ਸ਼ੁੱਕਰ ਨੇ ਦਿਵਾਇਆ ਮਹਾਨਾਇਕ ਅਮਿਤਾਭ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ
Wednesday, Oct 02, 2019 - 10:14 AM (IST)
ਜਲੰਧਰ/ਲੁਧਿਆਣਾ (ਧਵਨ): ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਇਸ ਵਾਰ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਲੁਧਿਆਣਾ ਲਾਲ ਕਿਤਾਬ ਤੇ ਵੈਦਿਕ ਜੋਤਿਸ਼ੀ ਡਾ. ਪਰਵੇਸ਼ (ਮੋਚਪੁਰਾ) ਨੇ ਕਿਹਾ ਕਿ ਅਮਿਤਾਭ ਬੱਚਨ ਦਾ ਜਨਮ ਕੁੰਭ ਲਗਨ ਤੇ ਤੁਲਾ ਨਵਾਂਸ਼ ਦੀ ਕੁੰਡਲੀ ਵਿਚ ਹੋਇਆ, ਜਿਸ ਵਿਚ ਲਗਨ ਕੁੰਡਲੀ ਵਿਚ ਅਸ਼ਟਮ ਭਾਵ ਵਿਚ ਚਾਰ ਗ੍ਰਹਿ ਬੈਠੇ ਹਨ। ਲਗਨੇਸ਼ ਸ਼ਨੀ ਵਕਰੀ ਹੋ ਕੇ ਚੌਥੇ ਭਾਵ ਵਿਚ ਬੈਠਾ ਹੈ। ਲਗਨ ਵਿਚ ਕੇਤੂ, ਸਪਤਮ ਭਾਵ ਵਿਚ ਰਾਹੂ ਤੇ ਤੁਲਾ ਰਾਸ਼ੀ ਵਿਚ ਨੌਵੇਂ ਸਥਾਨ ਵਿਚ ਚੰਦਰਮਾ ਬੈਠਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਅਮਿਤਾਭ ਬੱਚਨ ਦੀ ਕੁੰਡਲੀ ਵਿਚ ਸ਼ੁੱਕਰ ਦੀ ਮਹਾਦਸ਼ਾ 18 ਅਕਤੂਬਰ 2014 ਤੋਂ ਚੱਲ ਰਹੀ ਹੈ। ਸ਼ੁੱਕਰ ਇਨ੍ਹਾਂ ਦਾ ਅਸ਼ਟਮ ਭਾਵ ਵਿਚ ਨੀਚ ਭੰਗ ਰਾਜਯੋਗ ਬਣਾ ਕੇ ਬੈਠਾ ਹੈ। ਇਨ੍ਹਾਂ ਦੀ ਕੁੰਡਲੀ ਵਿਚ ਗਜ ਕੇਸਰੀ ਯੋਗ ਵੀ ਮੌਜੂਦ ਹੈ। ਡਾ. ਪਰਵੇਸ਼ ਜਿਨ੍ਹਾਂ ਦਾ ਮੋਬਾਇਲ ਨੰਬਰ 98884-23226 ਹੈ, ਨੇ ਕਿਹਾ ਕਿ ਜਦੋਂ ਤੋਂ ਸ਼ੁੱਕਰ ਦੀ ਮਹਾਦਸ਼ਾ ਅਮਿਤਾਭ ਬੱਚਨ ਲਈ ਸ਼ੁਰੂ ਹੋਈ ਹੈ, ਉਹ ਹਰ ਤੀਜੀ ਫਿਲਮ ਤੇ ਦੂਜੇ ਟੀ. ਵੀ. ਸ਼ੋਅ ਵਿਚ ਨਜ਼ਰ ਆ ਰਹੇ ਹਨ। ਸਭ ਤੋਂ ਵੱਡੀ ਗੱਲ ਉਨ੍ਹਾਂ ਦੀ ਕੁੰਡਲੀ ਵਿਚ ਇਹ ਹੈ ਕਿ ਦਸ਼ਮਾਂਸ਼ ਕੁੰਡਲੀ ਜਿਸ ਨਾਲ ਵਿਅਕਤੀ ਦਾ ਕਾਰਜ ਖੇਤਰ ਜੁੜਿਆ ਹੁੰਦਾ ਹੈ, ਦੇ ਪੰਚਮ ਭਾਵ ਨੂੰ 6 ਗ੍ਰਹਿ ਪ੍ਰਭਾਵਿਤ ਕਰ ਰਹੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਮਹਾਨਾਇਕ ਦਾ ਦਰਜਾ ਦਿੱਤਾ।
ਡਾ. ਪਰਵੇਸ਼ ਨੇ ਕਿਹਾ ਕਿ ਜਦੋਂ ਦਾਦਾ ਸਾਹਿਬ ਫਾਲਕੇ ਐਵਾਰਡ ਦਾ ਐਲਾਨ ਹੋਇਆ ਤਾਂ ਸ਼ੁੱਕਰ ਦੀ ਮਹਾਦਸ਼ਾ ਵਿਚ ਚੰਦਰਮਾ ਦੀ ਅੰਤਰਦਸ਼ਾ ਤੇ ਸ਼ੁੱਕਰ ਦੀ ਪ੍ਰਤਯੰਤਰ ਦਸ਼ਾ ਅਮਿਤਾਭ ਬੱਚਨ ਲਈ ਚੱਲ ਰਹੀ ਸੀ। ਚੰਦਰਮਾ ਦੀ ਕੁੰਡਲੀ ਵਿਚ ਸ਼ੁੱਕਰ ਦੀ ਰਾਸ਼ੀ ਤੇ ਰਾਹੂ ਦੇ ਨਕਸ਼ੱਤਰ ਵਿਚ ਬੈਠਾ ਹੈ। ਰਾਹੂ ਸਪਤਮ ਭਾਵ ਜਿਸ ਨੂੰ ਅਹੁਦੇ 'ਤੇ ਮਾਣ-ਸਨਮਾਨ ਦਾ ਭਾਵ ਵੀ ਕਹਿੰਦੇ ਹਨ, ਇਸ ਵਿਚ ਬਿਰਾਜਮਾਨ ਹੈ। ਪ੍ਰਤਯੰਤਰ ਦਸ਼ਾ ਦਾ ਸਵਾਮੀ ਗੁਰੂ ਉਚ ਦਾ ਹੋ ਕੇ ਛੇਵੇਂ ਭਾਵ ਜਿਸ ਨੂੰ ਮੁਕਾਬਲੇ ਦਾ ਭਾਵ ਵੀ ਕਹਿੰਦੇ ਹਨ, ਉਸ ਵਿਚ ਬੈਠੇ ਹਨ। ਨਵਾਂਸ਼ ਕੁੰਡਲੀ ਵਿਚ ਵੀ ਗੁਰੂ ਉੱਚ ਦੇ ਬੈਠੇ ਹਨ। ਗੋਚਰ ਵਿਚ ਸ਼ੁੱਕਰ ਦਸ਼ਮ ਭਾਵ ਵਿਚ ਚੱਲ ਰਹੇ ਹਨ ਤੇ ਸ਼ਨੀ ਵੀ 11ਵੇਂ ਭਾਵ ਵਿਚ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਲਾਲ ਕਿਤਾਬ ਵਿਚ ਚੱਲ ਰਹੇ 77ਵੇਂ ਸਾਲ ਫਲ ਤੇ ਆਉਣ ਵਾਲੇ 78 ਸਾਲ ਵਿਚ ਵੀ ਅਮਿਤਾਭ ਦਾ ਜਲਵਾ ਕਾਇਮ ਰਹੇਗਾ। ਗੋਚਰ ਵਿਚ ਵੀ ਸ਼ੁੱਕਰ ਕੰਨਿਆ ਰਾਸ਼ੀ ਵਿਚ ਨੀਚ ਭੰਗ ਰਾਜਯੋਗ ਵਿਚ ਚੱਲ ਰਹੇ ਹਨ। ਸ਼ੁੱਕਰ ਦੀ ਮਹਾਦਸ਼ਾ ਵਿਚ ਅਮਿਤਾਭ ਨੂੰ ਹੋਰ ਉਚਾਈਆਂ ਦੇਖਣ ਨੂੰ ਮਿਲਣਗੀਆਂ। ਬਸ ਇਨ੍ਹਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਹੋਵੇਗਾ।