ਬਲਜਿੰਦਰ ਕੌਰ ਨੂੰ ਭੁੱਲੇ ਸੁਖਪਾਲ ਖਹਿਰਾ

Thursday, Apr 25, 2019 - 03:29 PM (IST)

ਬਲਜਿੰਦਰ ਕੌਰ ਨੂੰ ਭੁੱਲੇ ਸੁਖਪਾਲ ਖਹਿਰਾ

ਅੰਮ੍ਰਿਤਸਰ (ਸੁਮਿਤ ਖੰਨਾ) :  ਖਹਿਰਾ ਅੰਮ੍ਰਿਤਸਰ 'ਚ ਪੀਡੀਏ ਉਮੀਦਵਾਰ ਦਸਵਿੰਦਰ ਕੌਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਹੋਏ ਸਨ। ਇਸ ਮੌਕੇ ਜਦੋਂ ਉਨ੍ਹਾਂ ਕੋਲੋਂ 'ਆਪ' ਦੀ ਬਠਿੰਡਾ ਤੋਂ ਉਮੀਦਵਾਰ ਬਲਜਿੰਦਰ ਕੌਰ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ 'ਹੂ ਇਜ਼ ਬਲਜਿੰਦਰ ਕੌਰ'। ਬਲਜਿੰਦਰ ਕੌਰ ਕਿਸੇ ਸਮੇਂ ਖਹਿਰਾ ਦੀ ਸਿਆਸੀ ਸਾਥੀ ਰਹੀ ਹੈ ਪਰ ਅੱਜ ਖਹਿਰਾ ਦੇ 'ਆਪ' ਨਾਲ ਟੁੱਟੇ ਰਿਸ਼ਤੇ ਤੋਂ ਬਾਅਦ ਹੁਣ ਖਹਿਰਾ ਲਈ ਬਲਜਿੰਦਰ ਕੌਰ ਕੌਣ ਹੋ ਗਈ। 

ਇਸਦੇ ਨਾਲ ਹੀ ਖਹਿਰਾ ਨੇ ਆਪਣੇ ਅਸਤੀਫਾ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਵਿਰੋਧੀਆਂ ਨੂੰ ਜਵਾਬ ਦੇ ਦਿੱਤਾ ਹੈ। ਅਕਾਲੀ ਦਲ ਵਲੋਂ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੂੰ 
ਉਮੀਦਵਾਰ ਬਣਾਏ ਜਾਣ 'ਤੇ ਖਹਿਰਾ ਨੇ ਕਿਹਾ ਕਿ ਬੁਰੇ ਦੌਰ 'ਚੋਂ ਲੰਘ ਰਹੇ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲ ਰਹੇ, ਤਾਹੀਓਂ ਕਿਤੇ ਇਕੋ ਘਰ 'ਚ ਦੋ-ਦੋ ਟਿਕਟਾਂ ਦੇ ਰਹੇ ਹਨ ਤੇ ਕਿਤੇ ਘਰਾਂ 'ਚ ਪੁਆੜਾ ਪਾ ਕੇ ਜ਼ਬਰਦਸਤੀ ਟਿਕਟ ਦੇ ਰਹੇ ਹਨ।


author

Baljeet Kaur

Content Editor

Related News