ਯੂ.ਏ.ਪੀ.ਏ. ਦੇ ਕਾਲੇ ਕਾਨੂੰਨ ਰਾਹੀਂ ਮੋਦੀ ਕਰ ਰਿਹਾ ਏ ਮਨੁੱਖਤਾ ਦਾ ਘਾਣ : ਖਾਲਸਾ
Thursday, Jul 30, 2020 - 01:22 PM (IST)
ਅੰਮ੍ਰਿਤਸਰ (ਅਨਜਾਣ) : ਯੂ. ਏ. ਪੀ. ਏ. ਦੇ ਕਾਲੇ ਕਾਨੂੰਨ ਰਾਹੀਂ ਮੋਦੀ ਮਨੁੱਖਤਾ ਦਾ ਘਾਣ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ, ਮਾਝਾ ਇੰਚਾਰਜ ਅਮਰੀਕ ਸਿੰਘ ਤੇ ਮਾਝਾ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਕਤ ਤਿੰਨੋ ਨੇਤਾਵਾਂ ਨੇ ਇਸ ਕਾਲੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਿਵੇਂ ਐਮਰਜੈਂਸੀ ਵੇਲੇ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵਿਰੋਧੀਆਂ ਨੂੰ ਬਿਨਾਂ ਕਿਸੇ ਕਸੂਰ ਜ਼ੇਲ੍ਹਾਂ 'ਚ ਸੁੱਟ ਦਿੱਤਾ ਸੀ ਠੀਕ ਉਸੇ ਤਰ੍ਹਾਂ ਭਾਜਪਾ ਇਸ ਕਾਲੇ ਕਾਨੂੰਨ ਦਾ ਸਹਾਰਾ ਲੈਂਦੇ ਹੋਏ ਆਪਣੇ ਰਾਜਨੀਤਕ ਵਿਰੋਧੀਆਂ ਦੇ ਮੂੰਹ ਬੰਦ ਕਰਵਾਉਣ ਲਈ ਹੱਥਕੰਡੇ ਵਰਤ ਸਕਦੀ ਹੈ।
ਇਹ ਵੀ ਪੜ੍ਹੋਂ : ਹਸਪਤਾਲ ਦੇ ਕਾਮੇ ਦਾ ਕਾਰਾ: ਸਸਤੇ ਇਲਾਜ਼ ਬਹਾਨੇ ਜਨਾਨੀ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਕੀਤਾ ਗ਼ਲਤ ਕੰਮ
ਉਨ੍ਹਾਂ ਕਿਹਾ ਕਿ ਯੂ. ਏ. ਪੀ. ਏ. ਅਜਿਹਾ ਕਾਲਾ ਕਾਨੂੰਨ ਹੈ, ਜਿਸ 'ਚ ਨਾ ਹੀ ਕਿਸੇ ਦੀ ਅਪੀਲ ਤੇ ਨਾ ਹੀ ਕਿਸੇ ਦੀ ਦਲੀਲ ਸੁਣੀ ਜਾ ਸਕਦੀ ਹੈ। ਪੁਲਸ ਕਿਸੇ ਵੀ ਵਿਅਕਤੀ ਤੋਂ ਇਲਾਵਾ ਆਮ ਨਾਗਰਿਕ ਨੂੰ ਵੀ ਬਿਨਾਂ ਕਿਸੇ ਜਾਂਚ ਦੇ ਜ਼ੇਲ੍ਹ 'ਚ ਸੁੱਟ ਸਕਦੀ ਹੈ। ਇਸ ਕਾਲੇ ਕਾਨੂੰਨ ਰਾਹੀਂ ਸੰਘੀ ਢਾਂਚੇ 'ਤੇ ਹਮਲਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਡਿਕਟੇਟਰ ਬਨਣ ਦੀ ਕੋਸ਼ਿਸ਼ 'ਚ ਨੇ ਤੇ ਇਹ ਕਾਲਾ ਕਾਨੂੰਨ ਘੱਟ ਗਿਣਤੀਆਂ ਤੇ ਲਾਗੂ ਕਰਨ ਲਈ ਗਿਣੀ ਮਿਥੀ ਸਾਜਿਸ਼ ਤਹਿਤ ਬਣਾਇਆ ਗਿਆ ਹੈ।
ਇਹ ਵੀ ਪੜ੍ਹੋਂ : ਹਵੇਲੀ 'ਚ ਨਹਾਉਣ ਗਈ ਮਾਸੂਮ ਬੱਚੀ ਨਾਲ ਹੈਵਾਨੀਅਤ, ਹੱਥ-ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕੀਤਾ ਕਤਲ