ਸਕੂਲ ਦੇ ਬਾਹਰ ਖੜ੍ਹੇ ਹੋਣ ਵਾਲੇ ਭੂੰਡ ਆਸ਼ਕਾਂ ਦੀ ਹੋਈ ਛਿੱਤਰ ਪਰੇਡ

Monday, Feb 04, 2019 - 03:01 PM (IST)

ਸਕੂਲ ਦੇ ਬਾਹਰ ਖੜ੍ਹੇ ਹੋਣ ਵਾਲੇ ਭੂੰਡ ਆਸ਼ਕਾਂ ਦੀ ਹੋਈ ਛਿੱਤਰ ਪਰੇਡ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਮਾਹਲ ਪਿੰਡ ਤੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਪਿਛਲੇ ਕਾਫੀ ਸਮੇਂ ਤੋਂ ਭੂੰਡ ਆਸ਼ਕਾਂ ਤੋਂ ਕਾਫੀ ਪਰੇਸ਼ਾਨ ਸਨ। ਇਸ ਦੀ ਖਬਰ 'ਜਗ ਬਾਣੀ' ਵਲੋਂ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਸਿਰਲੱਥ ਸੰਸਥਾ ਵਲੋਂ ਧੀਆਂ ਦੀ ਮਦਦ ਲਈ ਪਹਿਲ ਕੀਤੀ ਗਈ। ਸੰਸਥਾ ਨੇ ਸਕੂਲ ਦੇ ਬਾਹਰ ਖੜ੍ਹੇੇ ਭੂੰਡ ਆਸ਼ਕਾਂ ਦੀ ਛਿੱਤਰ ਪਰੇਡ ਕੀਤੀ ਤੇ ਉਨ੍ਹਾਂ ਦਾ ਆਸ਼ਕੀ ਦਾ ਭੂਤ ਉਤਾਰ ਕੇ ਸਬਕ ਸਿਖਾਇਆ ਹੈ। 

ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਪੁਲਸ ਪ੍ਰਸ਼ਾਸਨ ਨੂੰ ਲੜਕੀਆਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਲਈ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿਰਲੱਥ ਸੰਸਥਾ ਦੇ ਇਸ ਉਪਰਾਲੇ ਦਾ ਵੀ ਧੰਨਵਾਦ ਕੀਤਾ ਹੈ।  

ਸਿਰਲੱਥ ਖਾਲਸਾ ਸੰਸਥਾ ਵਲੋਂ ਲੜਕੀਆਂ ਦੀ ਸੁਰੱਖਿਆ ਲਈ ਅੱਗੇ ਆਉਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਵੀ ਹਰਕਤ 'ਚ ਆ ਗਿਆ ਹੈ। ਪੁਲਸ ਨੇ ਕਾਨੂੰਨ ਦੀ ਉਲੰਘਣਾ ਕਰ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਹੈ। 
 


author

Baljeet Kaur

Content Editor

Related News