24 ਹਜ਼ਾਰ ਦੇ ਕਰੀਬ ਕੈਮਿਸਟਾਂ ਨੇ ਸਰਕਾਰ ਖਿਲਾਫ ਦੁਕਾਨਾਂ ਬੰਦ ਕਰਕੇ ਕੀਤਾ ਪ੍ਰਦਰਸ਼ਨ
Monday, Jul 30, 2018 - 10:55 AM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ 'ਚ 24 ਹਜ਼ਾਰ ਦੇ ਕਰੀਬ ਕੈਮਿਸਟ ਅੱਜ ਪੰਜਾਬ ਸਰਕਾਰ ਦੀ ਨਾਦਰ ਸ਼ਾਹੀ ਦੇ ਖਿਲਾਫ ਹੜਤਾਲ 'ਤੇ ਚਲੇ ਗਏ। ਇਸ ਦੌਰਾਨ ਅੱਜ ਇਨ੍ਹਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਸਵੇਰ ਤੋਂ ਹੀ ਬੰਦ ਰੱਖੀਆਂ ਤੇ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਅੱਜ ਸਰਕਾਰ ਨਸ਼ੇ ਲਈ ਪ੍ਰਦੇਸ਼ ਦੇ ਕੈਮਿਸਟਾਂ ਨੂੰ ਜਿੰਮੇਵਾਰ ਮੰਨ ਰਹੀ ਹੈ ਜੋ ਕਿ ਗਲਤ ਹੈ ਕਿਉਂਕਿ ਕੈਮਿਸਟ ਦਵਾਈ ਵੇਚਦਾ ਹੈ ਨਸ਼ਾ ਨਹੀਂ। ਜੋ ਵੱਡੇ ਮਗਰਮੱਛ ਹਨ ਉਨ੍ਹਾਂ ਨੂੰ ਫੜਿਆ ਨਹੀਂ ਜਾ ਰਿਹਾ ਤੇ ਉਲਟਾ ਪੁਲਸ ਉਨ੍ਹਾਂ ਦੀਆਂ ਦੁਕਾਨਾਂ 'ਤੇ ਜਾ ਕੇ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰ ਰਹੀ ਹੈ। ਜਿਸ ਦੇ ਚੱਲਦਿਆਂ ਅੱਜ ਉਨ੍ਹਾਂ ਨੇ ਹੜਤਾਲ ਕੀਤੀ ਤੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।
