ਭਾਜਪਾ ਨੇ ਨੋਟਬੰਦੀ ਤੋਂ ਪਹਿਲਾਂ ਬਲੈਕ ਮਨੀ ਕੀਤੀ ਵਾਈਟ : ''ਆਪ'' (ਵੀਡੀਓ)
Friday, Nov 16, 2018 - 10:25 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ 'ਆਪ' ਨੇਤਾਵਾਂ ਨੇ ਨੋਟਬੰਦੀ ਨੂੰ ਲੈ ਕੇ ਭਾਜਪਾ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਹਨ। 'ਆਪ' ਨੇਤਾਵਾਂ ਦਾ ਦੋਸ਼ ਹੈ ਕਿ ਬੀਜੇਪੀ ਆਗੂਆਂ ਨੂੰ ਨੋਟਬੰਦੀ ਦੀ ਪਹਿਲਾਂ ਤੋਂ ਜਾਣਕਾਰੀ ਸੀ।
'ਆਪ' ਨੇਤਾ ਸੁਰੇਸ਼ ਅਰੋੜਾ ਨੇ ਦੋਸ਼ ਲਗਾਇਆ ਕਿ ਇੰਪਰੂਵਮੈਂਟ ਟਰੱਸਟ ਵਲੋਂ ਭਾਜਪਾ ਨੂੰ 2000 ਗਜ਼ ਜ਼ਮੀਨ ਅਲਾਟ ਕੀਤੀ ਗਈ ਸੀ, ਜਿਸ ਦੀ ਰਕਮ ਕਰੀਬ 83 ਲੱਖ ਭਾਜਪਾ ਨੇ ਦੋ ਕਿਸ਼ਤਾਂ 'ਚ ਅਦਾ ਕਰਨੀ ਸੀ ਪਰ ਨੋਟਬੰਦੀ ਵਾਲੇ ਦਿਨ ਹੀ ਭਾਜਪਾ ਨੇ ਬਣਦੀ ਕਿਸ਼ਤ ਤੋਂ ਕਿਤੇ ਜ਼ਿਆਦਾ ਰਕਮ ਬੈਂਕ 'ਚ ਜਮ੍ਹਾ ਕਰਵਾ ਦਿੱਤੀ। ਨਾਲ ਹੀ ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਿਹੜੀ ਜ਼ਮੀਨ ਇੰਪਰੂਮੈਂਟ ਟਰੱਸਟ ਵਲੋਂ ਬੀਜੇਪੀ ਨੂੰ ਅਲਾਟ ਕੀਤੀ ਗਈ ਸੀ ਉਸਦੀ ਰਜਿਸਟਰੀ ਅਜੇ ਵੀ ਕਰਵਾਈ ਗਈ, ਜਿਸ ਤੋਂ ਸਾਫ ਹੁੰਦਾ ਹੈ ਕਿ ਬੀਜੇਪੀ ਨੇ ਬਲੈਕ ਮਨੀ ਨੂੰ ਵਾਈਟ ਕਰਨ ਲਈ ਅਜਿਹਾ ਕੀਤਾ ਸੀ। ਉੱਧਰ ਬੀਜੇਪੀ ਬੁਲਾਰਾ ਰਾਜੇਸ਼ ਹਨੀ ਦਾ ਕਹਿਣਾ ਹੈ ਰਿ 'ਆਪ' ਵਲੋਂ ਜੋ ਦੋਸ਼ ਲਗਾਏ ਜਾ ਰਹੇ ਹਨ ਉਹ ਪੂਰੀ ਤਰ੍ਹਾਂ ਬੇਬੁਨਿਆਦ ਹਨ।
'ਆਪ' ਨੇਤਾਵਾਂ ਨੇ ਇਸ ਮਾਮਲੇ 'ਤੇ ਜਾਂਚ ਦੀ ਮੰਗ ਕਰਦੇ ਹੋਏ ਅੰਮ੍ਰਿਤਸਰ 'ਚ ਬਣੇ ਬੀਜੇਪੀ ਦੇ ਦਫਤਰ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। 'ਆਪ' ਨੇਤਾਵਾਂ ਦਾ ਕਹਿਣਾ ਹੈ ਕਿ ਬੀਜੇਪੀ ਨੇ ਜੋ ਦਫਤਰ ਬਣਾਇਆ ਹੈ ਉਹ ਵੀ ਨਾਜਾਇਜ਼ ਹੈ, ਜਿਸ 'ਤੇ ਬੀਜੇਪੀ ਨੇ ਕਬਜ਼ਾ ਕੀਤਾ ਹੋਇਆ ਹੈ।