ਅੰਗਰੇਜ਼ਾਂ ਦੇ ਜ਼ਮਾਨੇ ਦੀ ਘੜੀ ਦਾ ਮੁੜ ਵੱਜੇਗਾ ਪੈਂਡੂਲਮ

Friday, Mar 29, 2019 - 01:00 PM (IST)

ਅੰਗਰੇਜ਼ਾਂ ਦੇ ਜ਼ਮਾਨੇ ਦੀ ਘੜੀ ਦਾ ਮੁੜ ਵੱਜੇਗਾ ਪੈਂਡੂਲਮ

ਅੰਮ੍ਰਿਤਸਰ (ਸੁਮਿਤ ਖੰਨਾ) : ਕਿੰਨੀਆਂ ਹੀ ਇਤਿਹਾਸਕ ਤੇ ਧਾਰਮਿਕ ਧਰੋਹਰਾਂ ਨੂੰ ਸਾਂਭੀ ਬੈਠਾ ਹੈ ਅੰਮ੍ਰਿਤਸਰ ਸ਼ਹਿਰ, ਜਿਨ੍ਹਾਂ 'ਚੋਂ ਇਕ ਹੈ ਹਾਲ ਗੇਟ 'ਤੇ ਲੱਗੀ ਅੰਗਰੇਜ਼ਾਂ ਦੇ ਜ਼ਮੀਨੇ ਦੀ ਘੜੀ। ਜਾਣਕਾਰੀ ਮੁਤਾਬਕ ਬਿਨਾਂ ਸੈਲਾਂ ਦੇ ਚੱਲਣ ਵਾਲੀ 140 ਸਾਲ ਪੁਰਾਣੀ ਇਹ ਘੜੀ ਗੁਰੂ ਨਗਰੀ ਦੀ ਸ਼ਾਨ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਘੜੀ ਬੰਦ ਪਈ ਹੈ ਪਰ ਹੁਣ ਜਲਦ ਹੀ ਪੂਰਾ ਸ਼ਹਿਰ ਇਸ ਘੜੀ ਦੇ ਪੈਂਡੂਲਮ ਨਾਲ ਗੂੰਜ ਉਠੇਗਾ। ਦਰਅਸਲ, ਪ੍ਰਸ਼ਾਸਨ ਵਲੋਂ ਇਸ ਪੁਰਾਤਨ ਘੜੀ ਦੀ ਰਿਪੇਅਰ ਕਰਵਾਈ ਜਾ ਰਹੀ ਹੈ। ਰਿਪੇਅਰ ਲਈ ਮਾਹਿਰ ਮਕੈਨਿਕਾਂ ਦੀ ਭਾਲ ਜਾਰੀ ਹੈ, ਜੇਕਰ ਦੇਸ਼ 'ਚੋਂ ਇਸ ਘੜੀ ਨੂੰ ਠੀਕ ਕਰਨ ਲਈ ਕੋਈ ਮਕੈਨਿਕ ਨਾ ਮਿਲਿਆ, ਤਾਂ ਇਸਨੂੰ ਰਿਪੇਅਰ ਲਈ ਵਿਦੇਸ਼ ਭੇਜਿਆ ਜਾਵੇਗਾ। ਘੜੀ ਦੀ ਮੁਰੰਮਤ ਨੂੰ ਲੈ ਕੇ ਸ਼ਹਿਰ ਵਾਸੀ ਕਾਫੀ ਖੁਸ਼ ਤੇ ਆਸਵੰਦ ਹਨ। 
PunjabKesari
ਅੰਗਰੇਜ਼ਾਂ ਦੇ ਜ਼ਮੀਨੇ ਦੀ ਇਸ ਘੜੀ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸੁਧ ਲਈ ਜਾ ਰਹੀ ਹੈ। ਦੱਸ ਦੇਈਏ ਕਿ ਸ਼ਹਿਰ ਦੇ ਮੁੱਖ ਛੇ ਗੇਟਾਂ ਨੂੰ ਪੁਰਾਣੀ ਦਿੱਖ ਦੇਣ ਲਈ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਹੈ।


author

Baljeet Kaur

Content Editor

Related News