ਸੀ. ਜੀ. ਐੱਸ. ਟੀ. ਵਿਭਾਗ ਦੇ ਰਾਡਾਰ ’ਤੇ ਟਰਾਂਸਪੋਰਟ ਮਾਫ਼ੀਆ

Saturday, Dec 26, 2020 - 11:59 AM (IST)

ਸੀ. ਜੀ. ਐੱਸ. ਟੀ. ਵਿਭਾਗ ਦੇ ਰਾਡਾਰ ’ਤੇ ਟਰਾਂਸਪੋਰਟ ਮਾਫ਼ੀਆ

ਅੰਮਿ੍ਰਤਸਰ (ਨੀਰਜ) : ਰੇਲਵੇ ਸਟੇਸ਼ਨ ਅੰਮਿ੍ਰਤਸਰ ਦੇ ਟੈਕਸ ਮਾਫ਼ੀਆ ਖ਼ਿਲਾਫ਼ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਹੁਣ ਸੀ. ਜੀ. ਐੱਸ. ਟੀ. ਪ੍ਰੀਵੈਂਟਿਵ ਵਿੰਗ (ਸੈਂਟਰਲ ਗੁਡਸ ਐਂਡ ਸਰਵਿਸ ਟੈਕਸ) ਅਤੇ ਸੀ. ਜੀ. ਐੱਸ. ਟੀ. ਅੰਮਿ੍ਰਤਸਰ ਡਵੀਜ਼ਨ ਨੇ ਰੋਡ ਟਰਾਂਸਪੋਰਟ ਮਾਫ਼ੀਆ ਨੂੰ ਆਪਣੇ ਰਾਡਾਰ ’ਤੇ ਲੈ ਲਿਆ ਹੈ। ਬਿਨਾਂ ਬਿੱਲ ਸਾਮਾਨ ਲਿਆਉਣ ਵਾਲੀਆਂ ਕਈ ਵੱਡੀਆਂ ਟਰਾਂਸਪੋਰਟ ਕੰਪਨੀਆਂ ਇਸ ਸਮੇਂ ਵਿਭਾਗ ਦੇ ਨਿਸ਼ਾਨੇ ’ਤੇ ਆ ਗਈਆਂ ਹਨ ਅਤੇ ਵਿਭਾਗ ਵਲੋਂ ਇਨ੍ਹਾਂ ਕੰਪਨੀਆਂ ਦੀ ਰੈਕੀ ਵੀ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ –  ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

