ਹੋਸਟਲ ''ਚ ਅਮਰੀਕੀ ਵਿਦਿਆਰਥੀ ਨੂੰ ਸੱਪ ਨੇ ਡੰਗਿਆ

08/31/2015 8:21:57 PM

ਜਲੰਧਰ (ਖੁਰਾਣਾ, ਵਰਿਆਣਾ)-ਅਮਰੀਕਾ ਤੋਂ ਮੈਡੀਕਲ ਦੀ ਪੜ੍ਹਾਈ ਕਰਨ ਪਿਮਸ ਵਿਚ ਆਏ ਇਕ ਸਟੂਡੈਂਟ ਨੂੰ ਪਿਮਸ ਦੇ ਹੋਸਟਲ ਵਿਚ ਇਕ ਸੱਪ ਨੇ ਡੰਗ ਲਿਆ। ਇਹ ਘਟਨਾ 29 ਅਗਸਤ ਦੀ ਹੈ, ਜਿਸ ਨੂੰ ਪਿਮਸ ਪ੍ਰਬੰਧਨ ਨੇ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਨੂੰ ਲੈ ਕੇ ਪਿਮਸ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ''ਚ ਡਰ ਤੇ ਰੋਸ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਮਸ ਹਸਪਤਾਲ ਦੇ ਪਿਛਲੇ ਪਾਸੇ ਹਾਲ ਹੀ ਵਿਚ ਨਵੇਂ ਲੜਕਿਆਂ ਲਈ ਹੋਸਟਲ ਦਾ ਨਿਰਮਾਣ ਕੀਤਾ ਗਿਆ ਹੈ, ਜਿਸਦੀ ਪਹਿਲੀ ਮੰਜ਼ਿਲ ''ਤੇ ਇਹ ਘਟਨਾ ਵਾਪਰੀ, ਜਿਸ ਵਿਦਿਆਰਥੀ ਨੂੰ ਸੱਪ ਨੇ ਡੰਗਿਆ ਉਸਦਾ ਨਾਂ ਹਰਮਨਜੋਤ (ਹੈਰੀ) ਦੱਸਿਆ ਜਾਂਦਾ ਹੈ, ਜਿਸਦੇ ਮਾਤਾ-ਪਿਤਾ ਅਮਰੀਕਾ ਵਿਚ ਰਹਿੰਦੇ ਹਨ।
ਹਰਮਨਜੋਤ 2012 ਬੈਚ ਦਾ ਵਿਦਿਆਰਥੀ ਹੈ ਤੇ ਉਸ ਨੇ ਐੱਨ. ਆਰ. ਆਈ. ਕੋਟੇ ਤੋਂ ਪਿਮਸ ਵਿਚ ਸੀਟ ਲਈ। ਸੱਪ ਦੇ ਡੰਗਦਿਆਂ ਹੀ ਹਰਮਨਜੋਤ ਦੇ ਨਾਲ ਪੜ੍ਹਦੇ ਉਸ ਦੇ ਦੋਸਤ ਨੇ ਉਸ ਨੂੰ ਅੱਧੀ ਰਾਤ ਦੇ ਸਮੇਂ ਹਸਪਤਾਲ ਪਹੁੰਚਾਇਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਆਈ. ਸੀ. ਯੂ. ਵਿਚ ਸ਼ਿਫਟ ਕਰ ਦਿੱਤਾ ਗਿਆ। ਅੱਜ ਐਤਵਾਰ ਵੀ ਸਾਰਾ ਦਿਨ ਹਰਮਨਜੋਤ ਆਈ. ਸੀ. ਯੂ. ਵਿਚ ਦਾਖਲ ਰਿਹਾ ਅਤੇ ਉਸਦੀ ਹਾਲਤ ਵਿਚ ਹੁਣ ਸੁਧਾਰ ਦੱਸਿਆ ਜਾਂਦਾ ਹੈ।  ਪਤਾ ਲੱਗਾ ਹੈ ਕਿ ਘਟਨਾ ਦੇ ਸਮੇਂ ਹਰਮਨਜੋਤ ਵਰਾਂਡੇ ਚੋਂ ਆਪਣੇ ਕਮਰੇ ਵੱਲ ਜਾ ਰਿਹਾ ਸੀ ਕਿ ਅਚਾਨਕ ਉਸ ਨੂੰ ਕਿਸੇ ਚੀਜ਼ ਨੇ ਕੱਟ ਲਿਆ। ਪਹਿਲਾਂ ਤਾਂ ਉਸ ਨੂੰ ਕਿਸੇ ਜੀਵ-ਜੰਤੂ ਦਾ ਸ਼ੱਕ ਹੋਇਆ ਪਰ ਬਾਅਦ ਵਿਚ ਪਤਾ ਲੱਗਾ ਕਿ ਉਹ ਸੱਪ ਸੀ, ਜੋ ਹੋਸਟਲ ਦੀ ਪਹਿਲੀ ਮੰਜ਼ਿਲ ''ਤੇ ਚੜ੍ਹ ਗਿਆ ਸੀ। ਸੱਪ ਦੇ ਡੰਗਣ ਤੋਂ ਬਾਅਦ ਹੀ ਐੱਨ. ਆਰ. ਆਈ. ਵਿਦਿਆਰਥੀ ਕਾਫੀ ਘਬਰਾਹਟ ਵਿਚ ਦੱਸਿਆ ਜਾਂਦਾ ਹੈ।

''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News