ਅਮਰੀਕਾ ਭੇਜਣ ਦੇ ਨਾਮ ''ਤੇ 1 ਲੱਖ 85 ਹਜ਼ਾਰ ਰੁਪਏ ਠੱਗੇ

07/26/2016 3:52:31 PM

ਮੋਗਾ (ਅਜ਼ਾਦ)— ਜ਼ਿਲੇ ਦੇ ਪਿੰਡ ਪੰਡੋਰੀ ਅਰਾਈਆਂ ਨਿਵਾਸੀ ਸਰਤਾਜ ਸਿੰਘ ਨੇ ਟਰੈਵਲ ਏਜੰਟ ''ਤੇ ਉਸਦੇ ਸਾਲੇ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 1 ਲੱਖ 85 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਇਸ ਸੰਬੰਧ ਵਿਚ ਜਾਂਚ ਦੇ ਬਾਅਦ ਧਰਮਕੋਟ ਪੁਲਸ ਵਲੋਂ ਸਰਤਾਜ ਸਿੰਘ ਪੁੱਤਰ ਸੁਖਚਰਨ ਸਿੰਘ ਦੀ ਸ਼ਿਕਾਇਤ ਤੇ ਗੁਰਜਿੰਦਰ ਸਿੰਘ ਉਰਫ਼ ਮਨਜਿੰਦਰ ਸਿੰਘ ਪੁੱਤਰ ਰਛਪਾਲ ਸਿੰਘ, ਹਰਭਜਨ ਕੌਰ ਪਤਨੀ ਰਛਪਾਲ ਸਿੰਘ ਨਿਵਾਸੀ ਪਿੰਡ ਇੱਜਤਵਾਲਾ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸ਼ਿਕਾਇਤ ਕਰਤਾ ਨੇ ਕਿਹਾ ਕਿ ਦੋਸ਼ੀਆਂ ਦੇ ਨਾਲ ਧਰਮਕੋਟ ਦੇ ਇਕ ਮੈਰਿਜ ਬਿਊਰੋ ਸੰਚਾਲਕ ਦੇ ਮਾਧਿਅਮ ਨਾਲ ਦੋਸ਼ੀਆਂ ਨਾਲ ਆਪਣੇ ਸਾਲੇ ਗੁਰਬਚਨ ਸਿੰਘ ਪੁੱਤਰ ਚਰਨ ਸਿੰਘ ਨਿਵਾਸੀ ਪੱਟੀ ਨੂੰ ਅਮਰੀਕਾ ਭੇਜਣ ਦੀ ਗੱਲ ਕਰੀਬ ਇਕ ਸਾਲ ਪਹਿਲਾਂ ਹੋਈ। ਉਨ੍ਹਾਂ ਕਿਹਾ ਕਿ ਉਹ ਉਸ ਨੂੰ ਵਰਕ ਪਰਮਿਟ ਦੇ ਅਧਾਰ ''ਤੇ ਭੇਜਣਗੇ, ਜਿਸ ਤੇ 14 ਲੱਖ ਰੁਪਏ ਖਰਚਾ ਆਵੇਗਾ। ਜਿਸ ''ਤੇ ਉਨ੍ਹਾਂ ਦੋਸ਼ੀਆਂ ਨੂੰ ਆਪਣੇ ਸਾਲੇ ਦਾ ਪਾਸਪੋਰਟ, ਹੋਰ ਦਸਤਾਵੇਜ਼ ਤੋਂ ਇਲਾਵਾ 1 ਲੱਖ 85 ਹਜ਼ਾਰ ਰੁਪਏ ਨਕਦ ਦੇ ਦਿੱਤੇ ਅਤੇ ਇਹ ਗੱਲ ਤੈਅ ਹੋਈ ਕਿ ਬਾਕੀ ਪੈਸੇ ਵੀਜ਼ਾ ਲੱਗਣ ਦੇ ਬਾਅਦ ਲੈਣਗੇ ਪਰ ਕਥਿਤ ਦੋਸ਼ੀਆਂ ਨੇ ਨਾ ਤਾਂ ਉਸ ਦੇ ਸਾਲੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਰੁਪਏ ਵਾਪਸ ਕੀਤੇ।
ਇਸ ''ਤੇ ਉਨ੍ਹਾਂ ਕਈ ਵਾਰ ਪੰਚਾਇਤੀ ਤੌਰ ''ਤੇ ਵੀ ਉਨ੍ਹਾਂ ਨਾਲ ਗੱਲਬਾਤ ਕੀਤੀ ਪਰ ਉਹ ਪੈਸੇ ਦੇਣ ਤੋਂ ਇਨਕਾਰ ਕਰਨ ਲੱਗੇ। ਇਸ ਤਰ੍ਹਾਂ ਉਨ੍ਹਾਂ ਨਾਲ ਧੋਖਾਧੜੀ ਕੀਤੀ ਗਈ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੇ ਇਸ ਮਾਮਲੇ ਦੀ ਜਾਂਚ ਥਾਣਾ ਧਰਮਕੋਟ ਦੇ ਇੰਚਾਰਜ ਨੂੰ ਕਰਨ ਦਾ ਆਦੇਸ਼ ਦਿੱਤਾ ਹੈ। ਜਾਂਚ ਦੇ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਐਂਟੀ ਫਰਾਡ ਸੈਲ ਮੋਗਾ ਦੇ ਇੰਚਾਰਜ ਇੰਸਪੈਕਟਰ ਸੂਰਜਪਾਲ ਸਿੰਘ ਵਲੋਂ ਕੀਤੀ ਜਾ ਰਹੀ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Gurminder Singh

Content Editor

Related News