ ਇਹ ਵੀ ਖਬਰ - ਇਸ਼ਕ ’ਚ ਅੰਨ੍ਹੀ ਮਾਂ ਨੇ ਪ੍ਰੇਮੀ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਜਵਾਨ ਪੁੱਤਰ, ਲਾਸ਼ ਸਾੜ ਕੇ ਡਰੇਨ ’ਚ ਸੁੱਟੀ
ਇਨ੍ਹਾਂ ਦੀ ਹੋਈ ਮੌਤ
ਅਜਨਾਲਾ ਵਾਸੀ 50 ਸਾਲਾ ਜਨਾਨੀ
ਵੱਲ੍ਹਾ ਵਾਸੀ 65 ਸਾਲਾ ਜਨਾਨੀ
ਬਟਾਲਾ ਰੋਡ ਵਾਸੀ 73 ਸਾਲਾ ਜਨਾਨੀ
ਮਲਕਪੁਰ ਅਜਨਾਲਾ ਵਾਸੀ 68 ਸਾਲਾ ਵਿਅਕਤੀ
ਜਸਪਾਲ ਨਗਰ ਵਾਸੀ 58 ਸਾਲਾ ਵਿਅਕਤੀ
ਰਾਮ ਤੀਰਥ ਰੋਡ ਵਾਸੀ 37 ਸਾਲਾ ਵਿਅਕਤੀ
ਅੰਨਗਡ਼੍ਹ ਵਾਸੀ 65 ਸਾਲਾ ਬਜ਼ੁਰਗ
ਬ੍ਰਹਮਪੁਰਾ ਵਾਸੀ 57 ਸਾਲਾ ਜਨਾਨੀ
ਖੁਜਾਲਾ ਬਾਬਾ ਬਕਾਲਾ ਵਾਸੀ 73 ਸਾਲਾ ਜਨਾਨੀ
ਈਸ਼ਵਰ ਨਗਰ ਵਾਸੀ 37 ਸਾਲਾ ਵਿਅਕਤੀ
ਰਾਣੀ ਕਾ ਬਾਗ ਵਾਸੀ 71 ਸਾਲਾ ਜਨਾਨੀ
ਜਵਾਲਾ ਨਗਰ ਵਾਸੀ 37 ਸਾਲਾ ਜਨਾਨੀ
ਦਯਾਨੰਦ ਨਗਰ ਵਾਸੀ 37 ਸਾਲਾ ਵਿਅਕਤੀ
ਪੜ੍ਹੋ ਇਹ ਵੀ ਖਬਰ - ਕੋਰੋਨਾ ਤੋਂ ਬਾਅਦ ਅੰਮ੍ਰਿਤਸਰ ’ਚ ਬਲੈਕ ਫੰਗਸ ਦਾ ਜਾਨਲੇਵਾ ਹਮਲਾ, 3 ਮਰੀਜ਼ਾਂ ਦੀ ਹੋਈ ਮੌਤ
ਅੱਜ ਕਮਿਊਨਿਟੀ ਤੋਂ ਮਿਲੇ-242
ਅੱਜ ਕੰਟੈਕਟ ਤੋਂ ਮਿਲੇ-98
ਅੱਜ ਤੰਦਰੁਸਤ ਹੋਏ-398
ਹੁਣ ਤੱਕ ਇਨਫੈਕਟਿਡ-43174
ਹੁਣ ਤੱਕ ਤੰਦਰੁਸਤ ਹੋਏ-37767
ਹੁਣ ਤੱਕ ਮੌਤਾਂ-1357
ਐਕਟਿਵ ਕੇਸ-4050
ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ
3067 ਨੂੰ ਲੱਗਿਆ ਟੀਕਾ, ਸੈਂਕੜੇ ਲੋਕ ਨਿਰਾਸ਼ ਹੋ ਕੇ ਪਰਤੇ
