ਬੀ. ਐੱਸ. ਐੱਫ ਨੇ ਫੜਿਆ ਸ਼ੱਕੀ ਕਬੂਤਰ (ਵੀਡੀਓ)

Sunday, Jun 10, 2018 - 09:29 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਬੀ. ਐੱਸ. ਐੱਫ ਦੀ 32 ਬਟਾਲੀਅਨ ਵਲੋਂ ਸ਼ਨੀਵਾਰ ਨੂੰ ਭਾਰਤ-ਪਕਿਸਤਾਨ ਸਰਹੱਦ ਤੋਂ ਸ਼ਾਹਪੁਰ ਪੋਸਟ ਨੇੜਿਓਂ ਇਕ ਕਬੂਤਰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਮੁਤਾਬਕ ਚਿੱਟੇ ਰੰਗ ਦੇ ਇਸ ਕਬੂਤਰ ਨੂੰ ਬੀ. ਐੱਸ. ਐੱਫ ਨੇ ਅਜਨਾਲਾ ਪੁਲਸ ਹਵਾਲੇ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ. ਐੱਚ. ਓ ਪਰਮਵੀਰ ਸਿੰਘ ਨੇ ਦੱਸਿਆ ਕਿ ਇਸ ਕਬੂਤਰ ਦਾ ਐਕਸ-ਰੇ ਕਰਵਾ ਕੇ ਇਸ ਦੀ ਜਾਂਚ ਪੜਤਾਲ ਕੀਤੀ ਜਾਵੇਗੀ।


Related News