ਅਕਾਲੀ ਦਲ ਦੇ ਇਸ਼ਾਰੇ ''ਤੇ ਹੀ ਚੱਲਦੀ ਰਹੀ ਐੱਸ.ਜੀ.ਪੀ.ਸੀ. ਦੀ ਨਬਜ਼

11/12/2018 3:03:55 PM

ਅੰਮ੍ਰਿਤਸਰ - ਐੱਸ.ਜੀ.ਪੀ.ਸੀ. ਦਾ ਜਨਰਲ ਇਜਲਾਸ 13 ਨਵੰਬਰ ਨੂੰ ਹੋਣ ਜਾ ਰਿਹਾ ਹੈ। ਇਸ ਦਿਨ ਨਵੇਂ ਪ੍ਰਧਾਨ ਦੀ ਘੋਸ਼ਣਾ ਹੋ ਸਕਦੀ ਹੈ। ਇਤਿਹਾਸ ਗਵਾਹ ਹੈ ਕਿ ਅਕਾਲੀ ਦਲ ਦੇ ਜਿਸ ਪ੍ਰਧਾਨ ਦਾ ਐੱਸ.ਜੀ.ਪੀ.ਸੀ. 'ਤੇ ਕੰਟਰੋਲ ਨਹੀਂ ਰਿਹਾ ਉਸ ਨੂੰ ਦੁਬਾਰਾ ਪ੍ਰਧਾਨ ਬਣਨ ਦਾ ਮੌਕਾ ਨਹੀਂ ਮਿਲਿਆ। 30 ਸਾਲ ਪ੍ਰਧਾਨ ਰਹੇ ਮਾਸਟਰ ਤਾਰਾ ਸਿੰਘ ਜਦੋਂ ਪ੍ਰਧਾਨਗੀ ਤੋਂ ਹਟੇ ਤਾਂ ਫਿਰ ਅਹੁਦੇ ਨੂੰ ਹਾਸਲ ਨਹੀਂ ਕਰ ਸਕੇ। 10 ਸਾਲ ਪ੍ਰਧਾਨ ਰਹੇ ਸੰਤ ਫਤਹਿ ਸਿੰਘ ਨੂੰ ਜਦੋਂ ਹਟਾਇਆ ਗਿਆ ਤਾਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ। 

ਇਸ ਉਪਰੰਤ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਪ੍ਰਧਾਨ ਰਹਿੰਦੇ ਹੀ ਹੱਤਿਆ ਹੋ ਗਈ। ਉਸ ਤੋਂ ਬਾਅਦ ਅਕਾਲੀ ਦਲ ਦੀ ਕਮਾਂਡ ਸੁਰਜੀਤ ਸਿੰਘ ਬਰਨਾਲਾ ਦੇ ਹੱਥ ਆਈ। ਨਵੰਬਰ 1986 'ਚ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਬਰਨਾਲਾ ਸਰਕਾਰ ਦੇ ਦੋ ਮੰਤਰੀਆਂ ਬਸੰਤ ਸਿੰਘ ਖਾਲਸਾ ਤੇ ਮੇਜਰ ਸਿੰਘ ਨੇ ਅਸਤੀਫਾ ਦੇ ਕੇ ਬਾਦਲ ਦਲ ਦੇ ਉਮੀਦਵਾਰ ਜਥੇਦਾਰ ਗੁਰਚਰਨ ਸਿੰਘ ਟੋਹਰਾ ਨੂੰ ਵੋਟ ਪਾਈ। ਇਸ ਤੋਂ ਬਾਅਦ ਐੱਸ.ਜੀ.ਪੀ.ਸੀ. ਤੇ ਅਕਾਲੀ ਦਲ 'ਤੇ ਬਾਦਲ-ਟੌਹੜਾ ਜੋੜੀ ਦਾ ਕਬਜ਼ਾ ਰਿਹਾ। 

ਪ੍ਰਕਾਸ਼ ਸਿੰਘ ਬਾਦਲ ਲੰਬਾ ਸਮਾਂ ਅਕਾਲੀ ਦਲ ਦੇ ਮਜ਼ਬੂਤ ਪ੍ਰਧਾਨ ਇਸੇ ਕਾਰਨ ਹੀ ਰਹੇ ਕਿਉਂਕਿ ਉਸ ਦੇ ਕੋਲ ਐੱਸ.ਜੀ.ਪੀ.ਸੀ. ਦਾ ਕੰਟਰੋਲ ਸੀ। ਹੁਣ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵੀ ਇਸੇ ਕਾਰਨ ਹੀ ਚੱਲ ਰਹੀ ਹੈ ਕਿ ਉਸ ਦੇ ਕੋਲ ਐੱਸ.ਜੀ.ਪੀ.ਸੀ. ਦਾ ਕੰਟਰੋਲ ਹੈ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਇਤਿਹਾਸ ਨੂੰ ਦੇਖੀਏ ਤਾਂ ਇਸ ਦੀ ਨਬਜ਼ ਅਕਾਲੀ ਦਲ ਦੇ ਹੱਥਾਂ 'ਚ ਹੀ ਰਹੀ।


Baljeet Kaur

Content Editor

Related News