ਠੰਡ ਵੱਧਣ ਦੇ ਬਾਵਜੂਦ ਘੱਟ ਨਹੀਂ ਹੋ ਰਿਹੈ ਡੇਂਗੂ ਦਾ ਡੰਗ, ਜ਼ਿਲ੍ਹੇ ’ਚ ਬੀਤੇ 24 ਘੰਟਿਆਂ ’ਚ 7 ਲੋਕ ਹੋਏ ਪੀੜਤ

Monday, Nov 08, 2021 - 12:35 PM (IST)

ਅੰਮ੍ਰਿਤਸਰ (ਦਲਜੀਤ) - ਠੰਡ ਵੱਧਣ ਦੇ ਬਾਵਜੂਦ ਡੇਂਗੂ ਦੇ ਮੱਛਰ ਦਾ ਡੰਗ ਘੱਟ ਹੁੰਦਾ ਵਿਖਾਈ ਨਹੀਂ ਦੇ ਰਿਹਾ ਹੈ। ਜ਼ਿਲ੍ਹੇ ’ਚ ਪਿਛਲੇ 24 ਘੰਟਿਆਂ ’ਚ ਡੇਂਗੂ ਮੱਛਰ ਨੇ ਸੱਤ ਹੋਰ ਲੋਕਾਂ ਨੂੰ ਇਨਫੈਕਟਿਡ ਬਣਾਇਆ ਹੈ। ਜ਼ਿਲ੍ਹੇ ’ਚ ਕੁਲ ਮਰੀਜ਼ਾਂ ਦੀ ਗਿਣਤੀ 1624 ਜਾ ਪਹੁੰਚੀ ਹੈ। ਹਾਲਾਂਕਿ 1512 ਮਰੀਜ਼ ਤੰਦਰੁਸਤ ਵੀ ਹੋ ਚੁੱਕੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਜ਼ਿਲ੍ਹੇ ’ਚ ਡੇਂਗੂ ਨਾਲ ਕਿਸੇ ਦੀ ਮੌਤ ਨਹੀਂ ਹੋਈ ਹੈ, ਜਦਕਿ ਗੈਰ-ਸਰਕਾਰੀ ਅੰਕੜਿਆਂ ਅਨੁਸਾਰ ਅੱਧਾ ਦਰਜਨ ਦੇ ਕਰੀਬ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਅਨੁਸਾਰ ਕਿਸੇ ਵੀ ਡੇਂਗੂ ਪਾਜ਼ੇਟਿਵ ਮਰੀਜ਼ ਦੀ ਮੌਤ ਨਹੀਂ ਹੋਈ ਹੈ, ਜਦਕਿ ਗੈਰ-ਸਰਕਾਰੀ ਅਨੁਸਾਰ ਮਰੀਜ਼ਾਂ ਦੀ ਮੌਤ ਹੋਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਪ੍ਰਭਾਵਿਤ ਇਲਾਕਿਆਂ ’ਚ ਛਿੜਕਾਅ ਕਰ ਰਹੀ ਹਨ।

ਪੜ੍ਹੋ ਇਹ ਵੀ ਖ਼ਬਰ ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)

ਬੇਹੱਦ ਕਮਜ਼ੋਰ ਕਰ ਦਿੰਦੈ ਮਰੀਜ਼ ਨੂੰ
ਡਾ. ਰਜਨੀਸ਼ ਸ਼ਰਮਾ ਅਨੁਸਾਰ ਜਿਸ ਵਿਅਕਤੀ ਨੂੰ ਡੇਂਗੂ ਆਪਣੀ ਲਪੇਟ ’ਚ ਲੈਂਦਾ ਹੈ, ਉਸ ਮਰੀਜ਼ ਨੂੰ ਕਾਫ਼ੀ ਕਮਜ਼ੋਰ ਕਰ ਦਿੰਦਾ ਹੈ। ਬੁਖ਼ਾਰ ਹੋਣ ’ਤੇ ਤੁਰੰਤ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ’ਚ ਬਣਾਏ ਗਏ ਸੈਂਟਰਾਂ ’ਚ ਮੁਫ਼ਤ ’ਚ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਕਿ ਬੀਮਾਰੀ ਦਾ ਸਮੇਂ ’ਤੇ ਇਲਾਜ ਕੀਤਾ ਜਾ ਸਕੇ।

ਪੜ੍ਹੋ ਇਹ ਵੀ ਖ਼ਬਰ ਨਾਜਾਇਜ਼ ਸਬੰਧਾਂ ’ਚ ਅੜਿੱਕਾ ਬਣਨ ’ਤੇ ਮਾਂ-ਧੀ ਦਾ ਬੇਰਹਿਮੀ ਨਾਲ ਕਤਲ, ਰਸੋਈ ’ਚੋ ਮਿਲੀਆਂ ਲਾਸ਼ਾਂ

ਕੋਰੋਨਾ ਦੇ ਦੋ ਪਾਜ਼ੇਟਿਵ ਮਾਮਲੇ ਆਏ ਸਾਹਮਣੇ
ਕੋਰੋਨਾ ਨੇ ਐਤਵਾਰ ਨੂੰ ਦੋ ਲੋਕਾਂ ਨੂੰ ਲਪੇਟ ’ਚ ਲਿਆ। ਜ਼ਿਲ੍ਹੇ ’ਚ ਦੋ ਨਵੇਂ ਇਨਫ਼ੈਕਟਿਡ ਰਿਪੋਰਟ ਹੋਣ ਤੋਂ ਬਾਅਦ ਹੁਣ ਕੁਲ ਇਨਫੈਕਟਿਡ ਦੀ ਗਿਣਤੀ 47,390 ਹੋ ਗਈ ਹੈ। ਹਾਲਾਂਕਿ ਇਨ੍ਹਾਂ ’ਚੋਂ 45,784 ਤੰਦਰੁਸਤ ਹੋ ਚੁੱਕੇ ਹਨ, ਜਦਕਿ 1598 ਦੀ ਮੌਤ ਹੋਈ। ਹੁਣ ਸਰਗਰਮ ਮਾਮਲੇ ਘੱਟ ਹੋ ਕੇ 6 ਰਹਿ ਗਏ ਹਨ।

ਪੜ੍ਹੋ ਇਹ ਵੀ ਖ਼ਬਰ ਬਟਾਲਾ: ਦਾਜ ਨਾ ਮਿਲਣ ’ਤੇ ਕੁੜੀ ਦੀ ਕੀਤੀ ਕੁੱਟਮਾਰ, ਫਿਰ ਘਰ ਦੀ ਛੱਤ ਤੋਂ ਧੱਕਾ ਮਾਰ ਦਿੱਤੀ ਦਰਦਨਾਕ ਮੌਤ (ਤਸਵੀਰਾਂ)

391 ਲੋਕਾਂ ਨੂੰ ਲੱਗਾ ਟੀਕਾ
ਕੋਰੋਨਾ ਵਾਇਰਸ ਦੀ ਮੰਦੀ ਚਾਲ ’ਚ ਟੀਕਾਕਰਨ ਵੀ ਘੱਟ ਹੋ ਰਿਹਾ ਹੈ। ਐਤਵਾਰ ਨੂੰ ਸਿਰਫ਼ 391 ਲੋਕਾਂ ਨੂੰ ਹੀ ਟੀਕਾ ਲੱਗ ਸਕਿਆ। ਇਸ ਦੀ ਮੁੱਖ ਵਜ੍ਹਾ ਵੈਕਸੀਨੇਸ਼ਨ ਦਾ ਸਟਾਕ ਘੱਟ ਹੋਣਾ ਹੈ। ਉਮੀਦ ਹੈ ਕਿ ਸੋਮਵਾਰ ਸਵੇਰ ਤੱਕ ਚੰਡੀਗੜ੍ਹ ਤੋਂ ਵੈਕਸੀਨ ਇਥੇ ਪਹੁੰਚ ਜਾਵੇਗੀ। ਜ਼ਿਲ੍ਹੇ ’ਚ ਹੁਣ ਤੱਕ 17,21,647 ਲੋਕਾਂ ਨੂੰ ਟੀਕਾ ਲੱਗ ਚੁੱਕਿਆ ਹੈ ।

ਪੜ੍ਹੋ ਇਹ ਵੀ ਖ਼ਬਰ ਕੇਦਾਰਨਾਥ ਗਏ CM ਚੰਨੀ ਅਤੇ ਨਵਜੋਤ ਸਿੱਧੂ ’ਤੇ ਸੁਨੀਲ ਜਾਖੜ ਦਾ ਵੱਡਾ ਸ਼ਬਦੀ ਹਮਲਾ


rajwinder kaur

Content Editor

Related News