ਅਮਰਕੋਟ ਰੋਜ਼ਗਾਰ ਮੇਲੇ ਲਈ ਹਲਕੇ ਦੇ ਵੱਖ-ਵੱਖ ਥਾਵਾਂ ''ਤੇ ਫਾਰਮ ਭਰਨ ਦਾ ਕੰਮ ਜੰਗੀ ਪੱਧਰ ਤੇ ਜਾਰੀ
Sunday, Feb 25, 2018 - 01:55 PM (IST)
ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਪੰਜਾਬ ਸਰਕਾਰ ਵਲੋਂ 28 ਫਰਵਰੀ ਨੂੰ ਦਾਣਾ ਮੰਡੀ ਅਮਰਕੋਟ ਵਿਖੇ ਹੋਣ ਵਾਲੇ ਰੋਜ਼ਗਾਰ ਮੇਲੇ ਲਈ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਕਸਬਾ ਖਾਲੜਾ ਵਿਖੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਪੀ. ਏ ਕੰਵਲ ਭੁੱਲਰ ਤੇ ਸੀਨੀਅਰ ਕਾਂਗਰਸੀ ਆਗੂ ਡਿਪਟੀ ਖਾਲੜਾ ਦੀ ਅਗਵਾਈ ਵਿਚ ਬਿਨ੍ਹਾਂ ਕਿਸੇ ਭੇਦਭਾਵ ਦੇ 10ਵੀਂ ਕਲਾਸ, 12ਵੀਂ ਕਲਾਸ ਆਦਿ ਯੋਗਤਾ ਵਾਲੇ ਲੜਕੇ ਅਤੇ ਲੜਕੀਆਂ ਦੇ ਨੌਕਰੀ ਲਈ ਫਾਰਮ ਭਰੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਪੀ. ਏ ਕੰਵਲ ਭੁੱਲਰ ਨੇ ਦੱਸਿਆ ਕਿ ਮਿਥੇ ਪ੍ਰੋਗਰਾਮ ਮੁਤਾਬਕ ਬਲਾਕ ਭਿੱਖੀਵਿੰਡ ਦੇ ਕਸਬਾ ਖਾਲੜਾ ਵਿਖੇ ਸ਼ੁੱਕਰਵਾਰ, ਸ਼ਨੀਵਾਰ ਨੂੰ ਸੁਰਸਿੰਘ ਅਤੇ ਐਤਵਾਰ ਨੂੰ ਪਿੰਡ ਦਿਆਲਪੁਰਾ ਵਿਖੇ ਫਾਰਮ ਭਰੇ ਜਾਣਗੇ। ਇਸੇ ਤਰ੍ਹਾਂ ਹੀ ਬਲਾਕ ਵਲਟੋਹਾ ਵਿਖੇ ਵੀ ਖੇਮਕਰਨ, ਆਸਲ ਅਤੇ ਘਰਿਆਲ ਵਿਖੇ ਵੀ ਕਰਮ ਵਾਰ ਇਸੇ ਦਿਨਾਂ ਨੂੰ ਫਾਰਮ ਭਰਨ ਦਾ ਪ੍ਰੋਗਰਾਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾ ਤੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਵਿਚ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਵਲੋਂ ਦੋ ਅਧਿਕਾਰੀਆਂ ਦੀਆਂ ਸਪੈਸ਼ਲ ਡਿਊਟੀਆ ਲਗਾਈਆ ਗਈਆ ਹਨ। ਇਸ ਰੋਜ਼ਗਾਰ ਮੇਲੇ ਦਾ ਮਕਸਦ ਪਿੰਡਾਂ ਅੰਦਰ ਰਹਿੰਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਰੋਜ਼ਗਾਰ ਉਪਲੱਬਧ ਕਰਵਾਉਣਾ ਹੈ, ਜਿਸ ਲਈ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਇਹ ਸ਼ਲਾਗਾਯੋਗ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਜਗਦੀਸ਼ ਰਾਏ ਖਾਲੜਾ, ਹਰਸੁਖਦੀਪ ਧਵਨ ਖਾਲੜਾ, ਬਿੱਟੂ ਡਲੀਰੀ, ਪ੍ਰਦੀਪ ਕੁਮਾਰ, ਅਜੁ ਕੁਮਾਰ ਧਵਨ, ਸਰਵਨ ਸਿੰਘ ਫੋਜੀ, ਜੱਸਾ ਸਿੰਘ ਮੈਂਬਰ, ਤਰਸੇਮ ਲਾਲ, ਪ੍ਰਵੇਸ਼ ਕੁਮਾਰ, ਕਲਿਆਣ ਚੰਦ, ਮੋਨੂੰ ਖਾਲੜਾ, ਚਾਂਦ ਖਾਲੜਾ, ਮੁਨਸ਼ੀ ਖਾਲੜਾ, ਰੋਸ਼ਨ ਲਾਲ ਚੋਪੜਾ, ਮਹਿੰਦਰ ਫੌਜੀ, ਰਾਮੇਸ਼ ਕੁਮਾਰ ਆਦਿ ਹਾਜ਼ਰ ਸਨ।