ਹਾਲ ਹੀ ’ਚ ਵਿਭਾਗ ਵਲੋਂ ਇਕ ਵਪਾਰਕ ਅਦਾਰੇ ’ਤੇ ਰੇਡ ਵੀ ਕੀਤੀ ਗਈ ਸੀ। ਅੰਮਿ੍ਰਤਸਰ ਜ਼ਿਲੇ੍ਹ ਅਤੇ ਸੀ. ਜੀ. ਐੱਸ. ਟੀ. ਵਿਭਾਗ ਦੀ ਗੱਲ ਕਰੀਏ ਤਾਂ ਇਹ ਆਪਣੀ ਤਰ੍ਹਾਂ ਦੀ ਪਹਿਲੀ ਰੇਡ ਸੀ ਕਿਉਂਕਿ ਇਸ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਵਲੋਂ ਅਜਿਹੇ ਅਦਾਰਿਆਂ ’ਤੇ ਰੇਡ ਕੀਤੀ ਜਾਂਦੀ ਰਹੀ ਹੈ ਪਰ ਸੀ. ਜੀ. ਐੱਸ. ਟੀ. ਵਿਭਾਗ ਦੀ ਰੇਡ ਵੇਖ ਕੇ ਲੋਕਾਂ ਨੂੰ ਇਹ ਸਮਝਣ ’ਚ ਕਾਫ਼ੀ ਸਮਾਂ ਲੱਗਾ ਕਿ ਆਖ਼ਿਰਕਾਰ ਇਹ ਕਿਹੜੇ ਵਿਭਾਗ ਦੀ ਰੇਡ ਹੈ। ਕੁਝ ਲੋਕ ਤਾਂ ਇਸ ਰੇਡ ਨੂੰ ਇਨਕਮ ਟੈਕਸ ਵਿਭਾਗ ਦੀ ਰੇਡ ਹੀ ਸਮਝਦੇ ਰਹੇ । ਦੂਜੇ ਪਾਸੇ ਕਿਸਾਨ ਅੰਦੋਲਨ ਕਾਰਣ ਅੱਜਕਲ ਟ੍ਰੇਨ ਰਾਹੀਂ ਬਿਨਾਂ ਬਿੱਲ ਦਾ ਸਾਮਾਨ ਕਾਫ਼ੀ ਘੱਟ ਆ ਰਿਹਾ ਹੈ। ਜਲੰਧਰ ’ਚ ਜ਼ਰੂਰ ਰੇਲਵੇ ਸਟੇਸ਼ਨ ’ਤੇ ਬਿਨਾਂ ਬਿੱਲ ਦਾ ਸਾਮਾਨ ਫ਼ੜਿਆ ਗਿਆ ਸੀ, ਜਿਸਨੂੰ ਛੁਡਵਾਉਣ ਲਈ ਕਈ ਦਿਨਾਂ ਤਕ ਸਬੰਧਤ ਲੋਕ ਵੀ ਨਹੀਂ ਆਏ ਸਨ। ਫ਼ਿਲਹਾਲ ਇਸ ਸਮੇਂ ਧੁੰਦ ਹੋਣ ਕਾਰਣ ਟਰੱਕਾਂ ਦੀ ਚੈਕਿੰਗ ਕਰਨਾ ਵੀ ਕਾਫ਼ੀ ਜ਼ੋਖਿਮ ਭਰਿਆ ਰਹਿੰਦਾ ਹੈ ਅਤੇ ਟੈਕਸ ਮਾਫ਼ੀਆ ਇਸ ਤਰ੍ਹਾਂ ਦੇ ਮੌਸਮ ’ਚ ਸਰਗਰਮ ਹੋ ਜਾਂਦਾ ਹੈ।

