''ਅਮਿਤ ਸ਼ਾਹ'' ਅੱਜ ਚੰਡੀਗੜ੍ਹ ''ਚ, ਨਾਰਥ ਜੋਨਲ ਕਾਊਂਸਿਲ ਦੀ ਮੀਟਿੰਗ ''ਚ ਲੈਣਗੇ ਹਿੱਸਾ
Friday, Sep 20, 2019 - 08:48 AM (IST)
ਚੰਡੀਗੜ੍ਹ (ਰਾਜਿੰਦਰ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਨੂੰ ਨਾਰਥ ਜੋਨਲ ਕਾਊਂਸਿਲ ਦੀ ਮੀਟਿੰਗ 'ਚ ਹਿੱਸਾ ਲੈਣ ਲਈ ਪੁੱਜਣਗੇ। ਇਸ ਮੀਟਿੰਗ 'ਚ ਏਅਰਪੋਰਟ ਤੋਂ ਬਿਹਤਰ ਕੁਨੈਕਟੀਵਿਟੀ, ਪਬਲਿਕ ਟਰਾਂਸਪੋਰਟ ਰਿੰਗ ਰੋਡ ਅਤੇ ਪੀ. ਯੂ. ਅਤੇ ਪੀ. ਜੀ. ਆਈ. ਨਾਲ ਜੁੜੇ ਅਹਿਮ ਮੁੱਦਿਆਂ 'ਤੇ ਚਰਚਾ ਹੋਵੇਗੀ। ਇੰਡਸਟਰੀਅਲ ਏਰੀਆ ਸਥਿਤ ਹਿਆਤ ਹੋਟਲ 'ਚ ਨਾਰਥ ਜੋਨ ਕਾਊਂਸਿਲ ਦੀ ਇਹ 29ਵੀਂ ਮੀਟਿੰਗ ਹੋਵੇਗੀ। ਤਿੰਨਾਂ ਸੂਬਿਆਂ ਦੇ ਕੋ-ਆਰਡੀਨੇਸ਼ਨ ਨੂੰ ਲੈ ਕੇ ਬੈਠਕ ਬਹੁਤ ਅਹਿਮ ਹੈ। ਇਸ 'ਚ ਯੂ. ਟੀ. ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀ ਮੌਜੂਦ ਰਹਿਣਗੇ। ਗ੍ਰਹਿ ਮੰਤਰੀ ਦੇ ਆਉਣ ਤੋਂ ਪਹਿਲਾਂ ਵੀਰਵਾਰ ਨੂੰ ਪੂਰਾ ਦਿਨ ਪ੍ਰਸ਼ਾਸਨਿਕ ਪੱਧਰ 'ਤੇ ਤਿਆਰੀਆਂ ਚੱਲਦੀਆਂ
ਰੁਕੇ ਹੋਏ ਪ੍ਰਾਜੈਕਟਾਂ ਨੂੰ ਮਿਲੇਗੀ ਰਫਤਾਰ
ਅਮਿਤ ਸ਼ਾਹ ਦੇ ਆਉਣ ਨਾਲ ਟ੍ਰਾਈਸਿਟੀ 'ਚ ਵਿਕਾਸ ਦੇ ਜੋ ਪ੍ਰਾਜੈਕਟ ਰੁਕੇ ਹੋਏ ਹਨ, ਉਨ੍ਹਾਂ ਨੂੰ ਰਫਤਾਰ ਤਾਂ ਮਿਲੇਗੀ ਹੀ, ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਮਾਨੀਟਰਿੰਗ ਹੁਣ ਸਿੱਧਾ ਗ੍ਰਹਿ ਮੰਤਰਾਲੇ ਕਰੇਗਾ। ਮੀਟਿੰਗ 'ਚ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਪੰਜਾਬ ਰਾਜਸਥਾਨ, ਦਿੱਲੀ ਅਤੇ ਪਹਿਲੀ ਵਾਰ ਯੂ. ਟੀ. ਬਣੇ ਲੱਦਾਖ ਸ਼ਾਮਲ ਹੋਵੇਗਾ। ਲੱਦਾਖ ਪਹਿਲੀ ਵਾਰ ਕੇਂਦਰ ਸ਼ਾਸਿਤ ਪ੍ਰਦੇਸ਼ ਬਣ੍ਵ ਤੋਂ ਬਾਅਦ ਇਸ ਮੀਟਿੰਗ 'ਚ ਹਿੱਸਾ ਲਵੇਗਾ, ਜਦੋਂ ਕਿ ਜੰਮੂ-ਕਸ਼ਮੀਰ ਤਾਂ ਪਹਿਲਾਂ ਵੀ ਇਸ ਦਾ ਮੈਂਬਰ ਰਿਹਾ ਹੈ।