ਪੰਜਾਬ ਇੰਜੀਨੀਅਰਿੰਗ ਕਾਲਜ ਦੀ ਕਨਵੋਕੇਸ਼ਨ 'ਚ ਨਹੀਂ ਆਉਣਗੇ ਅਮਿਤ ਸ਼ਾਹ, ਰਾਜਪਾਲ ਹੋਣਗੇ ਮੁੱਖ ਮਹਿਮਾਨ
Tuesday, Oct 31, 2023 - 06:08 AM (IST)

ਚੰਡੀਗੜ੍ਹ (ਰਸ਼ਮੀ): ਗ੍ਰਹਿ ਮੰਤਰੀ ਅਮਿਤ ਸ਼ਾਹ 2 ਨਵੰਬਰ ਨੂੰ ਪੰਜਾਬ ਇੰਜੀਨੀਅਰਿੰਗ ਕਾਲਜ (ਪੀ. ਈ. ਸੀ.) ਦੀ 53ਵੀਂ ਕਨਵੋਕੇਸ਼ਨ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਨਹੀਂ ਹੋ ਰਹੇ। ਜਾਣਕਾਰੀ ਮੁਤਾਬਕ ਉਨ੍ਹਾਂ ਦਾ ਕਨਵੋਕੇਸ਼ਨ ਲਈ ਸ਼ਹਿਰ ਆਉਣ ਦਾ ਸ਼ੇਡਿਊਲ ਨਹੀਂ ਬਣਾਇਆ ਗਿਆ ਹੈ। ਇਸ ਲਈ ਹੁਣ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਪੇਕ ਵਿਚ ਹੋਣ ਵਾਲੀ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਸਿ਼ਰਕਤ ਕਰਨਗੇ। ਕਨਵੋਕੇਸ਼ਨ ਵਿਚ ਡੀ.ਐੱਸ.ਸੀ. (ਆਨਰੇਰੀ ਡਿਗਰੀ) ਇਸਰੋ ਦੇ ਚੇਅਰਮੈਨ ਡਾ. ਸੋਮਨਾਥ ਨੂੰ ਦਿੱਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - Breaking News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਦਾ ਨੋਟਿਸ, ਇਸ ਮਾਮਲੇ 'ਚ ਹੋਵੇਗੀ ਪੁੱਛਗਿੱਛ
ਕੁਝ ਦਿਨਾਂ ਤੋਂ ਪੇਕ ਦੀ ਕਨਵੋਕੇਸ਼ਨ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਉਣ ਦੀ ਚਰਚਾ ਸੀ। ਪੀ.ਈ.ਸੀ. ਮੈਨੇਜਮੈਂਟ ਵੀ ਗ੍ਰਹਿ ਮੰਤਰੀ ਦੀ ਆਪਣੇ ਦਫ਼ਤਰ ਤੋਂ ਕੈਂਪਸ ਵਿਚ ਆਉਣ ਵਾਲੇ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਹੀ ਸੀ ਪਰ ਸਮੇਂ ਦੀ ਘਾਟ ਕਾਰਣ ਅਜਿਹਾ ਨਹੀਂ ਹੋ ਸਕਿਆ। ਕਨਵੋਕੇਸ਼ਨ ਲਈ ਉਨ੍ਹਾਂ ਨੂੰ ਸੱਦਾ ਭੇਜਿਆ ਗਿਆ ਸੀ ਪਰ ਸਮੇਂ ਦੀ ਘਾਟ ਕਾਰਣ ਇਸ ਸਬੰਧੀ ਸੇ਼ਡਿਊਲ ਨਹੀਂ ਭੇਜਿਆ ਗਿਆ। ਜਿਸ ਤੋਂ ਬਾਅਦ ਸੋਮਵਾਰ ਨੂੰ ਪੈਕ ਵਲੋਂ ਕਨਵੋਕੇਸ਼ਨ ਦਾ ਸੇ਼ਡਿਊਲ ਜਾਰੀ ਕੀਤਾ ਗਿਆ।
774 ਵਿਦਿਆਰਥੀਆਂ ਨੂੰ ਮਿਲੇਗੀ ਡਿਗਰੀ
ਕਨਵੋਕੇਸ਼ਨ ਵਿਚ 640 ਬੀ.ਟੈਕ, 96 ਐੱਮ.ਟੈਕ, 38 ਪੀ.ਐੱਚ.ਡੀ. ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਜਾਣਗੀਆਂ। ਪੈਕ ਫੈਸਟ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਪੈਕ ਫੈਸਟ ਦਾ ਸ਼ੇਡਿਊਲ ਹੁਣ ਕਨਵੋਕੇਸ਼ਨ ਤੋਂ ਬਾਅਦ ਜਾਰੀ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8