ਅਨੋਖਾ ਉਪਰਾਲਾ : ਹਾਦਸਿਆਂ ਤੋਂ ਬਚਾਅ ਲਈ ਜਾਨਵਰਾਂ ''ਤੇ ਲਗਾਏ ਰਿਫਲੈਕਟਰ
Monday, Feb 11, 2019 - 12:02 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਸੜਕਾਂ 'ਤੇ ਘੁੰਮਦੇ ਜਾਨਵਰ ਅਕਸਰ ਹਾਦਸਿਆਂ ਦਾ ਕਾਰਨ ਬਣਦੇ ਹਨ, ਜਿਸ ਕਾਰਨ ਕਈ ਜ਼ਿੰਦਗੀਆਂ ਮੌਤ ਦੇ ਮੂੰਹ 'ਚ ਚਲੀਆਂ ਜਾਂਦੀਆਂ ਹਨ। ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਅੰਮ੍ਰਿਤਸਰ ਦੀ ਐਂਟੀ ਕ੍ਰਾਈਮ ਐਂਡ ਐਨੀਮਲਸ ਪ੍ਰੋਟੈਕਸ਼ਨ ਐਸੋਸੀਏਸ਼ਨ ਵਲੋਂ ਇਨ੍ਹਾਂ ਨੂੰ ਹਾਦਸਿਆਂ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਚੱਲਦਿਆਂ ਜਾਨਵਰਾਂ ਦੇ ਸਿੰਗਾਂ ਤੇ ਉਨ੍ਹਾਂ ਦੇ ਸਰੀਰ 'ਤੇ ਰਿਫਲੈਕਟਰ ਲਗਾਏ ਗਏ। ਇਸ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਲੋਹਗੜ੍ਹ ਦੇ ਗਾਊਸ਼ਾਲਾ ਤੋਂ ਕੀਤੀ ਗਈ ਹੈ, ਜਿਸ 'ਚ 100 ਗਾਂਵਾਂ ਦੇ ਰਿਫਲੈਕਟਰ ਲਗਾਏ ਗਏ ਤਾਂ ਜੋ ਇਹ ਰਾਤ ਦੇ ਸਮੇਂ ਚਮਕਦੇ ਹੋਏ ਨਜ਼ਰ ਆਉਣ ਤਾਂ ਜੋ ਲੋਕ ਇਨ੍ਹਾਂ ਤੋਂ ਬਚ ਸਕਣ।