ਕੇਂਦਰ ਸਰਕਾਰ ਦੇ ਸਰਵਿਸ ਟੈਕਸ ਨੂੰ ਬਣਾਇਆ ਸੀ. ਜੀ. ਐੱਸ. ਟੀ. 
ਕੇਂਦਰ ਸਰਕਾਰ ਵਲੋਂ ਜੀ. ਐੱਸ. ਟੀ. ਲਾਗੂ ਹੋਣ ਤੋਂ ਪਹਿਲਾਂ ਸਰਵਿਸ ਟੈਕਸ ਅਤੇ ਸੈਂਟਰਲ ਐਕਸਾਈਜ਼ ਟੈਕਸ ਵਸੂਲ ਕੀਤਾ ਜਾਂਦਾ ਸੀ, ਜਿਸਨੂੰ ਕੇਂਦਰ ਸਰਕਾਰ ਨੇ ਜੁਲਾਈ 2017 ਤੋਂ ਬਾਅਦ ਜੀ. ਐੱਸ. ਟੀ. ਲਾਗੂ ਕੀਤੇ ਜਾਣ ਤੋਂ ਬਾਅਦ ਇਸਨੂੰ ਸੀ. ਜੀ. ਐੱਸ. ਟੀ. ਦਾ ਨਾਂ ਦੇ ਦਿੱਤਾ । ਵੱਖ-ਵੱਖ ਵਸਤਾਂ ’ਤੇ ਇਸ ਸਮੇਂ ਵੱਖ-ਵੱਖ ਸਲੈਬ ਦਾ ਟੈਕਸ ਲੱਗਦਾ ਹੈ। ਹਾਲ ਹੀ ’ਚ ਕੁਝ ਵਿੱਦਿਅਕ ਸੰਸਥਾਵਾਂ ’ਤੇ ਵੀ ਵਿਭਾਗ ਵਲੋਂ ਕਾਰਵਾਈ ਕੀਤੀ ਗਈ ਸੀ ਕਿਉਂਕਿ ਸਰਕਾਰ ਵਲੋਂ 14 ਫ਼ੀਸਦੀ ਸਰਵਿਸ ਟੈਕਸ ਲਾਗੂ ਕੀਤਾ ਗਿਆ ਸੀ, ਜੋ ਮੌਜੂਦਾ ਸਮੇਂ ’ਚ 18 ਫ਼ੀਸਦੀ ਸੀ. ਜੀ. ਐੱਸ. ਟੀ. ਹੈ । ਵਿੱਦਿਅਕ ਸੰਸਥਾਵਾਂ, ਜੋ ਆਈ. ਏ. ਐੱਸ. , ਆਈ. ਪੀ. ਐੱਸ , ਆਈ. ਐੱਮ. ਏ. ਅਤੇ ਸਿੱਖਿਆ ਦੇ ਹੋਰ ਵਿਸ਼ਿਆਂ ’ਤੇ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾਉਂਦੇ ਹਨ ਅਤੇ ਉਨ੍ਹਾਂ ਤੋਂ ਮੋਟੀ ਫ਼ੀਸ ਵਸੂਲ ਕਰਦੇ ਹਨ, ਨੂੰ ਸੀ. ਜੀ. ਐੱਸ. ਟੀ. ਦੇ ਦਾਇਰੇ ’ਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ – ਰਿਸ਼ਤਿਆਂ ’ਤੇ ਲੱਗਾ ਦਾਗ਼, ਗੁਰਦਾਸਪੁਰ ’ਚ ਹਵਸੀ ਨਾਨੇ ਨੇ ਨਾਬਾਲਗ ਦੋਹਤੀ ਨੂੰ ਕੀਤਾ ਗਰਭਵਤੀ

20 ਲੱਖ ਤੋਂ ਜ਼ਿਆਦਾ ਰਿਟਰਨ ਭਰਨ ਵਾਲੇ ਅਦਾਰੇ ਘੇਰੇ ’ਚ 
ਵਿੱਦਿਅਕ ਅਦਾਰਿਆਂ ’ਤੇ ਸੀ. ਜੀ. ਐੱਸ. ਟੀ. ਦੀ ਗੱਲ ਕਰੀਏ ਤਾਂ 20 ਲੱਖ ਰੁਪਏ ਤੋਂ ਜ਼ਿਆਦਾ ਦੀ ਰਿਟਰਨ ਭਰਨ ਵਾਲਾ ਹਰ ਤਰ੍ਹਾਂ ਦਾ ਵਿੱਦਿਅਕ ਅਦਾਰਾ ਸੀ. ਜੀ. ਐੱਸ. ਟੀ. ਵਿਭਾਗ ਦੇ ਘੇਰੇ ’ਚ ਆਉਂਦਾ ਹੈ। ਜੋ ਅਦਾਰਾ ਇਸ ਘੇਰੇ ’ਚ ਆਉਂਦੇ ਹੋਏ ਵੀ ਸੀ. ਜੀ. ਐੱਸ. ਟੀ. ਅਦਾ ਨਹੀਂ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਸੀ. ਜੀ. ਐੱਸ. ਟੀ. ਪ੍ਰੀਵੈਂਟਿਵ ਵਿੰਗ ਰੇਡ ਅਤੇ ਸਰਵੇ ਦੀ ਕਾਰਵਾਈ ਕਰ ਸਕਦਾ ਹੈ।

