ਕੈਪਟਨ ਅਮਰਿੰਦਰ ਸਿੰਘ ਨੇ ਮਾਨਸਾ ਦੇ ਹਾਲਾਤਾਂ ਦਾ ਲਿਆ ਜਾਇਜ਼ਾ, ਪੰਜਾਬ ਪੁਲਸ ਦੇ ਕੰਮ ਦੀ ਕੀਤੀ ਸ਼ਲਾਂਘਾ

Sunday, Aug 27, 2017 - 07:02 PM (IST)

ਮਾਨਸਾ(ਅਮਰਜੀਤ ਬਿੱਟੂ)— ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਯੌਣ ਸ਼ੋਸ਼ਣ ਦੇ ਮਾਮਲੇ 'ਚ ਪੰਚਕੂਲਾ ਦੀ ਸੀ. ਬੀ. ਆਈ. ਕੋਰਟ ਵੱਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਡੇਰਾ ਪ੍ਰੇਮੀਆਂ ਨੇ ਭੰਨਤੋੜ ਕਰਕੇ ਅਗਜਨੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਭੜਕੀ ਹਿੰਸਾ ਕਰਕੇ ਪੰਚਕੂਲਾ ਸਮੇਤ ਪੰਜਾਬ ਦੇ ਕਈ ਸ਼ਹਿਰਾਂ 'ਚ ਕਰਫਿਊ ਲਗਾ ਦਿੱਤਾ ਗਿਆ। ਇਸ ਦੌਰਾਨ ਮਾਨਸਾ 'ਚ ਵੀ ਅਗਜਨੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ, ਜਿਸ ਦੇ ਚਲਦਿਆਂ ਇਥੇ ਕਰਫਿਊ ਲਗਾ ਦਿੱਤਾ ਸੀ। ਮਾਨਸਾ 'ਚ ਬਣੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਆਪਣੇ ਅਧਿਕਾਰੀਆਂ ਨੇ ਨਾਲ ਮਾਨਸਾ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਇਸ ਮੌਕੇ ਉਨ੍ਹਾਂ ਨੇ ਪੰਜਾਬ ਪੁਲਸ ਦੇ ਜਵਾਨਾਂ ਦੇ ਕੰਮ ਦੀ ਸ਼ਲਾਂਘਾ ਕਰਦੇ ਹੋਏ ਉਨ੍ਹਾਂ ਦਾ ਹੌਂਸਲਾ ਵਧਾਇਆ ਅਤੇ ਪੰਜਾਬ ਪੁਲਸ ਸਮੇਤ ਲੋਕਾਂ ਦਾ ਧੰਨਵਾਦ ਵੀ ਕੀਤਾ। ਪੰਜਾਬ ਪੁਲਸ ਦਾ ਹੌਂਸਲਾ ਵਧਾਉਂਦੇ ਹੋਏ ਕੈਪਟਨ ਅਮਰਿੰਦ ਸਿੰਘ ਨੇ ਪੰਜਾਬ ਪੁਲਸ ਨੂੰ ਫੱਲ ਵੀ ਵੰਡੇ। ਇਸ ਦੌਰਾਨ ਉਨ੍ਹਾਂ ਨੇ ਸਾਰੇ ਜਵਾਨਾਂ ਨੂੰ ਕਿਹਾ ਕਿ ਹਾਲਾਤਾਂ 'ਤੇ ਨਜ਼ਰ ਰੱਖੀ ਜਾਵੇ। ਉਨ੍ਹਾਂ ਨੇ ਕਿਹਾ ਕਿ ਹਾਈਕੋਰਟ ਦੇ ਆਦੇਸ਼ ਦੇ ਚਲਦਿਆਂ ਡੇਰਾ ਦੀ ਪ੍ਰਾਪਰਟੀ ਦੇ ਬਾਰੇ ਫੈਸਲਾ ਲਿਆ ਜਾਵੇਗਾ। ਮਾਨਸਾ ਦੇ ਡੀ. ਐੱਸ. ਪੀ. ਡੀ. ਗੁਲਸ਼ਨ ਸਿੰਘ ਨੇ ਦੱਸਿਆ ਕਿ ਕੈਪਟਨ ਅਮਰਿੰਦ ਸਿੰਘ ਨੇ ਜਵਾਨਾਂ ਦੇ ਹੌਂਸਲੇ ਨੂੰ ਵਧਾਉਂਦੇ ਹੋਏ ਉਨ੍ਹਾਂ ਨੂੰ ਫੱਲ ਵੀ ਭੇਂਟ ਕੀਤੇ ਅਤੇ ਲੋਕਾਂ ਵੱਲੋਂ ਸ਼ਾਂਤੀ ਬਣਾਏ ਰੱਖਣ ਦਾ ਧੰਨਵਾਦ ਕੀਤਾ।  


Related News