551 ਲੋਕਾਂ ਨੇ ਹਵਨਾਂ ''ਚ 108 ਹਵਨਾਂ ਆਹੂਤੀ ਪਾ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Sunday, Feb 24, 2019 - 02:34 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਨਗਰੀ 'ਚ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਦਿੱਤੀ ਗਈ। 551 ਲੋਕਾਂ ਨੇ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਕਰਵਾਏ ਗਏ 108 ਹਵਨਾਂ 'ਚ ਆਹੂਤੀ ਪਾਈ। ਇਹ ਉਪਰਾਲਾ ਧਾਰਮਿਕ ਸੰਸਥਾ ਹਨੁਮਾਨ ਸੇਵਾ ਪਰਿਵਾਰ ਵਲੋਂ ਸਥਾਪਨਾ ਦਿਵਸ ਮੌਕੇ ਕੀਤਾ ਗਿਆ। ਇਸ ਸਮਾਗ 'ਚ ਸਾਂਸਦ ਗੁਰਜੀਤ ਸਿੰਘ ਔਜਲਾ ਤੇ ਵਿਧਾਇਕ ਸੁਨੀਲ ਦੱਤੀ ਨੇ ਵੀ ਹਿੱਸਾ ਲਿਆ। ਸੰਸਥਾ ਵਲੋਂ ਸਰਹੱਦਾਂ 'ਤੇ ਤਾਇਨਾਤ ਫੌਜੀ ਜਵਾਨਾਂ ਦੀ ਲੰਮੀ ਉਮਰ ਤੇ ਉਨ੍ਹਾਂ ਨੂੰ ਸਰੀਰਕ ਤੇ ਆਤਮਿਕ ਬਲ ਦੀ ਕਾਮਨਾ ਕੀਤੀ ਗਈ।
ਇਸ ਸੰਸਥਾ ਵਲੋਂ ਅਕਸਰ ਸ਼ਹਿਰ ਤੇ ਦੇਸ਼ ਦੀ ਸੁੱਖ-ਸ਼ਾਂਤੀ ਲਈ ਅਜਿਹੇ ਸਮੂਹਿਕ ਹਵਨ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਰਹਿੰਦਾ ਹੈ।