ਅੰਮ੍ਰਿਤਸਰ ''ਚ ਵਾਪਰਿਆ ਭਿਆਨਕ ਹਾਦਸਾ, 1 ਦੀ ਮੌਤ

Sunday, Jan 06, 2019 - 01:31 PM (IST)

ਅੰਮ੍ਰਿਤਸਰ ''ਚ ਵਾਪਰਿਆ ਭਿਆਨਕ ਹਾਦਸਾ, 1 ਦੀ ਮੌਤ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਭੰਡਰੀ ਪੁਲ 'ਤੇ ਇਕ ਤੇਜ਼ ਰਫਤਾਰ ਕਾਰ ਤੇ ਆਟੋ ਰਿਸ਼ਕਾ 'ਚ ਭਿਆਨਕ ਟੱਕਰ 'ਚ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਜਾਨਵੀ (28) ਵਜੋਂ ਹੋਈ ਹੈ, ਜੋ ਮੁੰਬਈ ਦੀ ਰਹਿਣ ਵਾਲੀ ਸੀ।

PunjabKesariਉਹ ਆਪਣੀ ਮਾਂ ਨਾਲ ਅੰਮ੍ਰਿਤਸਰ ਧਾਰਮਿਕ ਸਥਲ ਦੇ ਦਰਸ਼ਨ ਕਰਨ ਆਈ ਸੀ, ਜਦੋਂ ਆਟੋ ਰਿਸ਼ਕਾ 'ਚ ਬੈਠ ਮਾਂ-ਧੀ ਭੰਡਾਰੀ ਪੁਲ ਤੋਂ ਗੁਜ਼ਰ ਰਹੀਆਂ ਸਨ ਤਾਂ ਤੇਜ਼ ਰਫਤਾਰ ਕਾਰ ਤੇ ਆਟੋ ਰਿਸ਼ਕਾ 'ਚ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਜਾਨਵੀ ਦੀ ਮੌਤ ਹੋ ਗਈ ਤੇ ਉਸ ਦੀ ਮਾਂ ਗੰਭੀਰ ਜ਼ਖਮੀ ਹੋ ਗਈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਕਾਰ ਨੂੰ ਕਬਜ਼ੇ 'ਚ ਲੈ ਕੇ ਚਾਲਕ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News