ਗੈਸਟ ਹਾਊਸ 'ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਤ 'ਚ ਲੜਕਾ-ਲੜਕੀ ਕਾਬੂ (ਵੀਡੀਓ)
Tuesday, Oct 01, 2019 - 05:58 PM (IST)
ਜਲੰਧਰ (ਸੁਧੀਰ, ਸੋਨੂੰ)— ਇਥੋਂ ਦੇ ਫਗਵਾੜਾ ਗੇਟ ਸਥਿਤ ਅੰਮ੍ਰਿਤ ਗੈਸਟ ਹਾਊਸ 'ਚ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਸ ਨੇ ਛਾਪੇਮਾਰੀ ਕਰਕੇ ਇਕ ਲੜਕਾ ਅਤੇ ਲੜਕੀ ਨੂੰ ਇਤਰਾਜ਼ਯੋਗ ਹਾਲਤ 'ਚ ਕਾਬੂ ਕੀਤਾ ਹੈ। ਥਾਣਾ ਤਿੰਨ ਦੇ ਇੰਚਾਰਜ ਇਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਲੜਕਾ ਅਤੇ ਲੜਕੀ ਨੂੰ ਇਤਰਾਜ਼ਯੋਗ ਹਾਲਤ 'ਚ ਕਾਬੂ ਕੀਤਾ ਗਿਆ ਹੈ ਅਤੇ ਪੁਲਸ ਨੇ ਗੈਸਟ ਹਾਊਸ ਦੇ ਰਜਿਸਟਰ ਨੂੰ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇਲਾਕਾ ਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਫਗਵਾੜਾ ਗੇਟ 'ਚ ਸਥਿਤ ਅੰਮ੍ਰਿਤ ਗੈਸਟ 'ਚ ਨੌਜਵਾਨ ਲੜਕੇ-ਲੜਕੀਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ, ਜਿਸ ਕਰਕੇ ਇਲਾਕੇ ਦਾ ਮਾਹੌਲ ਖਰਾਬ ਹੁੰਦਾ ਹੈ।
ਇਸੇ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਛਾਪੇਮਾਰੀ ਕਰਕੇ ਉਥੋਂ ਇਤਰਾਜ਼ਯੋਗ ਹਾਲਤ 'ਚ ਇਕ ਲੜਕੇ ਅਤੇ ਲੜਕੀ ਨੂੰ ਕਾਬੂ ਕੀਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੈਸਟ ਹਾਊਸ ਦੇ ਮਾਲਕ ਨੂੰ ਛਾਪੇਮਾਰੀ ਦੀ ਸੂਚਨਾ ਮਿਲਦੇ ਹੀ ਪਿਛਲੇ ਦਰਵਾਜੇ ਤੋਂ ਕੁਝ ਲੜਕੇ-ਲੜਕੀਆਂ ਨੂੰ ਭਜਾ ਦਿੱਤਾ ਸੀ।