ਸ਼ਤਾਬਦੀ ਸਮਾਰੋਹ ਨੂੰ ਲੈ ਕੇ ਔਜਲਾ ਨੇ ਘੇਰੀ ਭਾਜਪਾ
Friday, Apr 05, 2019 - 04:41 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਨੂੰ 100 ਸਾਲ ਪੂਰੇ ਹੋਣ ਜਾ ਰਹੇ ਨੇ ਤੇ ਭਾਰਤ ਸਰਕਾਰ ਵਲੋਂ ਇਸਦੀ ਸ਼ਤਾਬਦੀ ਮਨਾਏ ਜਾਣ 'ਤੇ ਸਿਆਸਤ ਗਰਮਾ ਗਈ ਹੈ। ਜਲ੍ਹਿਆਂਵਾਲਾ ਬਾਗ ਦੇ ਵਿਕਾਸ ਨੂੰ ਲੈ ਕੇ ਕਾਂਗਰਸ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਭਾਜਪਾ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਔਜਲਾ ਨੇ ਭਾਜਪਾ ਦੇ ਸ਼ਤਾਬਦੀ ਸਮਾਗਮ ਨੂੰ ਡਰਾਮਾ ਤੇ ਸ਼ਹੀਦਾਂ ਦਾ ਅਪਮਾਨ ਕਰਾਰ ਦਿੱਤਾ। ਔੌਜਲਾ ਨੇ ਕਿਹਾ ਕਿ ਭਾਜਪਾ ਨੇ ਨਾ ਤਾਂ ਜਲਿਆਂਵਾਲਾ ਬਾਗ ਦੀ ਦਿੱਖ ਬਦਲਣ ਲਈ ਕੁਝ ਨਵਾਂ ਕੀਤਾ ਤੇ ਨਾ ਹੀ ਅੰਮ੍ਰਿਤਸਰ ਨੂੰ ਕੋਈ ਵਿਸ਼ੇਸ਼ ਦਰਜਾ ਦਿੱਤਾ। ਇਸਦੇ ਨਾਲ ਹੀ ਔਜਲਾ ਨੇ ਭਾਜਪਾ 'ਤੇ ਫਿਰਕਾਪ੍ਰਸਤ ਪਾਰਟੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਦਾ ਵਿਕਾਸ ਨਾ ਹੋਣ ਪਿੱਛੇ ਆਰ.ਐੱਸ.ਐੱਸ. ਦੀ ਸਾਜ਼ਿਸ਼ ਹੈ।