ਅੰਮ੍ਰਿਤਧਾਰੀ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਕਰ ਉਤਾਰੀ ਦਸਤਾਰ, ਜਾਨੋਂ-ਮਾਰਨ ਦੀਆਂ ਦਿੱਤੀਆਂ ਧਮਕੀਆਂ

03/06/2021 9:53:40 AM

ਲ਼ੋਪੋਕੇ (ਸਤਨਾਮ) - ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਮਿਆਦੀ ਕਲਾਂ ਦੇ ਸਿਕੰਦਰ ਸਿੰਘ ਨੇ ਕੁਝ ਲੋਕਾਂ ’ਤੇ ਉਸ ਦੇ ਕੇਸਾਂ ਦੀ ਬੇਅਦਬੀ ਕਰਨ ਅਤੇ ਉਸ ਦੀ ਦਸਤਾਰ ਉਤਾਰਨ ਦੇ ਦੋਸ਼ ਲਾਏ ਹਨ। ਸਿਕੰਦਰ ਸਿੰਘ ਨੇ ਦੋਸ਼ ਲਗਾਉਂਦਿਆਂ ਕਿਹਾ ਕਿ 2014 ’ਚ ਪਿੰਡ ਪੰਚਾਇਤ ਨੇ ਮਤਾ ਪਾ ਕੇ ਮੈਨੂੰ ਪਾਣੀ ਵਾਲੀ ਟੈਂਕੀ ’ਤੇ ਪੰਪ ਅਪਰੇਟਰ ਵਜੋਂ ਰੱਖਿਆ ਸੀ। ਸਿਆਸੀ ਰੰਜਿਸ਼ ਦੇ ਤਹਿਤ ਮੈਨੂੰ ਟੈਂਕੀ ਤੋਂ ਕੱਢਣ ਲਈ 4 ਮਾਰਚ ਨੂੰ ਪਿੰਡ ਦੇ ਮੌਜੂਦਾ ਸਰਪੰਚ ਦਿਲਬਾਗ ਸਿੰਘ ਨੇ ਆਪਣੇ ਘਰ ਬੁਲਾਇਆ। 

ਪੜ੍ਹੋ ਇਹ ਵੀ ਖ਼ਬਰ ਰਈਆ ’ਚ ਖ਼ੌਫ਼ਨਾਕ ਵਾਰਦਾਤ : ਗੋਦ ਲਏ ਕਲਯੁੱਗੀ ਪੁੱਤ ਨੇ ਘੋਟਣਾ ਮਾਰ ਮਾਂ ਨੂੰ ਦਿੱਤੀ ਦਰਦਨਾਕ ਮੌਤ

ਉਸ ਨੇ ਦੱਸਿਆ ਕਿ ਜਦੋਂ ਮੈਂ ਸਰਪੰਚ ਦੇ ਘਰ ਗਿਆ, ਉਸ ਵੇਲੇ ਸਰਪੰਚ ਘਰ ’ਚ ਮੌਜੂਦ ਨਹੀਂ ਸੀ। ਉੱਥੇ ਮੌਜੂਦ ਸਰਪੰਚ ਦਾ ਭਰਾ ਜਸਬੀਰ ਸਿੰਘ ਪੁੱਤਰ ਸੁਰਜਨ ਸਿੰਘ ਤੇ ਸਿਮਰਤ ਸਿੰਘ ਪੁੱਤਰ ਜਸਬੀਰ ਸਿੰਘ ਨੇ ਉਸ ਤੋਂ ਪਾਣੀ ਵਾਲੀ ਟੈਂਕੀ ਦੇ ਕਮਰੇ ਦੀਆਂ ਚਾਬੀਆਂ ਮੰਗੀਆਂ। ਮੇਰੇ ਮਨ੍ਹਾ ਕਰਨ ’ਤੇ ਉਨ੍ਹਾਂ ਨੇ ਮੇਰੇ ਨਾਲ ਕੁੱਟਮਾਰ ਕਰਦਿਆਂ ਮੇਰੇ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਮੇਰੀ ਦਸਤਾਰ ਉਤਾਰ ਕੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਤੇ ਮੈਨੂੰ ਜਾਨੋਂ-ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਸਬੰਧੀ ਥਾਣਾ ਭਿੰਡੀ ਸੈਦਾਂ ਵਿਖੇ ਦਰਖ਼ਾਸਤ ਦਿੰਦਿਆਂ ਉਸ ਨੇ ਇਨਸਾਫ ਦੀ ਮੰਗ ਕੀਤੀ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਚਰਚਾ ਦਾ ਵਿਸ਼ਾ ਬਣੀ ਕੌਮੀ ਪਾਰਟੀ ਦੇ ਆਗੂ ਦੀ ਅਸ਼ਲੀਲ ਆਡੀਓ, ਸੋਸ਼ਲ ਮੀਡੀਆ ’ਤੇ ਹੋਈ ਵਾਇਰਲ

ਪੜ੍ਹੋ ਇਹ ਵੀ ਖ਼ਬਰ - ਗਮ ’ਚ ਬਦਲੀਆਂ ਖੁਸ਼ੀਆਂ : ਭੈਣ ਦਾ ਸੀ ਅੱਜ ਵਿਆਹ, ਭਰਾ ਦੀ ਸੜਕ ਹਾਦਸੇ ’ਚ ਹੋਈ ਦਰਦਨਾਕ ਮੌਤ

ਇਸ ਸਬੰਧੀ ਦੂਜੀ ਧਿਰ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਾਕਾਰਿਆ ਤੇ ਕਿਹਾ ਸਿੰਕਦਰ ਸਿੰਘ ਵੱਲੋਂ ਟੈਂਕੀ ਦੀ ਜਗ੍ਹਾ ’ਤੇ ਨਾਜਾਇਜ਼ ਕਬਜ਼ੇ ਕਰਵਾਏ ਹੋਏ ਸਨ। ਪੰਚਾਇਤ ਵੱਲੋਂ ਇਸ ਨੂੰ ਨੋਟਿਸ ਵੀ ਜਾਰੀ ਕੀਤੇ ਪਰ ਇਸ ਵੱਲੋਂ ਨੋਟਿਸ ਨਹੀਂ ਲਏ ਜਾ ਰਹੇ ਹਨ। ਉਸ ਨਾਲ ਨਾ ਕਿਸੇ ਨੇ ਕੁੱਟਮਾਰ ਕੀਤੀ ਨਾ ਹੀ ਇਸ ਦੀ ਕੋਈ ਬੇਅਦਬੀ ਕੀਤੀ ਗਈ। ਇਸ ਸਬੰਧੀ ਥਾਣਾ ਬਿੰਡੀ ਸ਼ੈਦਾਂ ਦੀ ਪੁਲਸ ਨਾਲ ਸੰਪਰਕ ਕਰਨ ਤੇ ਉਨ੍ਹਾ ਕਿਹਾ ਕਿ ਸਿਕੰਦਰ ਸਿੰਘ ਦੀ ਦਰਖ਼ਾਸਤ ਆਈ ਹੈ, ਜਿਸ ਦੀ ਜਾਂਚ ਜਾਰੀ ਹੈ।

ਪੜ੍ਹੋ ਇਹ ਵੀ ਖ਼ਬਰ - ਨਵ ਵਿਆਹੇ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ: ਪਤਨੀ ਦੇ ਹੀ ਆਸ਼ਕ ਨੇ ਦੋਸਤਾਂ ਨਾਲ ਮਿਲ ਦਿੱਤੀ ਸੀ ਖ਼ੌਫਨਾਕ ਮੌਤ


rajwinder kaur

Content Editor

Related News