ਢਾਈ ਸਾਲ ਬਾਅਦ ਸੀ. ਜੀ. ਐੱਸ. ਟੀ. ਪ੍ਰੀਵੈਂਟਿੰਵ ਵਿੰਗ ਹੋਇਆ ਐਕਟਿਵ 

ਸੀ. ਜੀ. ਐੱਸ. ਟੀ. ਪ੍ਰੀਵੈਂਟਿੰਵ ਵਿੰਗ ਦੀ ਗੱਲ ਕਰੀਏ ਤਾਂ ਜੁਲਾਈ 2017 ’ਚ ਜੀ. ਐੱਸ. ਟੀ. ਲਾਗੂ ਕੀਤੇ ਜਾਣ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਐੱਸ. ਜੀ. ਐੱਸ. ਟੀ. (ਸਟੇਟ ਗੁਡਸ ਐਂਡ ਸਰਵਿਸ ਟੈਕਸ) ਅਤੇ ਸੀ. ਜੀ. ਐੱਸ. ਟੀ. ਵਿਭਾਗ ਬਣਾ ਦਿੱਤੇ ਗਏ, ਜਿਨ੍ਹਾਂ ’ਚ ਸੀ. ਜੀ. ਐੱਸ. ਟੀ. ਦਾ ਪ੍ਰੀਵੈਂਟਿਵ ਵਿੰਗ ਵੀ ਸ਼ਾਮਲ ਹੈ ਪਰ ਪੂਰੇ ਢਾਈ ਸਾਲ ਦਾ ਕਾਰਜਕਾਲ ਲੰਘ ਜਾਣ ਤੋਂ ਬਾਅਦ ਉਕਤ ਵਿਭਾਗ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਮਾਮਲੇ ’ਚ ਅਸਿੱਧੇ ਤੌਰ ’ਤੇ ਸਰਕਾਰ ਵਲੋਂ ਨਿਰਦੇਸ਼ ਸਨ ਕਿ ਕਾਰਵਾਈ ਨਾ ਕੀਤੀ ਜਾਵੇ। ਇਸਦੀ ਤੁਲਣਾ ’ਚ ਸੂਬਾ ਸਰਕਾਰ ਦਾ ਐੱਸ. ਜੀ. ਐੱਸ. ਟੀ. ਵਿਭਾਗ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਹੀ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਅਤੇ ਟੈਕਸ ਚੋਰੀ ਦੇ ਵੱਡੇ-ਵੱਡੇ ਮਾਮਲੇ ਵੀ ਟਰੇਸ ਕਰਦਾ ਆਇਆ ਹੈ ।

ਇਹ ਵੀ ਪੜ੍ਹੋ – ਲੰਡਨ ਤੋਂ ਆਏ 1550 ਮੁਸਾਫ਼ਰਾਂ ’ਚੋਂ 709 ਟਰੇਸ

ਪੰਜਾਬ ’ਚ ਬਣਾਏ 2 ਕਮਿਸ਼ਨਰੇਟ ਲੁਧਿਆਣਾ ਅਤੇ ਜਲੰਧਰ 
ਸੀ. ਜੀ. ਐੱਸ. ਟੀ. ਪ੍ਰੀਵੈਂਟਿਵ ਵਿਭਾਗ ਵਲੋਂ ਪੰਜਾਬ ’ਚ ਦੋ ਕਮਿਸ਼ਨਰੇਟ ਬਣਾਏ ਗਏ ਹਨ, ਜਿਨ੍ਹਾਂ ’ਚ ਜਲੰਧਰ ਕਮਿਸ਼ਨਰੇਟ ’ਚ ਜ਼ਿਲ੍ਹਾ ਕਪੂਰਥਲਾ, ਹੁਸ਼ਿਆਰਪੁਰ, ਫਗਵਾੜਾ, ਅੰਮਿ੍ਰਤਸਰ, ਤਰਨਤਾਰਨ, ਪਠਾਨਕੋਟ ਬਟਾਲਾ ਅਤੇ ਗੁਰਦਾਸਪੁਰ ਸਮੇਤ ਸਤਲੁਜ ਦੇ ਖੱਬੇ ਪਾਸੇ ਦਾ ਸਾਰਾ ਇਲਾਕਾ ਸ਼ਾਮਲ ਹੈ। ਜਦੋਂ ਕਿ ਇਨ੍ਹਾਂ ਜ਼ਿਲਿਆਂ ਅਤੇ ਖੇਤਰ ਤੋਂ ਇਲਾਵਾ ਬਾਕੀ ਸਾਰੇ ਜ਼ਿਲੇ੍ਹ ਲੁਧਿਆਣਾ ਕਮਿਸ਼ਨਰੇਟ ’ਚ ਆਉਂਦੇ ਹਨ। 

