ਕੋਰੋਨਾ ਰੋਗੀਆਂ ਤੋਂ ਮੁਨਾਫ਼ਾ ਕਮਾਉਣ ਵਾਲੇ ਐਂਬੂਲੈਂਸ ਚਾਲਕਾਂ ਨੂੰ ਝਟਕਾ, ਤੈਅ ਕੀਤੇ ਗਏ ਰੇਟ

Saturday, May 01, 2021 - 12:29 PM (IST)

ਲੁਧਿਆਣਾ (ਸਹਿਗਲ) : ਜ਼ਿਲ੍ਹਾ ਮੈਜਿਸਟ੍ਰੇਟ ਨੇ ਮੁਨਾਫ਼ਾਖੋਰੀ ’ਤੇ ਪਾਬੰਦੀ ਲਗਾਉਣ ਅਤੇ ਕੋਵਿਡ-19 ਰੋਗੀਆਂ ਨੂੰ ਐਂਬੂਲੈਂਸ ਸੇਵਾ ਦੇਣ ਲਈ ਲੋਕ ਹਿੱਤ ਵਿਚ ਵੱਖ-ਵੱਖ ਐਂਬੂਲੈਂਸ ਦੀਆਂ ਦਰਾਂ ਨਿਰਧਾਰਿਤ ਕੀਤੀਆਂ ਹਨ। ਜ਼ਿਲ੍ਹਾ ਮੈਜਿਸਟ੍ਰੇਟ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਕੁੱਝ ਐਂਬੂਲੈਂਸ ਮਾਲਕ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਲਈ ਮੁਨਾਫ਼ਾ ਕਮਾ ਰਹੇ ਹਨ, ਜਦੋਂ ਕਿ ਘੱਟੋ-ਘੱਟ ਕਿਰਾਇਆ 2500 ਰੁਪਏ 25 ਕਿ. ਮੀ. ਅਤੇ 25 ਕਿਲੋਮੀਟਰ ਤੋਂ ਉੱਪਰ 12 ਰੁਪਏ ਪ੍ਰਤੀ ਕਿਲੋਮੀਟਰ ਨਿਰਧਾਰਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬਾਹਰੀ ਸੂਬਿਆਂ ਤੋਂ ਆਉਣ ਵਾਲੇ 'ਕੋਰੋਨਾ ਮਰੀਜ਼ਾਂ' ਲਈ ਕੈਪਟਨ ਦਾ ਅਹਿਮ ਐਲਾਨ, ਕਹੀ ਵੱਡੀ ਗੱਲ

ਇਸੇ ਤਰ੍ਹਾਂ 25 ਕਿ. ਮੀ. ਤੱਕ ਵੈਂਟੀਲੇਟਰ ਐਂਬੂਲੈਂਸ ਵੈਨ ਦੇ ਲਈ ਘੱਟੋ-ਘੱਟ ਕਿਰਾਇਆ 5000 ਰੁਪਏ ਅਤੇ 25 ਕਿ. ਮੀ. ਤੋਂ ਉੱਪਰ 25 ਰੁਪਏ ਪ੍ਰਤੀ ਕਿ. ਮੀ. ਤੈਅ ਕੀਤਾ ਗਿਆ ਹੈ। ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਅੱਗੇ ਕਿਹਾ ਕਿ ਜੇਕਰ ਕੋਈ ਵਿਅਕਤੀ, ਜੱਥੇਬੰਦੀ ਨਿਰਧਾਰਿਤ ਦਰ ਤੋਂ ਜ਼ਿਆਦਾ ਫ਼ੀਸ ਲੈਂਦੀ ਹੈ ਤਾਂ ਉਸ ਦੇ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਕੱਤਰ ਆਰ. ਟੀ. ਏ. ਸੰਦੀਪ ਗੜ੍ਹਾ ਨੇ ਕਿਹਾ ਕਿ ਕਿਸੇ ਵੀ ਸਮੱਸਿਆ ਦੇ ਕੇਸ ਵਿਚ ਐਂਬੂਲੈਂਸ ਹੈਲਪਲਾਈਨ ਨੰਬਰ 78143-63850 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਸ਼ਨੀਵਾਰ ਦੇ ਲਾਕਡਾਊਨ ਦੌਰਾਨ ਵੀ ਮਿਲੇਗੀ ਇਹ ਰਾਹਤ

ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਐਂਬੂਲੈਂਸ ਦੀਆਂ ਦਰਾਂ ਕਾਫੀ ਜ਼ਿਆਦਾ ਹਨ। ਬਹੁਤ ਸਾਰੇ ਲੋਕ ਜਿਨ੍ਹਾਂ ਦੇ ਪਰਿਵਾਰ ਕੋਰੋਨਾ ਤੋਂ ਪੀੜਤ ਹਨ, ਪਹਿਲਾਂ ਹੀ ਭਾਰੀ ਬਿੱਲਾਂ ਦੀ ਮਾਰ ਝੱਲ ਰਹੇ ਹਨ। ਇਸ ਲਈ ਕੋਰੋਨਾ ਦੇ ਮਰੀਜ਼ਾਂ ਦੀ ਹਸਪਤਾਲ ਦੀਆਂ ਦਰਾਂ ’ਤੇ ਵੀ ਮੁੜ ਵਿਚਾਰ ਕੀਤਾ ਜਾਵੇ ਤਾਂ ਜੋ ਮਰੀਜ਼ਾਂ ’ਤੇ ਮੈਡੀਕਲ ਬਿੱਲਾਂ ਦਾ ਜ਼ਿਆਦਾ ਬੋਝ ਨਾ ਪਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News