ਬੱਚਿਆਂ ਨੂੰ ਹਥਿਆਰਾਂ ਦੀ ਸਿਖਲਾਈ ਦੇ ਕੇ ਬਣਾਇਆ ਜਾ ਰਿਹਾ ਅੱਤਵਾਦੀ

Monday, Dec 30, 2019 - 10:30 AM (IST)

ਬੱਚਿਆਂ ਨੂੰ ਹਥਿਆਰਾਂ ਦੀ ਸਿਖਲਾਈ ਦੇ ਕੇ ਬਣਾਇਆ ਜਾ ਰਿਹਾ ਅੱਤਵਾਦੀ

ਅੰਮ੍ਰਿਤਸਰ (ਕੱਕੜ) : ਸਰਹੱਦ ਪਾਰ ਅਨੇਕਾਂ ਅੱਤਵਾਦੀ ਸਿਖਲਾਈ ਕੈਂਪ ਜਿਨ੍ਹਾਂ 'ਚ 15 ਸਾਲ ਦੇ ਬੱਚਿਆਂ ਨੂੰ ਵੀ ਵੱਡੇ ਹਥਿਆਰਾਂ ਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਖਤਰਨਾਕ ਅੱਤਵਾਦੀ ਬਣਾਇਆ ਜਾ ਰਿਹਾ ਹੈ। ਉਥੇ ਹੀ ਹੁਣ ਸਰਹੱਦ ਪਾਰ ਦੇ ਅਨੇਕਾਂ ਪ੍ਰਮੁੱਖ ਅੱਤਵਾਦੀ ਸੰਗਠਨਾਂ ਵਲੋਂ ਮੁਸਲਿਮ ਲੜਕੀਆਂ ਨੂੰ ਵੀ ਹਥਿਆਰਾਂ ਦੀ ਸਿਖਲਾਈ ਦੇਣ ਲਈ ਇਨ੍ਹਾਂ ਕੈਂਪਾਂ 'ਚ ਸ਼ਾਮਿਲ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਘਟਨਾਚੱਕਰ ਤਹਿਤ ਅਨੇਕਾਂ ਅੱਤਵਾਦੀ ਸਿਖਲਾਈ ਕੈਂਪਾਂ 'ਚ ਘੱਟ ਉਮਰ ਵਰਗ, ਜੋ ਆਰਥਿਕ ਤੌਰ 'ਤੇ ਮੰਦਹਾਲੀ ਦਾ ਸ਼ਿਕਾਰ ਹੈ, ਦੇ ਪਰਿਵਾਰਾਂ ਨੂੰ ਇਨ੍ਹਾਂ ਅੱਤਵਾਦੀ ਸੰਗਠਨਾਂ ਵਲੋਂ ਲਾਲਚ ਦੇ ਕੇ ਅੱਤਵਾਦ ਦੀ ਸਿਖਲਾਈ ਲਈ ਸਹਿਮਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਬਾਇਲੀ ਅਤੇ ਪਹਾੜੀ ਖੇਤਰ ਦੀਆਂ ਲੜਕੀਆਂ ਨੂੰ ਕਿਡਨੈਪ ਕਰ ਕੇ ਉਨ੍ਹਾਂ ਨੂੰ ਜਬਰਨ ਅੱਤਵਾਦ ਦੀ ਸਿਖਲਾਈ ਦਿੱਤੀ ਜਾ ਰਹੀ ਹੈ।

ਪਾਕਿ ਦੇ ਮਦਰੱਸੇ ਜਿਨ੍ਹਾਂ ਨੂੰ ਸਿੱਖਿਆ ਤੇ ਗਿਆਨ ਦਾ ਘਰ ਦੱਸਿਆ ਜਾਂਦਾ ਹੈ, 'ਚ ਛੋਟੇ-ਛੋਟੇ ਬੱਚਿਆਂ ਨੂੰ ਭਾਰਤ ਖਿਲਾਫ ਜ਼ਹਿਰ ਉਗਲਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਜੋ ਕਿ ਆਧੁਨਿਕ ਹਥਿਆਰਾਂ ਦੀ ਸਿਖਲਾਈ ਲੈ ਕੇ ਭਾਰਤ ਖਿਲਾਫ ਪ੍ਰਚਾਰ ਦਾ ਹਿੱਸਾ ਬਣ ਰਹੇ ਹਨ।


author

Baljeet Kaur

Content Editor

Related News