ਕੋਰੋਨਾ ਵੈਕਸੀਨ ਲਵਾਉਣ ਲਈ ਲੋਕਾਂ ਦੀ ਭੀੜ ਲਗਾਤਾਰ ਵੈਕਸੀਨ ਸੈਂਟਰਾਂ ’ਤੇ ਉੱਭਰ ਰਹੀ ਹੈ। ਟੀਕੇ ਲਈ ਲੋਕਾਂ ਨੂੰ ਮੁਸ਼ਕਤ ਕਰਨੀ ਪੈ ਰਹੀ ਹੈ। ਸੋਮਵਾਰ ਨੂੰ ਮਾਲ ਰੋਡ ਸਥਿਤ ਡੇਰਾ ਰਾਧਾ ਸਵਾਮੀ, ਕਮਿਊਨਿਟੀ ਹੈਲਥ ਸੈਂਟਰ ਵੇਰਕਾ, ਸੈਟੇਲਾਈਟ ਹਸਪਤਾਲ ਸਮੇਤ ਜ਼ਿਲੇ ਦੇ 15 ਵੈਕਸੀਨ ਸੈਂਟਰਾਂ ’ਤੇ ਲੋਕਾਂ ਦੀ ਭੀੜ ਉੱਮੜੀ ਅਤੇ ਸ਼ਾਮ 4 ਵਜੇ ਤੱਕ ਸਿਰਫ 3067 ਲੋਕਾਂ ਨੂੰ ਟੀਕਾ ਲਾਇਆ ਜਾ ਸਕਿਆ। ਵੈਕਸੀਨ ਦੀ ਕਮੀ ਕਾਰਨ ਨਿੱਤ ਅਜਿਹੀ ਹਾਲਤ ਪੈਦਾ ਹੋ ਰਹੀ ਹੈ। ਲੋਕ ਖਾਸੇ ਨਰਾਜ਼ ਹੋ ਕੇ ਪਰਤ ਰਹੇ ਹਨ।
ਪੜ੍ਹੋ ਇਹ ਵੀ ਖਬਰ - ਸ਼੍ਰੀਨਗਰ ਵਿਖੇ ਟਰੱਕ ਹਾਦਸੇ ’ਚ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਭੁੰਬਾ ਮਾਰ ਰੋਇਆ ਪਰਿਵਾਰ
ਮਾਲ ਰੋਡ ਸਥਿਤ ਡੇਰਾ ਰਾਧਾ ਸਵਾਮੀ ’ਚ ਟੀਕਾਕਰਣ ਦੀ ਰਫ਼ਤਾਰ ’ਤੇ ਵਿਘਨ ਪੈਦਾ ਹੋ ਰਿਹਾ ਹੈ। ਇੱਥੇ ਸੀਮਿਤ ਮਾਤਰਾ ’ਚ ਵੈਕਸੀਨ ਭੇਜੀ ਜਾ ਰਹੀ ਹੈ, ਜਦੋਂਕਿ ਟੀਕਾ ਲਵਾਉਣ ਲਈ ਸੈਂਕੜੱ ਹੀ ਲੋਕ ਆ ਰਹੇ ਹਨ। ਹਾਲਾਂਕਿ ਡੇਰੇ ’ਚ 45 ਪਲੱਸ ਦੇ ਲੋਕਾਂ ਲਈ ਡੋਜ਼ ਨਹੀਂ ਪੁੱਜੀ। ਡੇਰਾ ’ਚ ਸਰੀਰਕ ਦੂਰੀ ਦੇ ਨਿਯਮ ਦੀ ਪਾਲਣਾ ਕਰਵਾਉਣ ਲਈ ਨਿਰਧਾਰਤ ਦੂਰੀ ’ਤੇ ਰੱਖੀਆਂ ਗਈਆਂ ਕੁਰਸੀਆਂ ਅੱਜ ਖਾਲੀ ਸਨ।
ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)