ਭਗਵੰਤ ਮਾਨ ਨੂੰ ਕਾਂਗਰਸ ਦਾ ਜਵਾਬ, ਕਿਹਾ ਖਾਧੀ-ਪੀਤੀ ''ਚ ਕੁਝ ਵੀ ਬੋਲ ਜਾਂਦਾ ਮਾਨ
Thursday, Jul 30, 2020 - 04:45 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਪਲਾਜ਼ਮਾ ਵੇਚਣ ਦੇ ਆਰੋਪਾਂ 'ਤੇ ਸਾਂਸਦ ਭਗਵੰਤ ਮਾਨ ਨੂੰ ਕਾਂਗਰਸ ਨੇ ਜਵਾਬ ਦਿੱਤਾ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਸਰਕਾਰ 20 ਹਜ਼ਾਰ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪ੍ਰਾਈਵੇਟ ਹਸਪਤਾਲਾਂ ਨੂੰ ਪਲਾਜ਼ਮਾ ਵੇਚੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ 'ਚ ਅਜਿਹਾ ਕੁਝ ਨਹੀਂ ਹੋਣ ਜਾ ਰਿਹਾ। ਉਨ੍ਹਾਂ ਕਿਹਾ ਕਿ ਮਾਨ ਨੇ ਟੈਲੀਵਿਜ਼ਨ ਵਾਲਾ ਪਲਾਜ਼ਮਾਂ ਸਮਝ ਲਿਆ ਹੈ, ਜੋ ਬਜ਼ਾਰਾਂ 'ਚ ਵਿਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਨਾ ਤਾਂ ਕੋਈ ਅਜਿਹਾ ਪਲਾਜ਼ਮਾ ਜੋ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਵੇ, ਨਾ ਵਿਕਿਆ ਤੇ ਨਾ ਹੀ ਵਿਕੇਗਾ। ਇਸ ਦੇ ਨਾਲ ਹੀ ਵੇਰਕਾ ਨੇ ਨੂੰ ਮਾਨ ਨੂੰ ਸਲਾਹ ਦਿੱਤੀ ਕਿ ਭਗਵੰਤ ਮਾਨ ਜੀ ਸਵੇਰੇ ਗੱਲ ਕਰਿਆ ਕਰੋ ਰਾਤ ਨੂੰ ਕੋਈ ਬਿਆਨ ਜਾਰੀ ਨਾ ਕਰਿਆ ਕਰੋ ਕਿਉਂਕਿ ਖਾਧੀ-ਪੀਤੀ 'ਚ ਤੁਸੀਂ ਕੁਝ ਦਾ ਕੁਝ ਬੋਲ ਜਾਂਦੇ ਹੋ।
ਇਹ ਵੀ ਪੜ੍ਹੋਂ : ਖ਼ਾਲਿਸਤਾਨ ਪੱਖੀ ਗੁਰਪਤਵੰਤ ਪਨੂੰ ਦੀ ਭਾਰਤ ਸਰਕਾਰ ਨੂੰ ਨਵੀਂ ਚੁਣੌਤੀ, 15 ਅਗਸਤ ਨੂੰ ਕਰੇਗਾ ਇਹ ਕੰਮ
ਦੱਸ ਦੇਈਏ ਕਿ ਰਾਜਧਾਨੀ ਦਿੱਲੀ ਵਿਚ ਪਲਾਜ਼ਮਾ ਬੈਂਕ ਖੋਲ੍ਹਿਆ ਗਿਆ ਹੈ, ਜਿੱਥੇ ਮੁਫਤ ਪਲਾਜ਼ਮਾ ਦਿੱਤਾ ਜਾਵੇਗਾ। ਪੰਜਾਬ 'ਚ ਵੀ ਪਲਾਜ਼ਮਾ ਬੈਂਕ ਖੋਲ੍ਹਿਆ ਗਿਆ ਹੈ ਪਰ ਭਗਵੰਤ ਮਾਨ ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ਪੰਜਾਬ ਵਿਚ ਪਲਾਜ਼ਮਾ ਵੇਚਿਆ ਜਾਵੇਗਾ। ਉਨ੍ਹਾਂ ਆਰੋਪ ਲਗਾਇਆ ਕਿ ਪੰਜਾਬ ਸਰਕਾਰ ਖੂਨ ਪੀਣੀ ਸਰਕਾਰ ਹੈ। ਉਹ ਲੋਕਾਂ ਤੋਂ ਪਲਾਜ਼ਮਾ ਦਾਨ ਲੈ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੇਗੀ, ਜਿੱਥੋਂ ਉਨ੍ਹਾਂ ਨੂੰ ਮਹਿੰਗੇ ਮੁੱਲ 'ਤੇ ਪਲਾਜ਼ਮਾ ਮਿਲੇਗਾ।
ਇਹ ਵੀ ਪੜ੍ਹੋਂ : ਹਸਪਤਾਲ ਦੇ ਕਾਮੇ ਦਾ ਕਾਰਾ: ਸਸਤੇ ਇਲਾਜ਼ ਬਹਾਨੇ ਜਨਾਨੀ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਕੀਤਾ ਗ਼ਲਤ ਕੰਮ