ਕੁਝ ਨਵੇਂ ਪਾਸਰਾਂ ਨੇ ਸੰਭਾਲਿਆ ਪਾਸਿੰਗ ਦਾ ਕੰਮ
ਕੁਝ ਵੱਡੇ ਪਾਸਰਾਂ ਦੇ ਰੂਪੋਸ਼ ਹੋਣ ਤੋਂ ਬਾਅਦ ਕੁਝ ਨਵੇਂ ਪਾਸਰਾਂ ਨੇ ਪਾਸਿੰਗ ਦਾ ਕੰਮ ਸੰਭਾਲ ਲਿਆ ਹੈ। ਸਕਰੈਪ ਦੇ ਟਰੱਕਾਂ ਨੂੰ ਪਾਸ ਕਰਵਾਉਣ ਦੀ ਫੁੱਲ ਗਾਰੰਟੀ ਲਈ ਜਾ ਰਹੀ ਹੈ, ਜਦੋਂ ਕਿ ਨੋਇਡਾ ਦੇ ਇਲਾਕੇ ਤੋਂ ਮਨਾਹੀ ਵਾਲੀ ਚਾਈਨਾਂ ਡੋਰ ਐੱਫ. ਓ. ਆਰ. ਡਲੀਵਰੀ ਰਾਹੀਂ ਮੰਗਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ – ਰਿਸ਼ਤਿਆਂ ’ਤੇ ਲੱਗਾ ਦਾਗ਼, ਗੁਰਦਾਸਪੁਰ ’ਚ ਹਵਸੀ ਨਾਨੇ ਨੇ ਨਾਬਾਲਗ ਦੋਹਤੀ ਨੂੰ ਕੀਤਾ ਗਰਭਵਤੀ

ਕਿਹਡ਼ੇ-ਕਿਹਡ਼ੇ ਥਾਵਾਂ ’ਤੇ ਕਾਰਵਾਈ ਕਰ ਸਕਦਾ ਹੈ ਸੀ. ਜੀ. ਐੱਸ. ਟੀ. ਪ੍ਰੀਵੈਂਟਿਵ ਵਿਭਾਗ
- ਸੀ. ਜੀ. ਐੱਸ. ਟੀ. ਪ੍ਰੀਵੈਂਟਿਵ ਵਿੰਗ ਰੇਲਵੇ ਸਟੇਸ਼ਨ ਤੋਂ ਆਉਣ ਵਾਲਾ ਬਿਨਾਂ ਬਿੱਲ ਸਾਮਾਨ।
- ਸਮੂਹ ਵਪਾਰਕ ਅਦਾਰੇ, ਜੋ ਸੀ. ਜੀ. ਐੱਸ. ਟੀ. ਵਿਭਾਗ ਦੇ ਘੇਰੇ ਵਿਚ ਆਉਂਦੇ ਹਨ।
- ਸੜਕ ਰਸਤੇ ਰਾਹੀਂ ਬਲਕਿ ਟਰੱਕਾਂ ਰਾਹੀਂ ਰੋਡ ਟਰਾਂਸਪੋਰਟ, ਜੋ ਸੀ. ਜੀ. ਐੱਸ. ਟੀ. ਦੀ ਚੋਰੀ ਕਰ ਰਹੇ ਹਨ, ’ਤੇ ਰੇਡ ਕਰ ਸਕਦਾ ਹੈ।


author

Baljeet Kaur

Content Editor

Related News