ਖਰੜ ਪੁੱਜੇ ਅੰਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਕੀਤੀ ਅਪੀਲ, ਆਖੀਆਂ ਇਹ ਗੱਲਾਂ

Thursday, Nov 03, 2022 - 02:23 PM (IST)

ਖਰੜ ਪੁੱਜੇ ਅੰਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਕੀਤੀ ਅਪੀਲ, ਆਖੀਆਂ ਇਹ ਗੱਲਾਂ

ਖਰੜ : 'ਵਾਰਿਸ ਪੰਜਾਬ ਦੇ' ਜੱਥੇਬੰਦੀ ਦੇ ਜੱਥੇਦਾਰ ਅੰਮ੍ਰਿਤਪਾਲ ਸਿੰਘ ਵੀਰਵਾਰ ਨੂੰ ਖਰੜ ਪੁੱਜੇ। ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਦੇ ਕੋਹੜ ਤੋਂ ਬਚਣ ਲਈ ਕਿਹਾ। ਉਨ੍ਹਾਂ ਪੰਜਾਬ ਦੀਆਂ ਸਰਕਾਰਾਂ 'ਤੇ ਵਰ੍ਹਦਿਆਂ ਕਿਹਾ ਕਿ ਪਿਛਲੀਆਂ ਸਾਰੀਆਂ ਸਰਕਾਰਾਂ ਇਸ ਗੱਲ 'ਤੇ ਵੋਟਾਂ ਲੈ ਕੇ ਬਣੀਆਂ ਹਨ ਕਿ ਨਸ਼ਾ ਬੰਦ ਦਿੱਤਾ ਜਾਵੇਗਾ ਪਰ ਅੱਜ ਤੱਕ ਅਜਿਹਾ ਨਹੀਂ ਹੋਇਆ।

ਇਹ ਵੀ ਪੜ੍ਹੋ : ਪੰਜਾਬ ਦੀ ਇਸ ਜੇਲ੍ਹ ਦੇ ਕੈਦੀ 'ਕਾਲੇ ਪੀਲੀਏ' ਦੇ ਕਲਾਵੇ 'ਚ ਆਏ, ਸਾਹਮਣੇ ਆਏ ਅਸਲ ਅੰਕੜੇ

ਅੰਮ੍ਰਿਤਪਾਲ ਸਿੰਘ ਨੇ ਕਿਹਾ ਨੌਜਵਾਨ ਨਸ਼ਾ ਕਰਨ ਦੀ ਬਜਾਏ ਆਪਣੀ ਕੌਮ ਲਈ ਜਜ਼ਬਾ ਰੱਖਣ ਅਤੇ ਕੌਮ ਲਈ ਸੰਘਰਸ਼ ਕਰਨ। ਇਸ ਮੌਕੇ ਅੰਮ੍ਰਿਤਪਾਲ ਸਿੰਘ ਨੇ ਵਿਰੋਧੀਆਂ 'ਤੇ ਵੀ ਭੜਾਸ ਕੱਢੀ।

ਇਹ ਵੀ ਪੜ੍ਹੋ : ਪੰਜਾਬ 'ਚ ਟੁੱਟੇ ਪਰਾਲੀ ਸਾੜਨ ਦੇ ਸਾਰੇ ਰਿਕਾਰਡ, ਸੰਗਰੂਰ 'ਚ ਸਾਹਮਣੇ ਆਏ ਸਭ ਤੋਂ ਜ਼ਿਆਦਾ ਮਾਮਲੇ

ਉਨ੍ਹਾਂ ਕਿਹਾ ਕਿ ਜਿਹੜੀ ਹਕੂਮਤ ਸਾਨੂੰ ਸਾਡੀ ਕੌਮ ਤੋਂ ਦੂਰ ਕਰਦੀ ਹੈ, ਇਸ ਉਸ ਦੇ ਪਿੱਛੇ ਕਿਉਂ ਲੱਗੀਏ। ਉਨ੍ਹਾਂ ਕਿਹਾ ਕਿ ਅਸੀਂ ਸ਼ਸਤਰਧਾਰੀ ਹੋ ਕੇ ਕੌਮ ਲਈ ਜੰਗ ਲੜਨੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸਾਦਗੀ ਭਰਿਆ ਜੀਵਨ ਬਤੀਤ ਕਰਨ ਅਤੇ ਦਿਖਾਵਾ ਨਾ ਕਰਨ ਦੀ ਅਪੀਲ ਕੀਤੀ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News